ਫਾਇਰਿੰਗ ਸਮੇਂ ਇਸ ਕਾਰ 'ਚ ਸਵਾਰ ਸੀ ਟਾਈਗਰ ਸ਼੍ਰੌਫ ! ਜਾਣੋ ਕੀ-ਕੀ ਹੈ ਖ਼ਾਸੀਅਤ

Monday, Oct 19, 2026 - 01:29 PM (IST)

ਫਾਇਰਿੰਗ ਸਮੇਂ ਇਸ ਕਾਰ 'ਚ ਸਵਾਰ ਸੀ ਟਾਈਗਰ ਸ਼੍ਰੌਫ ! ਜਾਣੋ ਕੀ-ਕੀ ਹੈ ਖ਼ਾਸੀਅਤ

ਗੈਜੇਟ ਡੈਸਕ: ਬਾਲੀਵੁੱਡ ਅਦਾਕਾਰ ਟਾਈਗਰ ਸ਼੍ਰੌਫ 'ਤੇ ਐਤਵਾਰ ਸ਼ਾਮ ਮੁੰਬਈ ਵਿੱਚ ਜਾਨਲੇਵਾ ਹਮਲਾ ਹੋਇਆ। ਹਮਲੇ ਦੌਰਾਨ ਟਾਈਗਰ ਸ਼੍ਰੌਫ ਨੂੰ ਗੋਲੀ ਤਾਂ ਨਹੀਂ ਲੱਗੀ, ਪਰ ਉਨ੍ਹਾਂ ਨੂੰ ਕੁਝ ਸੱਟਾਂ ਆਈਆਂ ਹਨ। ਹਾਲਾਂਕਿ, ਉਨ੍ਹਾਂ ਦੇ ਡਰਾਈਵਰ ਫਿਰਦੌਸ ਬਲੂਚ ਦੇ ਹੱਥ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਟਾਈਗਰ ਸ਼੍ਰੌਫ ਆਪਣੀ BMW 3 Gran Limousine 320Ld LCI M Sport ਕਾਰ ਵਿੱਚ ਸਵਾਰ ਸਨ।

ਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਪਰਫਾਰਮੈਂਸ
ਬੀਐੱਮਡਬਲਯੂ ਇੰਡੀਆ ਨੇ ਸਤੰਬਰ 2024 ਵਿੱਚ 3 ਸੀਰੀਜ਼ ਗ੍ਰੈਨ ਲਿਮੋਜ਼ਿਨ ਸੇਡਾਨ ਦਾ ਨਵਾਂ M ਸਪੋਰਟ ਪ੍ਰੋ ਵੇਰੀਐਂਟ ਲਾਂਚ ਕੀਤਾ ਸੀ।
-ਇੰਜਣ ਅਤੇ ਪਾਵਰ: ਇਸ ਵਿੱਚ 2.0-ਲੀਟਰ ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 190hp ਦੀ ਪਾਵਰ ਅਤੇ 400Nm ਦਾ ਟਾਰਕ ਜਨਰੇਟ ਕਰਦਾ ਹੈ।
-ਸਪੀਡ ਅਤੇ ਮਾਈਲੇਜ: ਇਹ ਕਾਰ ਮਹਿਜ਼ 7.6 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦੀ ਹੈ। ਇਸ ਦਾ ਦਾਅਵਾ ਕੀਤਾ ਗਿਆ ਮਾਈਲੇਜ 19.61 ਕਿਲੋਮੀਟਰ ਪ੍ਰਤੀ ਲੀਟਰ ਹੈ ਅਤੇ ਇਸ ਵਿੱਚ 8-ਸਪੀਡ ਆਟੋਮੈਟਿਕ ਗੇਅਰਬਾਕਸ ਮਿਲਦਾ ਹੈ।
-ਡਰਾਈਵਿੰਗ ਮੋਡ: ਡਰਾਈਵਰ ਲਈ ਇਸ ਵਿੱਚ ਈਕੋ ਪ੍ਰੋ, ਕੰਫਰਟ ਅਤੇ ਸਪੋਰਟ ਵਰਗੇ ਤਿੰਨ ਡਰਾਈਵਿੰਗ ਮੋਡ ਦਿੱਤੇ ਗਏ ਹਨ।

ਇੰਟੀਰੀਅਰ ਅਤੇ ਡਿਜ਼ਾਈਨ
-ਕੇਬਿਨ ਫੀਚਰਸ
: ਇਸ ਕਾਰ ਵਿੱਚ 12.3 ਇੰਚ ਦੀ ਡਿਜੀਟਲ ਡਿਸਪਲੇਅ ਅਤੇ 14.9 ਇੰਚ ਦਾ ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ ਮਿਲਦਾ ਹੈ।
-ਸੁਵਿਧਾਵਾਂ: ਇਸ ਤੋਂ ਇਲਾਵਾ ਵਾਇਰਲੈੱਸ ਐਪਲ ਕਾਰਪਲੇ, ਐਂਡਰਾਇਡ ਆਟੋ, ਥ੍ਰੀ-ਜ਼ੋਨ ਕਲਾਈਮੇਟ ਕੰਟਰੋਲ, ਪੈਨੋਰਾਮਿਕ ਸਨਰੂਫ, ਰੋਸ਼ਨੀ ਵਾਲੇ ਡੋਰ ਸਿਲਜ਼ ਅਤੇ 16-ਸਪੀਕਰ ਵਾਲਾ ਹਰਮਨ ਕਾਰਡਨ ਸਰਾਊਂਡ ਸਾਊਂਡ ਸਿਸਟਮ ਸ਼ਾਮਲ ਹੈ।
-ਲੁੱਕ: M ਸਪੋਰਟ ਪ੍ਰੋ ਵੇਰੀਐਂਟ ਨੂੰ ਸਪੋਰਟੀ ਲੁੱਕ ਦੇਣ ਲਈ ਬਲੈਕ-ਆਊਟ ਕਿਡਨੀ ਗ੍ਰਿਲ, ਸਮੋਕਡ ਇਫੈਕਟ ਵਾਲੀਆਂ ਅਡੈਪਟਿਵ LED ਹੈੱਡਲਾਈਟਾਂ ਅਤੇ ਗਲੋਸ-ਬਲੈਕ ਰੀਅਰ ਡਿਫਿਊਜ਼ਰ ਦਿੱਤਾ ਗਿਆ ਹੈ।

ਸੁਰੱਖਿਆ ਫੀਚਰਸ ਤੇ ਕਾਨੂੰਨੀ ਨਿਯਮ
-ਸੁਰੱਖਿਆ:
ਕਾਰ ਵਿੱਚ 360 ਡਿਗਰੀ ਕੈਮਰਾ ਅਤੇ ADAS ਫੀਚਰਸ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਬਲਾਇੰਡ ਸਪੌਟ ਅਸਿਸਟੈਂਟ, ਲੇਨ ਚੇਂਜ ਅਸਿਸਟੈਂਟ ਅਤੇ ਰਿਮੋਟ 3D ਵਿਊ ਦੇ ਨਾਲ ਪਾਰਕਿੰਗ ਅਸਿਸਟੈਂਟ ਪਲੱਸ ਸ਼ਾਮਲ ਹਨ।

-ਕੀ ਇਹ ਬੁਲੇਟਪ੍ਰੂਫ ਹੈ?
 ਇਹ ਇੱਕ ਲਗਜ਼ਰੀ ਸੇਡਾਨ ਹੈ ਤੇ ਇਹ ਬੁਲੇਟਪ੍ਰੂਫ ਕਾਰ ਨਹੀਂ ਹੈ। ਭਾਰਤ ਵਿੱਚ ਕਿਸੇ ਵੀ ਨਿੱਜੀ ਗੱਡੀ ਨੂੰ ਬੁਲੇਟਪ੍ਰੂਫ ਬਣਾਉਣ ਲਈ ਗ੍ਰਹਿ ਮੰਤਰਾਲੇ ਅਤੇ ਸਥਾਨਕ ਪੁਲਸ ਪ੍ਰਸ਼ਾਸਨ ਤੋਂ ਲਿਖਤੀ NOC (ਇਜਾਜ਼ਤ) ਲੈਣੀ ਲਾਜ਼ਮੀ ਹੁੰਦੀ ਹੈ।

ਕੀਮਤ
ਭਾਰਤ ਵਿੱਚ BMW 320Ld M ਸਪੋਰਟ ਦੀ ਐਕਸ-ਸ਼ੋਰੂਮ ਕੀਮਤ ਲਗਭਗ ₹64.20 ਲੱਖ ਹੈ, ਜਦਕਿ M ਸਪੋਰਟ ਪ੍ਰੋ ਵੇਰੀਐਂਟ ਦੀ ਕੀਮਤ ਲਗਭਗ ₹67.20 ਲੱਖ ਤੋਂ ਸ਼ੁਰੂ ਹੁੰਦੀ ਹੈ, ਜੋ M ਸਪੋਰਟ ਮਾਡਲ ਤੋਂ ਲਗਭਗ 3 ਲੱਖ ਰੁਪਏ ਮਹਿੰਗੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Shubam Kumar

Content Editor

Related News