ਇਤਰਾਜ਼ਯੋਗ ਫੇਸਬੁੱਕ ਪੋਸਟ ਨੂੰ ਲੈ ਕੇ ਉਤਰਾਖੰਡ 'ਚ ਫਿਰਕੂ ਤਣਾਅ, ਪੁਲਸ ਸਖ਼ਤ

Monday, Jul 10, 2017 - 12:42 PM (IST)

ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਬਾਅਦ ਹੁਣ ਉਤਰਾਖੰਡ 'ਚ ਸੋਸ਼ਲ ਮੀਡੀਆ 'ਤੇ ਜਾਰੀ ਇਕ ਵਿਵਾਦਿਤ ਪੋਸਟ ਕਾਰਨ ਫਿਰਕੂ ਤਣਾਅ ਪੈਦਾ ਹੋ ਗਿਆ ਹੈ। ਸੋਸ਼ਡ ਮੀਡੀਆ 'ਤੇ ਇਕ ਫੋਟੋ ਪੋਸਟ ਕੀਤੀ ਗਈ ਹੈ, ਜਿਸ ਦੇ ਬਾਅਦ ਹਮੇਸ਼ਾ ਤੋਂ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਉਤਰਾਖੰਡ ਦਾ ਮਾਹੌਲ ਖਰਾਬ ਹੋ ਗਿਆ ਹੈ।

ਖਬਰ ਮੁਤਾਬਕ ਇਕ ਨਾਬਾਲਿਗ ਲੜਕੇ ਨੇ ਫੇਸਬੁੱਕ 'ਤੇ ਕੇਦਾਰਨਾਥ ਮੰਦਰ ਨੂੰ ਲੈ ਕੇ ਇਤਰਾਜ਼ਯੋਗ ਪੋਸਟ ਕੀਤੀ, ਜਿਸ ਦੇ ਬਾਅਦ ਦੋ ਗੁੱਟਾਂ 'ਚ ਤਣਾਅ ਭੜਕ ਗਿਆ ਜਦਕਿ ਇਹ ਘਟਨਾ ਗੜਵਾਲ ਜ਼ਿਲੇ ਦੇ ਸਤਪੁਲੀ ਇਲਾਕੇ ਦੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਸ.ਪੀ ਅਤੇ ਡੀ.ਐਮ ਤੁਰੰਤ ਮੌਕੇ 'ਤੇ ਪੁੱਜੇ। ਬੰਗਾਲ ਦੇ 24 ਉਤਰੀ ਪਰਗਨਾ ਜ਼ਿਲੇ ਦੇ ਬਸ਼ੀਰਹਾਟ 'ਚ ਇਤਰਾਜ਼ਯੋਗ ਫੇਸਬੁੱਕ ਪੋਸਟ ਕਾਰਨ ਦੰਗਾ ਭੜਕ ਗਿਆ ਸੀ। ਇਸ 'ਤੇ ਪੁਲਸ ਸਖ਼ਤੀ ਦਿਖਾ ਰਹੀ ਹੈ।


Related News