ਗਲੀ ''ਚ ਖੇਡ ਰਹੇ ਬੱਚਿਆਂ ਨੂੰ ਮਿਲਿਆ ਪੋਲੀਥੀਨ, ਜਦੋਂ ਖੋਲ੍ਹਿਆ ਤਾਂ ਹੋ ਗਏ ਹੈਰਾਨ (ਤਸਵੀਰਾਂ)

03/25/2017 2:31:18 PM

ਅੰਬਾਲਾ (ਹਰਿਆਣਾ)— ਅੰਬਾਲਾ ਦੇ ਬਾਂਸ ਬਾਜ਼ਾਰ ''ਚ ਸ਼ੁੱਕਰਵਾਰ ਨੂੰ ਇਕ ਗਲੀ ''ਚ ਭਰੂਣ ਮਿਲਣ ਨਾਲ ਇਲਾਕੇ ''ਚ ਸਨਸਨੀ ਫੈਲ ਗਈ। ਭਰੂਣ ਨੂੰ ਕੁੱਤੇ ਖਾ ਰਹੇ ਸਨ। ਭਰੂਣ ਦੇਖ ਕੇ ਬੱਚਿਆਂ ਦੇ ਹੋਸ਼ ਉੱਡ ਗਏ। ਸ਼ੁੱਕਰਵਾਰ ਨੂੰ ਬਾਂਸ ਬਾਜ਼ਾਰ ''ਚ ਕੁਝ ਬੱਚੇ ਕ੍ਰਿਕੇਟ ਖੇਡ ਰਹੇ ਸਨ। ਕਰੀਬ 7.30 ਵਜੇ ਕ੍ਰਿਕੇਟ ਖੇਡਦੇ ਸਮੇਂ ਉਨ੍ਹਾਂ ਦੀ ਗੇਂਦ ਮੈਦਾਨ ਕੋਲ ਕੂੜੇ ਦੇ ਢੇਰ ਕੋਲ ਜਾ ਡਿੱਗੀ, ਜਿਸ ਨੂੰ ਚੁੱਕਣ ਲਈ ਇਕ ਬੱਚਾ ਮੌਕੇ ''ਤੇ ਪੁੱਜਿਆ। ਜਦੋਂ ਉਹ ਉੱਥੇ ਪੁੱਜਿਆ ਤਾਂ ਇਕ ਕੁੱਤਾ ਸਫੇਦ ਰੰਗ ਦਾ ਪੋਲੀਥੀਨ ਮੂੰਹ ''ਚ ਪਾ ਕੇ ਘਸੀਟ ਰਿਹਾ ਸੀ, ਜਿਸ ਨੂੰ ਦੇਖਦੇ ਹੀ ਉਸ ਨੇ ਆਪਣੇ ਸਾਥੀਆਂ ਨੂੰ ਮੌਕੇ ''ਤੇ ਬੁਲਾਇਆ।
ਉਦੋਂ ਤੱਕ ਉਹ ਕੁੱਤਾ ਪੋਲੀਥੀਨ ਨੂੰ ਇਕ ਰਿਹਾਇਸ਼ੀ ਮਕਾਨ ਨੇੜੇ ਲੈ ਆਇਆ। ਉਸੇ ਪਲ ਸਾਰੇ ਬੱਚਿਆਂ ਨੇ ਉਸ ਨੂੰ ਡੰਡਾ ਦਿਖਾ ਕੇ ਦੌੜਿਆ। ਉਦੋਂ ਨੇੜੇ ਜਾਣ ''ਤੇ ਉਸ ''ਚ ਇਕ ਬੱਚੇ ਦੀ ਲਾਸ਼ ਮਿਲੀ। ਰੌਲਾ ਪੈਂਦੇ ਹੀ ਨੇੜੇ-ਤੇੜੇ ਦੇ ਲੋਕ ਮੌਕੇ ''ਤੇ ਇਕੱਠੇ ਹੋ ਗਏ, ਜਿਨ੍ਹਾਂ ਨੇ ਪੁਲਸ ਕੰਟਰੋਲ ਰੂਮ ''ਚ ਟੈਲੀਫੋਨ ਕੀਤਾ। ਪਤਾ ਲੱਗਦੇ ਹੀ ਪੁਲਸ ਆ ਗਈ, ਜਿਨ੍ਹਾਂ ਨੇ ਪੋਲੀਥੀਨ ''ਚ ਨਵਜੰਮੇ ਬੱਚੇ ਦੀ ਲਾਸ਼ ਦੇਖੀ। ਉਸ ਦੀ ਇਕ ਬਾਂਹ ਕੁੱਤੇ ਖਾ ਚੁਕੇ ਸਨ ਅਤੇ ਹੁਣ ਬਾਕੀ ਹਿੱਸਾ ਖਾਣ ਲਈ ਉਸ ਨੂੰ ਘਸੀਟ ਕੇ ਲਿਜਾ ਰਹੇ ਸਨ। ਪੁਲਸ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਰੱਖਵਾਇਆ। ਪੁਲਸ ਨੇ ਇਹ ਮਾਮਲਾ ਦੀਪੂ ਨੰਦਾ ਦੀ ਸ਼ਿਕਾਇਤ ''ਤੇ ਦਰਜ ਕੀਤਾ ਹੈ। ਇਹ ਮਾਮਲਾ ਆਈ.ਪੀ.ਸੀ. ਦੀ ਧਾਰਾ 318 ਦੇ ਅਧੀਨ ਦਰਜ ਕੀਤਾ ਗਿਆ ਹੈ। ਥਾਣਾ ਇੰਚਾਰਜ ਰਜਨੀਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪੋਲੀਥੀਨ ਇੱਥੋਂ ਤੱਕ ਕਿਵੇਂ ਪੁੱਜਿਆ, ਇਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ।


Disha

News Editor

Related News