ਅਕਤੂਬਰ ਮਹੀਨੇ 'ਚ ਆਮ ਆਦਮੀ ਨੂੰ ਮਿਲੇਗੀ ਰਾਹਤ, ਇਨ੍ਹਾਂ LPG ਸਿਲੰਡਰਾਂ ਦੀ ਵਧੀ ਕੀਮਤ

10/01/2020 1:06:07 PM

ਨਵੀਂ ਦਿੱਲੀ — ਲਗਾਤਾਰ ਤੀਜੇ ਮਹੀਨੇ ਯਾਨੀ ਅਕਤੂਬਰ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ 'ਤੇ ਰਾਹਤ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ (ਐਚਪੀਸੀਐਲ, ਬੀਪੀਸੀਐਲ, ਆਈਓਸੀ) ਨੇ ਐਲ.ਪੀ.ਜੀ. ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਦਿੱਲੀ ਵਿਚ 14.2 ਕਿਲੋ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 594 ਰੁਪਏ 'ਤੇ ਸਥਿਰ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਹੋਰ ਸ਼ਹਿਰਾਂ ਵਿਚ ਵੀ ਸਥਿਰ ਹਨ। ਹਾਲਾਂਕਿ 19 ਕਿਲੋ ਸਿਲੰਡਰ ਦੀ ਕੀਮਤ ਵਧੀ ਹੈ। ਆਈ.ਓ.ਸੀ. ਦੀ ਵੈਬਸਾਈਟ 'ਤੇ ਦਿੱਤੀ ਕੀਮਤ ਅਨੁਸਾਰ ਇੱਕ 19 ਕਿਲੋ ਐਲ.ਪੀ.ਜੀ. ਸਿਲੰਡਰ ਦੀ ਕੀਮਤ 32 ਰੁਪਏ ਵਧ ਗਈ ਹੈ।

ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ 14 ਕਿੱਲੋ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 4 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜੂਨ ਵਿਚ 14.2 ਕਿਲੋ ਗੈਰ ਸਬਸਿਡੀ ਵਾਲਾ ਐਲ.ਪੀ.ਜੀ. ਸਿਲੰਡਰ ਜੂਨ ਵਿਚ 11.50 ਰੁਪਏ ਮਹਿੰਗਾ ਹੋ ਗਿਆ। ਜਦੋਂ ਕਿ ਮਈ ਵਿਚ ਇਹ 162.50 ਰੁਪਏ ਸਸਤਾ ਹੋਇਆ ਸੀ।

ਅਕਤੂਬਰ ਮਹੀਨੇ ਲਈ ਸਿਲੰਡਰ ਦੀਆਂ ਕੀਮਤਾਂ ਇਸ ਤਰ੍ਹਾਂ ਹਨ

ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਆਈ.ਓ.ਸੀ. ਦੀ ਵੈਬਸਾਈਟ 'ਤੇ ਦਿੱਤੀ ਗਈ ਕੀਮਤ ਅਨੁਸਾਰ ਸਿਲੰਡਰ ਦੀਆਂ ਕੀਮਤਾਂ ਦਿੱਲੀ ਵਿਚ ਸਥਿਰ ਹਨ। ਜਿਸ ਕੀਮਤ 'ਤੇ ਪਿਛਲੇ ਮਹੀਨੇ ਯਾਨੀ ਅਗਸਤ ਵਿਚ ਸਿਲੰਡਰ ਮਿਲ ਰਿਹਾ ਸੀ ਇਸ ਮਹੀਨੇ ਅਕਤੂਬਰ ਵਿਚ ਵੀ ਉਸੇ ਕੀਮਤ 'ਤੇ ਮਿਲੇਗਾ।

ਇਹ ਵੀ ਪੜ੍ਹੋ : ਸਾਵਧਾਨ! ਨਕਲੀ ਕਿਸਾਨ ਬਣ ਕੇ ਇਹ ਲਾਭ ਲੈਣ ਵਾਲਿਆਂ 'ਤੇ ਸਰਕਾਰ ਕੱਸੇਗੀ ਸ਼ਿਕੰਜਾ

ਦਿੱਲੀ ਵਿਚ 14.2 ਕਿਲੋ ਦੇ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ 'ਤੇ ਸਥਿਰ ਹੈ। ਇਸੇ ਤਰ੍ਹਾਂ ਮੁੰਬਈ ਵਿਚ ਗੈਰ ਸਬਸਿਡੀ ਵਾਲਾ ਐਲ.ਪੀ.ਜੀ. ਸਿਲੰਡਰ ਦੀ ਕੀਮਤ 594 ਰੁਪਏ ਹੈ। ਚੇਨਈ ਵਿਚ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ 610 ਰੁਪਏ ਹੈ। ਕੋਲਕਾਤਾ ਵਿਚ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 620.50 ਰੁਪਏ ਪ੍ਰਤੀ ਸਿਲੰਡਰ 'ਤੇ ਸਥਿਰ ਹਨ।

19 ਕਿੱਲੋ ਵਾਲਾ ਐਲ.ਪੀ.ਜੀ ਸਿਲੰਡਰ ਹੋਇਆ ਮਹਿੰਗਾ 

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦੀ ਰਾਜਧਾਨੀ 'ਚ 19 ਕਿਲੋਗ੍ਰਾਮ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 1133.50 ਰੁਪਏ ਤੋਂ ਵਧ ਕੇ 1166 ਰੁਪਏ ਹੋ ਗਈ ਹੈ। 19 ਕਿੱਲੋ ਐਲ.ਪੀ.ਜੀ. ਸਿਲੰਡਰ 32 ਰੁਪਏ ਮਹਿੰਗਾ ਹੋ ਗਿਆ ਹੈ।

ਕੋਲਕਾਤਾ - ਕੋਲਕਾਤਾ ਵਿਚ 19 ਕਿਲੋ ਐਲ.ਪੀ.ਜੀ. ਸਿਲੰਡਰ ਦੀ ਕੀਮਤ 1196 ਰੁਪਏ ਤੋਂ ਵਧ ਕੇ 1220 ਰੁਪਏ ਹੋ ਗਈ ਹੈ। ਇਸ ਸਮੇਂ ਦੌਰਾਨ ਕੀਮਤਾਂ ਵਿਚ 24 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।

ਮੁੰਬਈ - ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ 19 ਕਿੱਲੋ ਐਲ.ਪੀ.ਜੀ. ਸਿਲੰਡਰ ਦੀ ਕੀਮਤ 1089 ਰੁਪਏ ਤੋਂ ਵਧ ਕੇ 1113.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਕੀਮਤਾਂ ਵਿਚ 24.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।

ਚੇਨਈ: ਦੇਸ਼ ਦੀ ਚੌਥੇ ਵੱਡੇ ਮਹਾਨਗਰ ਵਿਚ 19 ਕਿੱਲੋ ਵਾਲੇ ਐਲ.ਪੀ.ਜੀ. ਸਿਲੰਡਰ ਦੀ ਕੀਮਤ 1250 ਰੁਪਏ ਪ੍ਰਤੀ ਸਿਲੰਡਰ ਤੋਂ ਵਧ ਕੇ 1276 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।ਇਸ ਸਮੇਂ ਕੀਮਤਾਂ ਵਿਚ 26 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਰੇਲਵੇ ਵਧਾ ਸਕਦਾ ਹੈ 10-35 ਰੁਪਏ ਤੱਕ ਦਾ ਕਿਰਾਇਆ, ਜਾਣੋ ਕੀ ਹੈ ਯੋਜਨਾ


Harinder Kaur

Content Editor

Related News