ਬਿਹਾਰ: ਤਾਲਾਬ ''ਚ ਡਿੱਗੀ ਕਾਰ, 6 ਬੱਚਿਆਂ ਦੀ ਮੌਤ
Tuesday, Jun 19, 2018 - 10:54 AM (IST)

ਬਿਹਾਰ— ਬਿਹਾਰ ਦੇ ਅਰਰੀਆ ਜ਼ਿਲੇ 'ਚ ਮੰਗਲਵਾਰ ਨੂੰ ਇਕ ਦਰਦਨਾਕ ਹਾਦਸਾ ਹੋ ਗਿਆ। ਇੱਥੇ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਗੱਡੀ ਤਾਲਾਬ 'ਚ ਡਿੱਗ ਗਈ। ਇਸ ਹਾਦਸੇ 'ਚ 6 ਬੱਚਿਆਂ ਦੀ ਮੌਤ ਦੀ ਖਬਰ ਹੈ। ਬਚਾਅ ਮੁਹਿੰਮ ਦੌਰਾਨ ਇਕ ਬੱਚੇ ਨੂੰ ਬਚਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਅਰਰੀਆ ਦੇ ਤਾਰਾਬਾੜੀ ਇਲਾਕੇ 'ਚ ਹੋਇਆ। ਇਕ ਕਾਰ 'ਚ ਕੁਝ ਬੱਚੇ ਜਾ ਰਹੇ ਸਨ। ਇਸ ਦੌਰਾਨ ਕਾਰ ਤਾਰਾਬਾੜੀ ਇਲਾਕੇ ਸਥਿਤ ਇਕ ਤਾਲਾਬ 'ਚ ਡਿੱਗ ਗਈ। ਹੁਣ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਬੱਚਿਆਂ ਦੀ ਮੌਤ ਪਾਣੀ 'ਚ ਡੁੱਬਣ ਕਾਰਨ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਮੌਕੇ 'ਤੇ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਹਨ। ਇਸ ਹਾਦਸੇ ਦੇ ਬਾਅਦ ਪ੍ਰਸ਼ਾਸਨ ਨੇ ਬਚਾਅ ਮੁਹਿੰਮ ਚਲਾਈ, ਜਿਸ 'ਚ 1 ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ। ਹਾਦਸੇ 'ਚ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
#SpotVisuals: 6 children dead, 1 rescued after a car they were travelling in fell into a pond in Ararriya's Tarabadi #Bihar pic.twitter.com/lJMpQYyXVF
— ANI (@ANI) June 19, 2018