''ਆਪਣੇ ਮਾਤਾ-ਪਿਤਾ ਦੇ ਖਿਲਾਫ ਕੇਸ ਕਰਨਾ ਚਾਹੁੰਦੀ ਸੀ ਪ੍ਰਤਿਊਸ਼ਾ''
Monday, Apr 04, 2016 - 03:00 PM (IST)

ਨਵੀਂ ਦਿੱਲੀ— ਪ੍ਰਤਿਊਸ਼ਾ ਬੈਨਰਜੀ ਦੀ ਮੌਤ ਤੋਂ ਬਾਅਦ ਉਸ ਨਾਲ ਸੰਬੰਧਤ ਕਈ ਖੁਲਾਸਾ ਹੋਏ ਹਨ। ਨਵਾਂ ਖੁਲਾਸਾ ਉਸ ਦੇ ਬੁਆਏਫਰੈਂਡ ਰਾਹੁਲ ਦੇ ਪਿਤਾ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਤਿਊਸ਼ਾ ਆਪਣੇ ਮਾਤਾ-ਪਿਤਾ ਦੇ ਖਿਲਾਫ ਕੇਸ ਦਰਜ ਕਰਵਾਉਣਾ ਚਾਹੁੰਦੀ ਸੀ। ਪ੍ਰਤਿਊਸ਼ਾ ਦੇ ਬੁਆਏਫਰੈਂਡ ਰਾਹੁਲ ਇਸ ਸਮੇਂ ਹਸਪਤਾਲ ''ਚ ਭਰਤੀ ਹੈ। ਪ੍ਰਤਿਊਸ਼ਾ ਦੀ ਮੌਤ ਤੋਂ ਬਾਅਦ ਰਾਹੁਲ ਨੂੰ ਸਾਹ ਲੈਣ ''ਚ ਤਕਲੀਫ ਹੋ ਰਹੀ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ।
ਰਾਹੁਲ ਦੇ ਪਿਤਾ ਨੇ ਕਿਹਾ ਕਿ ਪ੍ਰਤਿਊਸ਼ਾ ਕੋਲ ਆਪਣਾ ਕੋਈ ਅਕਾਊਂਟ ਨਹੀਂ ਸੀ। ਉਸ ਦੇ ਕੋਲ ਜੋ ਵੀ ਅਕਾਊਂਟ ਸਨ, ਉਹ ਮਾਤਾ-ਪਿਤਾ ਨਾਲ ਜੁਆਇੰਟ ਸਨ ਅਤੇ ਇਨ੍ਹਾਂ ਨੂੰ ਉਸ ਦੇ ਮਾਤਾ-ਪਿਤਾ ਹੀ ਚਲਾਉਂਦੇ ਸਨ। ਅਕਾਊਂਟ ''ਤੇ ਪਹਿਲਾ ਨਾਂ ਉਸ ਦੇ ਪਿਤਾ, ਦੂਜਾ ਮਾਂ ਅਤੇ ਤੀਜਾ ਉਸ ਦਾ ਸੀ। ਉਨ੍ਹਾਂ ਨੇ ਦੱਸਿਆ ਕਿ ਰਾਂਚੀ ਤੋਂ ਆਉਣ ਤੋਂ ਬਾਅਦ ਪ੍ਰਤਿਊਸ਼ਾ ਨੇ ਕਿਹਾ ਸੀ ਕਿ ਉਹ ਮੇਰੇ ਬੇਟੇ ਰਾਹੁਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਉਸ ਦੇ ਮਾਤਾ-ਪਿਤਾ ਉਸ ਦਾ ਸਾਥ ਨਹੀਂ ਦੇ ਰਹੇ। ਜ਼ਿਕਰਯੋਗ ਹੈ ਕਿ ਪ੍ਰਤਿਊਸ਼ਾ ਕਿ ਅਪ੍ਰੈਲ ਨੂੰ ਆਪਣੇ ਕਮਰੇ ''ਚ ਮ੍ਰਿਤ ਮਿਲੀ ਸੀ। ਹਾਲਾਂਕਿ ਉਸ ਦੀ ਮੌਤ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਫ ਨਹੀਂ ਹੋ ਸਕਿਆ ਹੈ।