ਬਾਰਾਤ ਤੋਂ ਵਾਪਸ ਆ ਰਹੇ ਲਾੜੇ ਦੇ ਮਾਮੇ ਅਤੇ ਫੋਟੋਗ੍ਰਾਫਰ ਨੂੰ ਕਾਰ ਨੇ ਕੁਚਲਿਆ

Tuesday, Jul 04, 2017 - 03:05 PM (IST)

ਚਰਖੀ ਦਾਦਰੀ— ਬਾਰਾਤ ਤੋਂ ਵਾਪਸ ਆ ਰਹੇ ਲਾੜੇ ਦੇ ਮਾਮਾ ਅਤੇ ਫੋਟੋਗ੍ਰਾਫਰ ਨੂੰ ਕਾਰ ਨੇ ਕੁਚਲ ਦਿੱਤਾ। ਘਟਨਾ ਦਾਦਰੀ ਦੇ ਪਿੰਡ ਪੈਂਤਾਵਾਸ ਕਲਾਂ ਨੇੜੇ ਹੋਈ। ਦੋਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਦਾਦਰੀ ਦੇ ਸਿਵਲ ਹਸਪਤਾਲ 'ਚ ਕਰਵਾਇਆ ਗਿਆ ਹੈ। ਹਿਸਾਰ ਜ਼ਿਲੇ ਦੇ ਪਿੰਡ ਰਾਜਥਲ ਵਾਸੀ ਭੂਪ ਸਿੰਘ ਦੇ ਬੇਟੇ ਦਾ ਵਿਆਹ ਜ਼ਿਲੇ ਦੇ ਪਿੰਡ ਬੁਵਾਨੀਆ 'ਚ ਸੀ। ਵਿਆਹ ਮਹਿੰਦਰਗੜ੍ਹ ਜ਼ਿਲੇ ਦੇ ਪਿੰਡ ਬੁਵਾਨੀਆ 'ਚ ਸੀ। ਵਿਆਹ ਦੇ ਬਾਅਦ ਭੂਪ ਸਿੰਘ ਦਾ ਸਾਲਾ ਪਿੰਡ ਸਿਵਾਨੀ ਬੋਲਾਨ ਵਾਸੀ ਸੂਰਜਮਲ ਅਤੇ ਪਿੰਡ ਰਾਜਥਲ ਵਾਸੀ ਫੋਟੋਗ੍ਰਾਫਰ ਸੁਰੇਸ਼ ਸਾਮਾਨ ਵਾਲੀ ਪਿਕਅੱਪ ਗੱਡੀ 'ਚ ਰਾਜਥਲ ਜਾ ਰਹੇ ਸੀ। ਜਦੋਂ ਗੱਡੀ ਦਾਦਰੀ ਦੇ ਪਿੰਡ ਪੈਂਤਾਵਾਸ ਕਲਾਂ ਨੇੜੇ ਪੁੱਜੀ ਤਾਂ ਸੂਰਜਮਲ ਅਤੇ ਸੁਰੇਸ਼ ਨੇ ਚਾਲਕ ਨੂੰ ਗੱਡੀ ਰੋਕਣ ਲਈ ਕਿਹਾ। ਸੂਰਜਮਲ ਅਤੇ ਸੁਰੇਸ਼ ਗੱਡੀ ਤੋਂ ਉਤਰੇ ਉਦੋਂ ਕਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਚਾਲਕ ਕਾਰ ਛੱਡ ਕੇ ਫਰਾਰ ਹੋ ਗਿਆ। 
ਪਿਕਅੱਪ ਚਾਲਕ ਨੇ ਜ਼ਖਮੀਆਂ ਨੂੰ ਸੰਭਾਲਿਆ ਅਤੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਕਾਰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News