ਬਜ਼ੁਰਗ ਜੋੜੇ ਘਰ ਚੋਰੀ ਕਰਨ ਆਏ ਜੋੜੇ ਦੀ ਪਤਨੀ ਦੀ ਵਿੱਗ ਨੇ ਖੋਲ੍ਹਿਆ ਰਾਜ਼

Tuesday, Mar 20, 2018 - 01:17 PM (IST)

ਬਜ਼ੁਰਗ ਜੋੜੇ ਘਰ ਚੋਰੀ ਕਰਨ ਆਏ ਜੋੜੇ ਦੀ ਪਤਨੀ ਦੀ ਵਿੱਗ ਨੇ ਖੋਲ੍ਹਿਆ ਰਾਜ਼

ਚੇਨਈ — ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਟੀ ਨਗਰ 'ਚ ਇਕ ਬਜ਼ੁਰਗ ਪਤੀ-ਪਤਨੀ ਦੇ ਘਰ ਇਕ ਨੌਜਵਾਨ ਜੋੜਾ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋ ਗਿਆ। ਇਸ ਜੋੜੇ ਦੀ ਆਵਾਜ਼ ਸੁਣ ਤੇ ਗੁਆਂਢੀਆਂ ਨੇ ਆ ਕੇ ਚੋਰਾਂ ਨੂੰ ਕਾਬੂ ਕਰ ਲਿਆ ਤਾਂ ਪਤਾ ਲੱਗਾ ਕਿ ਇਹ ਕੋਈ ਜੋੜਾ ਨਹੀਂ ਸਗੋਂ ਪਤਨੀ ਦੇ ਭੇਸ ਵਿਚ ਲੜਕਾ ਹੀ ਹੈ। ਗੁਆਂਢੀਆਂ ਨੇ ਦੋਵਾਂ ਨੂੰ ਕੁੱਟ-ਕੁੱਟ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਘਟਨਾ ਅਨੁਸਾਰ ਗੁਆਂਢੀਆਂ ਨੇ ਜਦੋਂ ਪਤਨੀ ਦੇ ਵਾਲ ਫੜ ਕੇ ਖਿੱਚਿਆ ਤਾਂ ਪਤਾ ਲੱਗਾ ਕਿ ਉਹ ਪਤਨੀ ਨਹੀਂ ਲੜਕਾ ਹੀ ਹੈ। ਦਰਅਸਲ ਵਾਲ ਖਿੱਚਣ ਕਾਰਨ ਲੜਕੇ ਦੀ ਵਿੱਗ ਉਤਰ ਗਈ ਸੀ। ਲੜਕਿਆਂ ਦੀ ਪਛਾਣ ਪੀ.ਪ੍ਰਕਾਸ਼ ਅਤੇ ਐੱਮ.ਸੁਜੰਤ ਦੇ ਤੌਰ 'ਤੇ ਹੋਈ ਹੈ। ਸੁਜੰਤ 74 ਸਾਲਾਂ ਡਾ. ਰਾਧਾਕ੍ਰਿਸ਼ਣਨ ਦੇ ਘਰ ਪਹਿਲਾਂ ਕੰਮ ਕਰ ਚੁੱਕਾ ਸੀ ਜਦਕਿ ਪ੍ਰਕਾਸ਼ ਸਿਵਿਲ ਇੰਜੀਨੀਅਰ ਸੀ। ਜੀ.ਐੱਨ. ਚੈੱਟੀ ਰੋਡ 'ਤੇ ਰਾਧਾਕ੍ਰਿਸ਼ਣਨ ਦਾ ਘਰ ਸੀ। ਉਨ੍ਹਾਂ ਦੇ ਘਰ ਦੀ ਉੱਪਰਲੀ ਮੰਜ਼ਿਲ 'ਤੇ ਦੁਕਾਨਾਂ ਸਨ।
ਸਿਰ 'ਤੇ ਵਾਰ ਕਰਕੇ ਬੇਹੋਸ਼ ਕੀਤਾ
ਸੁਜੰਤ ਅਤੇ ਪ੍ਰਕਾਸ਼ ਮਕਾਨ ਲੈਣ ਲਈ ਵਿਆਹੁਤਾ ਪਤੀ-ਪਤਨੀ ਬਣ ਕੇ ਆਏ ਸਨ। ਅੰਦਰ ਵੜਦੇ ਹੀ ਉਨ੍ਹਾਂ ਨੇ ਰਾਧਾਕ੍ਰਿਸ਼ਣਨ ਦੇ ਸਿਰ 'ਤੇ ਵਾਰ ਕਰਕੇ ਉਨ੍ਹਾਂ ਨੂੰ ਬੇਹੋਸ਼ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਉਨ੍ਹਾਂ ਦੀ ਪਤਨੀ ਕਮਰੇ ਵਿਚ ਆਈ ਤਾਂ ਉਸਨੂੰ ਵੀ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਨੀ ਦੀ ਅਵਾਜ਼ ਸੁਣ ਕੇ ਗੁਆਂਢੀ ਆ ਗਏ।
ਗੁਆਂਢੀਆਂ ਨੇ ਦੋਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਧੋਖੇਬਾਜ਼ ਪਤਨੀ ਦੇ ਵਾਲ ਫੜੇ ਤਾਂ ਵਿਗ ਹੱਥ ਵਿਚ ਆ ਗਿਆ। ਉਸ ਸਮੇਂ ਲੋਕਾਂ ਨੂੰ ਪਤਾ ਲੱਗਾ ਕਿ ਦੋਵੇਂ ਹੀ ਲੜਕੇ ਹਨ। ਗੁਆਂਢੀਆਂ ਨੇ ਦੋਵਾਂ ਦੀ ਕੁੱਟਮਾਰ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਦੋਵੇਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਹਨ।


Related News