4 ਮਹੀਨਿਆਂ ਦੇ ਤਲਾਸ਼ੀ ਅਭਿਆਨ ਤੋਂ ਬਾਅਦ ਹਸਪਤਾਲ ਦੇ ਮੁਰਦਾਘਰ ’ਚੋਂ ਮਿਲੀ ਫੌਜੀ ਦੀ ਮਾਂ ਦੀ ਲਾਸ਼

03/02/2024 12:36:08 AM

ਇੰਫਾਲ (ਭਾਸ਼ਾ)– ਲਗਭਗ 4 ਮਹੀਨਿਆਂ ਦੇ ਤਲਾਸ਼ੀ ਅਭਿਆਨ ਤੋਂ ਬਾਅਦ ਇੰਫਾਲ ਦੇ ਇਕ ਹਸਪਤਾਲ ਦੇ ਮੁਰਦਾਘਰ ’ਚ ਇਕ ਭਾਰਤੀ ਫੌਜੀ ਦੀ ਮਾਂ ਦੀ ਲਾਸ਼ ਮਿਲੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਥੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਰਾਈਫਲਮੈਨ ਐੱਚ. ਹੋਆਕਿਪ ਦੀ ਮਾਂ ਨੇਂਗਕਿਮ (60) ਦੀ ਲਾਸ਼ ਇੰਫਾਲ ਦੇ ਇਕ ਹਸਪਤਾਲ ’ਚ ਹੈ ਤੇ ਫੌਜ ਇਸ ਨੂੰ ਲਿਮਾਖਿੰਗ ਮਿਲਟਰੀ ਹਸਪਤਾਲ (ਐੱਲ. ਐੱਮ. ਐੱਸ.) ’ਚ ਤਬਦੀਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਲਾਸ਼ ਨੂੰ ਸਸਕਾਰ ਲਈ ਚੂਰਾਚੰਦਪੁਰ ਲਿਜਾਇਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਸ਼ਰਾਬ ਕਾਰਨ ਮਾਨਸਿਕ ਹਾਲਤ ਹੋਈ ਖ਼ਰਾਬ, 2 ਧੀਆਂ ਦੇ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ

ਹੋਆਕਿਪ ਜੰਮੂ-ਕਸ਼ਮੀਰ ਸੈਕਟਰ ’ਚ ਤਾਇਨਾਤ ਹੈ ਤੇ ਫਿਲਹਾਲ ਛੁੱਟੀ ’ਤੇ ਹੈ। ਉਹ 7 ਨਵੰਬਰ ਨੂੰ ਮਨੀਪੁਰ ਦੇ ਕਾਂਗਪੋਕਪੀ ਜ਼ਿਲੇ ਦੇ ਪਿੰਡ ਕੰਗਚੁਪ ਚਿੰਗਖੋਂਗ ’ਚ ਹੋਏ ਹਮਲੇ ’ਚ ਵਾਲ-ਵਾਲ ਬਚ ਗਿਆ ਸੀ। ਇਸ ਦੌਰਾਨ ਪਰਿਵਾਰ ਲਿਮਾਖੋਂਗ ਜਾ ਰਿਹਾ ਸੀ। ਉਸ ਦਿਨ ਮਨੀਪੁਰ ਪੁਲਸ ਨੇ ਟਵੀਟ ਕੀਤਾ ਸੀ ਕਿ ਕੁਕੀ ਭਾਈਚਾਰੇ ਦੇ 5 ਲੋਕਾਂ (2 ਔਰਤਾਂ ਤੇ 3 ਪੁਰਸ਼ਾਂ) ਨੂੰ ਚੂਰਾਚੰਦਪੁਰ ਤੋਂ ਲੀਮਾਖੋਂਗ ਜਾ ਰਹੇ ਇਕ ਵਾਹਨ ’ਤੇ ਕਾਂਗਚੁਪ ਚਿੰਗਖੋਂਗ ਵਿਖੇ ਗੁੱਸੇ ’ਚ ਆਈ ਭੀੜ ਨੇ ਹਮਲਾ ਕੀਤਾ ਸੀ।

ਉਨ੍ਹਾਂ ਕਿਹਾ ਕਿ ਭੀੜ ਨੇ ਉਨ੍ਹਾਂ ’ਚੋਂ 4 ਨੂੰ ਜ਼ਬਰਦਸਤੀ ਚੁੱਕ ਲਿਆ ਸੀ, ਜਦਕਿ 1 ਫਰਾਰ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੋਆਕਿਪ ਦੇ ਪਿਤਾ ਮੰਗਲੁਨ ਹਾਓਕਿਪ ਨੂੰ ਫੌਜ ਨੇ ਗੰਭੀਰ ਹਾਲਤ ’ਚ ਪਾਇਆ ਸੀ ਤੇ ਲਿਮਾਖਿੰਗ ਮਿਲਟਰੀ ਹਸਪਤਾਲ (ਐੱਲ. ਐੱਮ. ਐੱਸ.) ’ਚ ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਹਵਾਈ ਜਹਾਜ਼ ਰਾਹੀਂ ਗੁਹਾਟੀ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News