ਮੋਟਰਸਾਈਕਲ ''ਤੇ ਚੜ੍ਹਾ ਦਿੱਤੀ ਕਾਰ, ਵਾਲ-ਵਾਲ ਬਚੇ ਬਾਈਕ ਸਵਾਰ (ਵੀਡਿਓ)

Wednesday, Jun 13, 2018 - 05:02 PM (IST)

ਮੋਟਰਸਾਈਕਲ ''ਤੇ ਚੜ੍ਹਾ ਦਿੱਤੀ ਕਾਰ, ਵਾਲ-ਵਾਲ ਬਚੇ ਬਾਈਕ ਸਵਾਰ (ਵੀਡਿਓ)

ਨਵੀਂ ਦਿੱਲੀ— ਗੁਜਰਾਤ ਦੇ ਗਿਰ ਸੋਮਨਾਥ ਜਿਲੇ 'ਚ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਦੇ ਉਪਰ 'ਤੋਂ ਇਕ ਕਾਰ ਲੰਘ ਗਈ। ਇਸ ਘਟਨਾ ਦੇ ਬਾਅਦ ਆਲੇ-ਦੁਆਲੇ ਦੇ ਖੇਤਰ 'ਚ ਹੜਕੰਪ ਮਚ ਗਿਆ। ਇਹ ਪੂਰਾ ਮਾਮਲਾ ਕੋਲ ਹੀ ਲੱਗੇ ਇਕ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ। 
ਵੀਡਿਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਕਾਰ ਕੁਝ ਦੂਰੀ 'ਤੇ ਸਥਿਤ ਇਕ ਚੌਰਾਹੇ 'ਤੇ ਜਾ ਕੇ ਰੁੱਕ ਜਾਂਦੀ ਹੈ ਇਸੇ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਲੋਕ ਚੌਰਾਹੇ ਦੇ ਕੋਲ ਬਣੇ ਮੋੜ ਤੋਂ ਖੱਬੇ ਪਾਸੇ ਜਾਣ ਲੱਗਦੇ ਹਨ। ਇਸੇ ਵਿਚ ਕਾਰ ਦਾ ਡ੍ਰਾਇਵਰ ਗੱਡੀ ਨੂੰ ਬੈਕ ਕਰਦਾ ਹੈ ਜਿਸ 'ਚ ਮੋਟਰਸਾਈਕਲ 'ਤੇ ਸਵਾਰ ਲੋਕ ਵਾਲ-ਵਾਲ ਬਚ ਜਾਂਦੇ ਹਨ ਪਰ ਬਾਈਕ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਤਿੰਨੋ ਮੋਟਰਸਾਈਕਲ ਤੋਂ ਪਿੱਛੇ ਆ ਜਾਂਦੇ ਹਨ ਉਦੋਂ ਹੀ ਕਾਰ ਦਾ ਡ੍ਰਾਇਵਰ ਗੱਡੀ ਨੂੰ ਮੋਟਰਸਾਈਕਲ 'ਤੇ ਚੜ੍ਹਾ ਦਿੰਦਾ ਹੈ। ਜਿਸ ਤੋਂ ਬਾਅਦ ਉਹ ਗੱਡੀ ਨੂੰ ਬੈਕ ਕਰ ਉਥੋਂ ਭੱਜ ਨਿਕਲਦਾ ਹੈ।

 


Related News