ਜੇਲ੍ਹ ''ਚ ਸਜ਼ਾ ਯਾਫਤਾ ਕੈਦੀ ਦੀ ਭੇਤਭਰੀ ਹਾਲਤ ''ਚ ਹੋਈ ਮੌਤ
Friday, Dec 20, 2024 - 03:52 AM (IST)
ਰੂਪਨਗਰ (ਵਿਜੇ ਸ਼ਰਮਾ)- ਜ਼ਿਲ੍ਹਾ ਜੇਲ੍ਹ ਰੂਪਨਗਰ ’ਚ ਇਕ ਸਜ਼ਾ ਯਾਫਤਾ ਕੈਦੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਰੂਪਨਗਰ ਦੀ ਮੌਰਚਰੀ ’ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੀਰ ਚੰਦ ਉਮਰ 40 ਸਾਲ ਪੁੱਤਰ ਦੀਵਾਨ ਚੰਦ ਨਿਵਾਸੀ ਬਨੂੜ ਜਿਸ ਖਿਲਾਫ ਕਿਸੇ ਮਾਮਲੇ ’ਚ ਲਾਲੜੂ ’ਚ ਪਰਚਾ ਦਰਜ ਹੈ ਅਤੇ 12 ਸਾਲ ਦੀ ਸਜ਼ਾ ਅਧੀਨ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ’ਚ ਬੰਦ ਸੀ।
ਮ੍ਰਿਤਕ ਦੀ ਮੌਤ ਤੋਂ ਬਾਅਦ ਸਿਵਲ ਹਸਪਤਾਲ ਰੂਪਨਗਰ ’ਚ ਪੁਲਸ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪੱਤਰ ਰੂਪਨਗਰ ਜੇਲ੍ਹ ਤੋਂ ਪ੍ਰਾਪਤ ਹੋਇਆ ਹੈ ਜਿਸ ਵਿਚ ਜਾਣਕਾਰੀ ਸੀ ਕਿ ਬੀਰ ਸਿੰਘ ਪੁੱਤਰ ਦੀਵਾਨ ਚੰਦ ਜੋ ਕਿ ਬਨੂੜ ਦਾ ਵਾਸੀ ਹੈ ਕਿਸੇ ਮਾਮਲੇ ਅੰਤਰਗਤ ਜੇਲ੍ਹ ਦੇ ਵਿਚ ਬੰਦ ਸੀ ਅਤੇ ਇਸ ਦੀ ਮੌਤ ਹੋ ਚੁੱਕੀ।
ਇਹ ਵੀ ਪੜ੍ਹੋ- ''12 ਘੰਟਿਆਂ 'ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...''
ਸੁਭਾਸ਼ ਚੰਦਰ ਨੇ ਦੱਸਿਆ ਕਿ ਹੁਣ ਅਗਲੀ ਕਾਰਵਾਈ ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਹੋਵੋਗੀ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਬੰਧਕਾਂ ’ਤੇ ਸਵਾਲ ਖੜ੍ਹੇ ਕੀਤੇ ਹਨ ਕਿ ਉਨ੍ਹਾਂ ਨੂੰ ਦੁਪਹਿਰ ਨੂੰ 1 ਵਜੇ ਫੋਨ ਆਉਂਦਾ ਹੈ ਜਿਸ ਵਿਚ ਮ੍ਰਿਤਕ ਦੇ ਬਾਬਤ ਦੱਸਿਆ ਜਾਂਦਾ ਹੈ ਕਿ ਬੀਰ ਚੰਦ ਨੂੰ ਹਾਰਟ ਅਟੈਕ ਹੋਇਆ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਰੂਪਨਗਰ ਵਿਚ ਲਿਜਾਇਆ ਗਿਆ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।
ਇਸ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਕਿਸੇ ਵਿਅਕਤੀ ਵੱਲੋਂ ਨਹੀਂ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਇਲਜਾਮ ਲਗਾਏ ਗਏ ਕਿ ਜੇਕਰ ਉਹ ਪਹਿਲਾਂ ਹੀ ਬੀਮਾਰ ਸੀ ਤਾਂ ਉਸ ਦੀ ਜਾਣਕਾਰੀ ਪਰਿਵਾਰ ਨੂੰ ਪਹਿਲਾਂ ਕਿਉਂ ਨਹੀਂ ਦਿੱਤੀ ਗਈ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਵਕਤ ਹੀ ਕਿਉਂ ਇਹ ਜਾਣਕਾਰੀ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੀਰ ਚੰਦ ਬਿੱਲਕੁਲ ਠੀਕ ਸੀ ਅਤੇ ਉਸਨੂੰ ਕੋਈ ਬੀਮਾਰੀ ਨਹੀ ਸੀ। ਮ੍ਰਿਤਕ ਦਾ ਇਕ ਲੜਕਾ ਅਤੇ ਦੋ ਲੜਕੀਆਂ ਦੱਸੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਫਲਾਈਓਵਰ ਤੋਂ ਲੰਘਦੇ ਟਰਾਲੇ ਨੂੰ ਲੱਗ ਗਈ ਅੱਗ, ਜਿਊਂਦਾ ਸੜ ਗਿਆ ਡਰਾਈਵਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e