ਕੈਨੇਡਾ 'ਚ ਹੋਲੀ ਦੇ ਜਸ਼ਨ ਦਾ ਰੰਗ ਪਿਆ ਫਿੱਕਾ, ਲੱਗੇ ਮੋਦੀ ਵਿਰੋਧੀ ਨਾਅਰੇ

Monday, Mar 29, 2021 - 03:54 AM (IST)

ਕੈਨੇਡਾ 'ਚ ਹੋਲੀ ਦੇ ਜਸ਼ਨ ਦਾ ਰੰਗ ਪਿਆ ਫਿੱਕਾ, ਲੱਗੇ ਮੋਦੀ ਵਿਰੋਧੀ ਨਾਅਰੇ

ਟੋਰਾਂਟੋ - ਭਾਰਤ ਵਿਚ ਕੇਂਦਰ ਸਰਕਾਰ ਵੱਲੋਂ ਪਾਸ ਕਰਵਾਏ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਮ੍ਹ ਕੇ ਰੋਸ-ਵਿਖਾਵੇ ਹੋ ਰਹੇ ਹਨ। ਬੀਤੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਹ ਵਿਖਾਵੇ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਰਹੇ ਬਲਕਿ ਦੁਨੀਆ ਭਰ ਵਿਚ ਵੱਸਦੇ ਭਾਰਤੀ ਲੋਕਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੀ ਨਿਖੇਧੀ ਕੀਤੀ ਗਈ ਹੈ। ਉਥੇ ਹੀ ਸ਼ਨੀਵਾਰ ਕੈਨੇਡਾ ਦੇ ਇਕ ਸ਼ਹਿਰ ਐਡਮੰਟਨ ਵਿਚ ਕੁਝ ਲੋਕਾਂ ਦੇ ਗਰੁੱਪ ਨੇ ਅਜਿਹਾ ਹੀ ਰੋਸ-ਵਿਖਾਵਾ ਕਰਦੇ ਹੋਏ ਹੋਲੀ ਦੇ ਇਕ ਪ੍ਰੋਗਰਾਮ ਵਿਚ ਅੜਿੱਕਾ ਪਾ ਦਿੱਤਾ। ਕੁਝ ਲੋਕ 'ਤਿਰੰਗਾ ਯਾਤਰਾ' ਕੱਢ ਕੇ ਹੋਲੀ ਮਨਾਉਣ ਲਈ ਇਕ ਪਾਰਕ ਵਿਚ ਇਕੱਠਾ ਹੋਏ ਸਨ ਅਤੇ ਉਥੇ ਕੁਝ ਵਿਖਾਵਾਕਾਰੀ ਸਾਹਮਣੇ ਆਏ ਅਤੇ ਨਾਅਰੇ ਲਾਉਣ ਲੱਗੇ।

ਇਹ ਵੀ ਪੜੋ - ਸਵੀਮਿੰਗ ਕਰਨ ਗਈ ਮਹਿਲਾ ਹੋ ਗਈ ਸੀ ਗਾਇਬ, 20 ਦਿਨ ਬਾਅਦ 'ਗਟਰ' 'ਚੋਂ ਕੱਢੀ

ਕੈਨੇਡਾ ਦੇ ਐਡਮੰਟਨ ਸ਼ਹਿਰ ਵਿਚ ਸ਼ਨੀਵਾਰ ਨੂੰ ਹੋਲੀ ਦੇ ਇਕ ਪ੍ਰੋਗਰਾਮ ਦੌਰਾਨ ਉਦੋਂ ਹੜਕੰਪ ਮਚ ਗਿਆ ਜਦ ਭਾਰਤ ਵਿਚ ਪਾਸ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕਈ ਲੋਕ ਰੋਸ-ਵਿਖਾਵਾ ਕਰਨ ਲੱਗੇ। ਲਗਭਗ 400 ਲੋਕ ਸ਼ਹਿਰ ਦੇ ਹੈਰੀਟੇਜ ਵਾਲੀ ਪਾਰਕ ਵਿਚ ਹੋਲੀ ਮਨਾਉਣ ਲਈ ਇਕੱਠਾ ਹੋਏ ਸਨ। ਇਸ ਤੋਂ ਪਹਿਲਾਂ ਲੋਕਾਂ ਨੇ ਸ਼ਾਂਤੀ ਨਾਲ ਆਪਣੀ ਤਿਰੰਗਾ ਯਾਤਰਾ ਪੂਰੀ ਕੀਤੀ ਸੀ। ਉਦੋਂ 100 ਲੋਕਾਂ ਦਾ ਇਕ ਗਰੁੱਪ ਸਾਹਮਣੇ ਅਤੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰਾ ਲਾਉਣ ਲੱਗਾ।

ਇਹ ਵੀ ਪੜੋ ਸਵੇਜ ਨਹਿਰ 'ਚ ਫਸੇ ਜਹਾਜ਼ ਨੂੰ ਕੱਢਣ 'ਚ ਮਦਦ ਕਰੇਗੀ ਅਮਰੀਕਾ ਦੀ ਸਮੁੰਦਰੀ ਫੌਜ

ਇਕ ਅੰਗ੍ਰੇਜ਼ੀ ਨਿਊਜ਼ ਏਜੰਸੀ ਮੁਤਾਬਕ ਸਥਾਨਕ ਪੁਲਸ ਵੱਲੋਂ ਵਿਖਾਵਾਕਾਰੀਆਂ ਦੇ ਰਾਹ ਨੂੰ ਬਲਾਕ ਕਰ ਦਿੱਤਾ ਗਿਆ ਜਿਸ ਕਾਰਣ ਇਵੈਂਟ ਲਗਭਗ 3 ਘੰਟੇ ਲੇਟ ਹੋ ਗਿਆ। ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਆਖਿਆ ਕਿ ਕੁਝ ਵਿਖਾਵਾਕਾਰੀਆਂ ਦੇ ਹੱਥ ਵਿਚ ਕਈ ਤਰ੍ਹਾਂ ਦੇ ਝੰਡੇ ਸਨ। ਉਨ੍ਹਾਂ ਦੇ ਇਵੈਂਟ ਦਾ ਕੋਈ ਸਿਆਸੀ ਏਜੰਡਾ ਨਹੀਂ ਸੀ। ਇਹ ਸਿਰਫ ਆਪਣੇ ਭਾਈਚਾਰੇ ਵਿਚ ਏਕਤਾ ਨੂੰ ਦਿਖਾਉਣ ਲਈ ਸੀ। ਪੂਰੇ ਸਾਲ ਕੋਰੋਨਾ ਵਾਇਰਸ ਕਾਰਣ ਅਸੀਂ ਆਪਣੇ ਤਿਓਹਾਰ ਨਾ ਮਨਾ ਪਾਏ। ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਆਪਣੀ ਰੈਲੀ ਲਈ ਉਨ੍ਹਾਂ ਨੇ ਪੁਲਸ ਤੋਂ ਹਫਤੇ ਪਹਿਲਾਂ ਇਜਾਜ਼ਤ ਲਈ ਸੀ।

ਇਹ ਵੀ ਪੜੋ ਅਮਰੀਕਾ : ਫਿਲਾਡੇਲਫੀਆ ਦੇ ਬਾਰ ਬਾਹਰ ਸਖਸ਼ ਨੇ ਭੀੜ 'ਤੇ ਕੀਤੀ ਗੋਲੀਬਾਰੀ, 7 ਜ਼ਖਮੀ ਤੇ 4 ਦੀ ਹਾਲਤ ਗੰਭੀਰ


author

Khushdeep Jassi

Content Editor

Related News