ਨਾਲੇ ''ਚ ਮਿਲੀਆਂ ਥੈਲੇ ''ਚ ਬੰਦ ਤਿੰਨ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ

09/25/2017 4:31:40 PM

ਸਾਗਰ— ਮੱਧ ਪ੍ਰਦੇਸ਼ ਦੇ ਸਾਗਰ ਜ਼ਿਲਾ ਹੈੱਡ ਕੁਆਰਟਰ ਸਥਿਤ ਪੁਲਸ ਟਰੇਨਿੰਗ ਕਾਲਜ ਨੇੜੇ ਨਾਲੇ 'ਚੋਂ ਤਿੰਨ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਕਿ ਇਕ ਥੈਲੇ 'ਚ ਬੰਦ ਸਨ, ਜੋ ਕੂੜਾ ਬੀਣਨ ਵਾਲੇ ਲੜਕਿਆਂ ਦੀ ਨਜ਼ਰ ਆਏ ਸਨ। ਪੁਲਸ ਨੇ ਹੁਣ ਇਨ੍ਹਾਂ ਦਾ ਡੀ.ਐੱਨ.ਏ. ਕਰਵਾਉਣ ਦਾ ਫੈਸਲਾ ਲਿਆ ਹੈ। ਗੋਪਾਲਗੰਜ ਥਾਣਾ ਪੁਲਸ ਨੇ ਦੱਸਿਆ ਕਿ ਐਤਵਾਰ ਦੀ ਸਵੇਰ ਪੀ.ਟੀ.ਸੀ. ਗਰਾਊਂਡ ਦੇ ਸਾਹਮਣੇ ਨਾਲੇ 'ਚ ਤਿੰਨ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਮਿਲੀ। 
ਮੌਕੇ 'ਤੇ ਪੁਲਸ ਨੇ ਪਾਇਆ ਕਿ ਤਿੰਨਾਂ 'ਚੋਂ 2 ਲੜਕੀਆਂ ਅਤੇ ਇਕ ਲੜਕੇ ਦੀ ਲਾਸ਼ ਹੈ। ਪੁਲਸ ਨੇ ਪੰਚਨਾਮਾ ਕਾਰਵਾਈ ਤੋਂ ਬਾਅਦ ਤਿੰਨਾਂ ਲਾਸ਼ਾਂ ਦੇ ਡੀ.ਐੱਨ.ਏ. ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਕਿਸੇ ਵੱਲੋਂ ਸੁੱਟੀਆਂ ਗਈਆਂ ਸਨ। ਦੱਸਿਆ ਗਿਆ ਹੈ ਕਿ ਨੇੜੇ-ਤੇੜੇ ਦੇ ਖੇਤਰ 'ਚ ਨਰਸਿੰਗ ਹੋਮ ਵੀ ਚੱਲ ਰਹੇ ਹਨ। ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿ ਕਿਸੇ ਪਰਿਵਾਰ ਨੂੰ ਡਿਲੀਵਰੀ ਦੌਰਾਨ ਮ੍ਰਿਤ ਹਾਲਤ 'ਚ ਤਿੰਨ ਬੱਚੇ ਦੱਸੇ ਗਏ ਹੋਣਗੇ। ਜਿਸ ਤੋਂ ਬਾਅਦ ਉਸੇ ਪਰਿਵਾਰ ਵੱਲੋ ਉਨ੍ਹਾਂ ਨੂੰ ਉੱਥੇ ਸੁੱਟ ਦਿੱਤਾ ਗਿਆ ਹੋਵੇਗਾ। ਪੁਲਸ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


Related News