ਥਾਣਾ ਸਿਟੀ ਦੇ ਮਾਲਖਾਨੇ ਦੀ ਡਿੱਗੀ ਅਚਾਨਕ ਛੱਤ, ਕਰਮਚਾਰੀ ਵਾਲ-ਵਾਲ ਬਚੇ
Thursday, Aug 28, 2025 - 12:36 PM (IST)

ਤਰਨਤਾਰਨ(ਰਮਨ ਚਾਵਲਾ)-ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਜਿੱਥੇ ਕੱਚੇ ਘਰਾਂ ਦੀਆਂ ਛੱਤਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪੁੱਜਾ ਹੈ ਉੱਥੇ ਹੀ ਇਸ ਦਾ ਆਮ ਜਨਜੀਵਨ ਉੱਪਰ ਵੀ ਕਾਫੀ ਜ਼ਿਆਦਾ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਹੋ ਰਹੀ ਬਰਸਾਤ ਕਾਰਨ ਸੋਮਵਾਰ ਰਾਤ ਥਾਣਾ ਸਿਟੀ ਤਰਨਤਾਰਨ ਦੇ ਮਾਲਖਾਨੇ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: 46 ਪਿੰਡ ਹੜ੍ਹ ਦੀ ਲਪੇਟ 'ਚ ਆਏ, ਮਾਧੋਪੁਰ ਦਾ ਫਲੱਡ ਗੇਟ ਟੁੱਟਣ ਕਾਰਨ ਵੱਧ ਰਹੀ ਤਬਾਹੀ
ਭਾਵੇਂ ਇਸ ਹਾਦਸੇ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਪਰ ਇਸ ਮਾਲਖਾਨੇ ਵਿੱਚ ਮੌਜੂਦ ਵੱਖ-ਵੱਖ ਕੇਸਾਂ ਦੇ ਰਿਕਾਰਡ ਮਲਬੇ ਹੇਠਾਂ ਦੱਬ ਚੁੱਕਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੀ ਇਮਾਰਤ ਜੋ ਕਰੀਬ 100 ਸਾਲ ਪੁਰਾਣੀ ਦੱਸੀ ਜਾ ਰਹੀ ਹੈ, ਵਿੱਚ ਸਾਰੇ ਕਮਰੇ ਕਾਫੀ ਖਸਤਾ ਹਾਲਤ ਵਿੱਚ ਮੌਜੂਦ ਹਨ। ਥਾਣੇ ਵਿੱਚ ਮੌਜੂਦ ਮਾਲਖਾਨੇ ਦੀ ਛੱਤ ਬੀਤੀ ਰਾਤ ਲਗਾਤਾਰ ਪੈ ਰਹੇ ਮੀਂਹ ਦੇ ਚਲਦਿਆਂ ਅਚਾਨਕ ਡਿੱਗ ਪਈ। ਛੱਤ ਦਾ ਸਾਰਾ ਮਲਬਾ ਮਾਲਖਾਨੇ ਵਿੱਚ ਮੌਜੂਦ ਵੱਖ-ਵੱਖ ਕੇਸਾਂ ਨਾਲ ਸੰਬੰਧਤ ਸਾਮਾਨ ਉੱਪਰ ਆ ਡਿੱਗਾ ਜਿਸ ਕਾਰਨ ਮਾਲਖਾਨੇ ਦੇ ਸਾਮਾਨ ਨੂੰ ਵੀ ਕਾਫੀ ਨੁਕਸਾਨ ਪੁੱਜਣ ਦੇ ਅਨੁਮਾਨ ਲਗਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਆ ਗਈ ਇਕ ਹੋਰ ਵੱਡੀ ਆਫਤ, ਮਾਧੋਪੁਰ ਹੈੱਡਵਰਕਸ ਦੇ ਟੁੱਟੇ ਗੇਟ
ਇਸ ਲਗਾਤਾਰ ਪੈ ਰਹੇ ਮੀਂਹ ਕਾਰਨ ਥਾਣੇ ਦੀ ਜਰਜ਼ਰ ਇਮਾਰਤ ਦੇ ਬਾਕੀ ਕਮਰਿਆਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਨੁਕਸਾਨ ਪੁੱਜ ਸਕਦਾ ਹੈ, ਜਿਸ ਕਾਰਨ ਪੁਲਸ ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦਿੰਦੇ ਕਰਮਚਾਰੀਆਂ ਦੀ ਜਾਣ ਮਾਲ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ।
ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ 'ਚ ਫਸੇ ਲੋਕਾਂ ਨੂੰ ਦਿੱਤਾ ਆਪਣਾ ਹੈਲੀਕਾਪਟਰ ! 'ਕਹਿੰਦੇ ਮੇਰਾ ਕੀ ਮੈਂ ਤਾਂ...
ਇਸ ਮਾਲਖਾਨੇ ਦੀ ਛੱਤ ਡਿੱਗਣ ਤੋਂ ਬਾਅਦ ਜ਼ਿਲ੍ਹੇ ਦੇ ਐੱਸ.ਐੱਸ.ਪੀ. ਦੀਪਕ ਪਾਰੀਕ ਵੱਲੋਂ ਥਾਣਾ ਸਿਟੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਐੱਸ.ਐੱਸ.ਪੀ. ਨੇ ਸਮੂਹ ਪੁਲਸ ਕਰਮਚਾਰੀਆਂ ਦੀ ਜਾਨ ਮਾਲ ਨੂੰ ਸੁਰੱਖਿਅਤ ਬਣਾਉਣ ਦਾ ਵਿਸ਼ਵਾਸ ਦਿੱਤਾ। ਐੱਸ.ਐੱਸ.ਪੀ. ਵੱਲੋਂ ਥਾਣਾ ਸਿਟੀ ਦੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਲਦ ਹੀ ਇਸ ਜਰਜ਼ਰ ਇਮਾਰਤ ਸਬੰਧੀ ਸਹੀ ਹੱਲ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਵੱਲੋਂ ਵੀ ਮਾਲਖਾਨੇ ਦੀ ਛੱਤ ਡਿੱਗਣ ਸਬੰਧੀ ਜਾਇਜ਼ਾ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8