ਦੇਸ਼ ਨੂੰ ਮਿਲੀ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਪਹਿਲੀ ਟਰੇਨ, ਜਾਣੋ ਖ਼ਾਸੀਅਤ
Wednesday, Jan 08, 2025 - 12:57 PM (IST)
ਕੋਲਕਾਤਾ- ਬੰਗਾਲ ਸਥਿਤ ਟੀਟਾਗੜ੍ਹ ਰੇਲ ਸਿਸਟਮ ਲਿਮਿਟੇਡ (TRSL) ਨੇ ਸੋਮਵਾਰ ਨੂੰ ਆਪਣੀ ਪਹਿਲੀ ਡਰਾਈਵਰ-ਰਹਿਤ ਮੈਟਰੋ ਟਰੇਨ, ਰੇਲ ਕਾਰਪੋਰੇਸ਼ਨ ਦੀ ਯੈਲੋ ਲਾਈਨ ਨੂੰ ਸੌਂਪ ਦਿੱਤੀ। ਇਹ ਦੇਸ਼ 'ਚ ਸ਼ਹਿਰੀ ਆਵਾਜਾਈ ਪ੍ਰਣਾਲੀ 'ਚ ਇੱਕ ਮੀਲ ਪੱਥਰ ਹੈ।ਕੰਪਨੀ ਨੇ ਬੰਗਾਲ ਦੇ ਹੁਗਲੀ ਜ਼ਿਲੇ ਦੇ ਉੱਤਰਪਾੜਾ ਵਿਖੇ ਆਪਣੀ ਮੈਟਰੋ ਨਿਰਮਾਣ ਸਹੂਲਤ 'ਤੇ ਟ੍ਰੇਨਸੈਟਾਂ ਦਾ ਨਿਰਮਾਣ ਕੀਤਾ।
18 ਕਿਲੋਮੀਟਰ ਦੇ ਮਾਰਗ 'ਤੇ ਚੱਲੇਗੀ ਟਰੇਨ
ਆਟੋਮੇਟਿਡ ਟ੍ਰੇਨ ਇਲੈਕਟ੍ਰੋਨਿਕਸ ਸਿਟੀ ਨੂੰ ਬਾਕੀ ਬੈਂਗਲੁਰੂ ਨਾਲ ਜੋੜਨ ਵਾਲੇ 18 ਕਿਲੋਮੀਟਰ ਦੇ ਰੂਟ 'ਤੇ ਚੱਲੇਗੀ। ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ, ਜਿਨ੍ਹਾਂ ਨੇ ਡਿਜੀਟਲ ਮਾਧਿਅਮ ਰਾਹੀਂ ਸਮਾਰੋਹ 'ਚ ਹਿੱਸਾ ਲਿਆ, ਨੇ ਟੀਟਾਗੜ੍ਹ ਰੇਲ ਪ੍ਰਣਾਲੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਮੈਟਰੋ ਸੰਚਾਲਨ 1,000 ਕਿਲੋਮੀਟਰ ਪਾਰ ਕਰ ਚੁੱਕਿਆ ਹੈ। ਇਹ ਭਾਰਤ ਦੀ ਸ਼ਹਿਰੀ ਆਵਾਜਾਈ ਪ੍ਰਣਾਲੀ 'ਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।
ਇਹ ਵੀ ਪੜ੍ਹੋ-ਧਰਮਿੰਦਰ ਨੇ ਪੁਰਾਣੇ ਦਿਨਾਂ ਨੂੰ ਮੁੜ ਕੀਤਾ ਯਾਦ, ਤਸਵੀਰ ਕੀਤੀ ਸਾਂਝੀ
ਅਮਰੀਕਾ ਨੂੰ ਪਿੱਛੇ ਛੱਡਣਾ ਹੈ ਟੀਚਾ
ਮਨੋਹਰ ਲਾਲ ਨੇ ਕਿਹਾ ਕਿ ਭਾਰਤ ਹੁਣ ਮੈਟਰੋ ਰੇਲ 'ਚ ਵਿਸ਼ਵ ਪੱਧਰ 'ਤੇ ਤੀਜੇ ਨੰਬਰ 'ਤੇ ਹੈ। ਸਾਡਾ ਉਦੇਸ਼ ਪੰਜ ਸਾਲਾਂ ਦੇ ਅੰਦਰ ਅਮਰੀਕਾ ਨੂੰ ਪਿੱਛੇ ਛੱਡਣਾ ਹੈ। ਇਸ ਮੌਕੇ 'ਤੇ ਟੀਟਾਗੜ੍ਹ ਰੇਲ ਸਿਸਟਮ ਦੇ ਮੈਨੇਜਿੰਗ ਡਾਇਰੈਕਟਰ ਉਮੇਸ਼ ਚੌਧਰੀ ਨੇ ਕਿਹਾ ਕਿ ਟਰੇਨ 'ਚ ਐਡਵਾਂਸ ਆਟੋਮੇਸ਼ਨ ਸਿਸਟਮ ਹੈ, ਜੋ ਇਸ ਨੂੰ ਡਰਾਈਵਰ-ਲੈੱਸ ਮੋਡ 'ਚ ਕੰਮ ਕਰਨ ਦੇ ਯੋਗ ਬਣਾਉਂਦਾ ਹੈ।
ਇਹ ਵੀ ਪੜ੍ਹੋ-ਅਕਸ਼ੈ ਕੁਮਾਰ ਦੀਆਂ ਵਧੀਆਂ ਮੁਸ਼ਕਲਾਂ! ਜਾਣੋ ਕਾਰਨ
ਭਾਰਤ 'ਚ ਬਣੀ ਪਹਿਲੀ ਮੈਟਰੋ ਟਰੇਨ
ਕੰਪਨੀ ਨੇ ਕਿਹਾ ਕਿ ਇਹ ਬੈਂਗਲੁਰੂ ਮੈਟਰੋ ਦੀ ਯੈਲੋ ਲਾਈਨ ਲਈ ਪੂਰੀ ਤਰ੍ਹਾਂ ਭਾਰਤ 'ਚ ਨਿਰਮਿਤ ਪਹਿਲੀ ਮੈਟਰੋ ਟ੍ਰੇਨ ਹੈ ਅਤੇ ਟੀਟਾਗੜ੍ਹ ਰੇਲ ਸਿਸਟਮ ਲਿਮਟਿਡ ਦੁਆਰਾ ਪਹਿਲੀ ਸਟੇਨਲੈੱਸ ਸਟੀਲ ਟ੍ਰੇਨਸੈੱਟ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਇੱਕ ਗਲੋਬਲ ਰੇਲ ਨਿਰਮਾਣ ਹੱਬ ਵਜੋਂ ਇਸ ਦੀ ਵਧਦੀ ਭੂਮਿਕਾ ਦੇ ਅਨੁਸਾਰ ਸੰਵਦੇਸ਼ੀਕਰਨ 'ਚ ਭਾਰਤ ਦੀ ਪ੍ਰਗਤੀ ਨੂੰ ਦਰਸਾਉਂਦਾ ਹੈ। ਕੰਪਨੀ ਅਪ੍ਰੈਲ ਤੱਕ ਯੈਲੋ ਲਾਈਨ ਲਈ ਦੋ ਹੋਰ ਟ੍ਰੇਨਸੈੱਟ ਮੁਹੱਈਆ ਕਰਵਾਏਗੀ। ਇਸ ਤੋਂ ਬਾਅਦ ਸਤੰਬਰ ਤੱਕ ਪ੍ਰਤੀ ਮਹੀਨੇ ਦੋ ਟ੍ਰੇਨਸੈਟਾਂ ਦੀ ਡਿਲੀਵਰੀ ਕਰਨ ਲਈ ਉਤਪਾਦਨ ਵਧਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।