ਠੰਡਾ ਠਾਰ ਹੋਇਆ ਹਿਮਾਚਲ, 10.5 ਡਿਗਰੀ ਤਕ ਡਿਗਿਆ ਪਾਰਾ

Saturday, Jan 12, 2019 - 05:05 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਬਹੁਲ ਜ਼ਿਲੇ ਲਾਹੌਲ ਅਤੇ ਸਪੀਤੀ ਦਾ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਸ਼ਨੀਵਾਰ ਨੂੰ ਵੀ ਰਾਜ 'ਚ ਸਭ ਤੋਂ ਠੰਡਾ ਇਲਾਕਾ ਬਣਿਆ ਰਿਹਾ। ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਕੇਲਾਂਗ 'ਚ ਤਾਪਮਾਨ ਜ਼ੀਰੋ ਤੋਂ 10.5 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਜਨਜਾਤੀ ਬਹੁਲ ਇਲਾਕੇ ਦੇ ਕਿੰਨੌਰ ਦੇ ਕਲਪਾ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 5 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਉੱਥੇ ਹੀ ਟੂਰਿਸਟ ਥਾਂਵਾ-ਸ਼ਿਮਲਾ ਜ਼ਿਲੇ ਦੇ ਕੁਫਰੀ ਤੇ ਚੰਬਾ ਜ਼ਿਲੇ ਦੇ ਡਲਹੌਜ਼ੀ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ-0.5 ਡਿਗਰੀ ਅਤੇ 1.2 ਡਿਗਰੀ ਸੈਲਸੀਅਸ ਰਿਹਾ।


Neha Meniya

Content Editor

Related News