ਸ਼ਮਸ਼ਾਬਾਦ ''ਚ ਆਪ ਵੀ ਪਾ ਸਕਦੀ ਏ ਭਾਜਪਾ ਦੀ ਜਿੱਤ ''ਚ ਅੜਿੱਕਾ

09/26/2018 1:39:40 PM

ਨਵੀਂ ਦਿੱਲੀ—ਮੱਧ ਪ੍ਰਦੇਸ਼ ਦੀ ਸ਼ਮਸ਼ਾਬਾਦ ਵਿਧਾਨ ਸਭਾ ਸੀਟ ਵਿਦਿਸ਼ਾ ਜ਼ਿਲੇ 'ਚ ਆਉਂਦੀ ਹੈ, ਇਸ ਖੇਤਰ ਦਾ ਜ਼ਿਆਦਾਤਰ ਹਿੱਸਾ ਪੇਂਡੂ ਹੈ। ਇਸ ਸੀਟ 'ਤੇ ਭਾਜਪਾ ਦਾ ਕਬਜ਼ਾ ਹੈ। ਭਾਜਪਾ ਦਾ ਸੂਰਿਆਪ੍ਰਕਾਸ਼ ਮੀਣਾ ਇਥੋਂ ਦੇ ਵਿਧਾਇਕ ਹਨ ਤੇ ਉਹ ਸੂਬਾ ਸਰਕਾਰ ਦੇ ਮੰਤਰੀ ਹਨ। ਕਾਂਗਰਸ ਇਕ ਵਾਰ ਫਿਰ ਇਥੋਂ ਜਯੋਤਸਨਾ ਯਾਦਵ ਨੂੰ ਟਿਕਟ ਦੇ ਸਕਦੀ ਹੈ, ਜਦਕਿ ਭਾਜਪਾ ਵਰਤਮਾਨ ਵਿਧਾਇਕ ਸੂਰਿਆਪ੍ਰਕਾਸ਼ ਨੂੰ ਇਕ ਵਾਰ ਫਿਰ ਮੈਦਾਨ 'ਚ ਉਤਾਰ ਸਕਦੀ ਹੈ। ਉਥੇ ਹੀ ਆਮ ਆਦਮੀ ਪਾਰਟੀ ਵਲੋਂ ਨਵੀਨ ਸ਼ਰਮਾ ਚੋਣ ਲੜਨਗੇ। 
ਇਥੇ ਸਿਹਤ ਤੇ ਸਿੱਖਿਆ ਦੀ ਸਮੱਸਿਆ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਹਨ, ਜਿਸਦੇ ਕਾਰਨ ਉਹ ਦੂਸਰੇ ਸ਼ਹਿਰਾਂ 'ਚ ਜਾਣ ਲਈ ਮਜਬੂਰ ਹਨ। ਖੇਤਰ ਦੀਆਂ ਸੜਕਾਂ ਦਾ ਮੰਦਾ ਹਾਲ ਹੈ ਤੇ ਇਹ ਇਲਾਕਾ ਵਿਕਾਸ ਪੱਖੋਂ ਕਾਫੀ ਪੱਛੜਿਆ ਹੋਇਆ ਹੈ।
2013 ਦੇ ਚੋਣ ਨਤੀਜੇ—ਮੱਧ ਪ੍ਰਦੇਸ਼ 'ਚ ਕੁੱਲ 231 ਵਿਧਾਨ ਸਭਾ ਸੀਟਾਂ ਹਨ। 230 ਸੀਟਾਂ 'ਤੇ ਚੋਣਾਂ ਹੁੰਦੀਆਂ ਹਨ, ਜਦਕਿ ਇਕ ਮੈਂਬਰ ਨੂੰ ਨਾਮਜ਼ਦ ਕੀਤਾ ਜਾਂਦਾ ਹੈ। 2013 ਦੀਆਂ ਚੋਣਾਂ 'ਚ ਭਾਜਪਾ ਨੂੰ 165, ਕਾਂਗਰਸ ਨੂੰ 58, ਬਸਪਾ ਨੂੰ 4 ਤੇ ਬਾਕੀਆਂ ਨੂੰ ਤਿੰਨ ਸੀਟਾਂ ਪ੍ਰਾਪਤ ਹੋਈਆਂ।


Related News