ਕੋਰੋਨਾ ਦੀਆਂ 10 ਕਰੋੜ ਵੈਕਸੀਨ ਤਿਆਰ ਕਰਨ ਲਈ ਭਾਰਤੀ ਕੰਪਨੀ ਨਾਲ ਇਸ ਫਾਊਡੇਸ਼ਨ ਨੇ ਕੀਤਾ ਕਰਾਰ
Saturday, Aug 08, 2020 - 08:02 PM (IST)
ਨਵੀਂ ਦਿੱਲੀ — ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿੱਲ ਐਂਡ ਮਿਲਿੰਡਾ ਗੇਟਸ ਫਾਉਂਡੇਸ਼ਨ ਭਾਰਤ ਵਿਚ 10 ਕਰੋੜ ਕੋਵਿਡ-19 ਵੈਕਸੀਨ ਬਣਾਉਣ ਲਈ 150 ਮਿਲੀਅਨ ਡਾਲਰ ਦਾ ਫੰਡ ਮੁਹੱਈਆ ਕਰਵਾਏਗੀ। ਜ਼ਿਕਰਯੋਗ ਹੈ ਕਿ ਸੀਰਮ ਇੰਸਟੀਚਿਊਟ ਨਾਲ ਹੀ ਐਸਟਰਾ ਜ਼ੇਨੇਕਾ ਅਤੇ ਨੋਵਾਵੈਕਸ ਦੇ ਨਾਲ ਮਿਲ ਕੇ ਕੋਵਿਡ-19 ਵੈਕਸੀਨ ਤਿਆਰ ਕਰਨ ਲਈ ਕੰਮ ਕਰ ਰਹੀ ਹੈ। ਦੋਵਾਂ ਕੰਪਨੀਆਂ ਨਾਲ ਇਕ ਸਮਝੌਤੇ ਤਹਿਤ ਸੀਰਮ ਇੰਸਟੀਚਿਊਟ ਦੋ ਕੋਵਿਡ-19 ਵੈਕਸੀਨ ਲਈ ਵੱਧ ਤੋਂ ਵੱਧ 3 ਡਾਲਰ ਤੱਕ ਦਾ ਚਾਰਜ ਲੈ ਸਕਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਦਵਾਈ ਨਿਰਮਾਤਾ 'ਚ ਸ਼ਾਮਲ ਸੀਰਮ ਇੰਸਟੀਚਿਊਟ ਨੂੰ ਗੇਟਸ ਫਾਉਂਡੇਸ਼ਨ ਤੋਂ ਇਹ ਫੰਡ ਅੰਤਰਰਾਸ਼ਟਰੀ ਵੈਕਸੀਨ ਅਲਾਇੰਸ ਜੀਏਵੀਆਈ ਜ਼ਰੀਏ ਮਿਲ ਸਕੇਗਾ।
ਸੀਰਮ ਇੰਸਟੀਚਿਊਟ ਨੇ ਸ਼ੁੱਕਰਵਾਰ ਨੂੰ ਕਿਹਾ, 'ਕੰਪਨੀ ਵਲੋਂ ਰਿਸਕ ਮੈਨੂਫੈਕਚਰਿੰਗ ਨੂੰ ਇਹ ਫੰਡ ਸਹਾਇਤਾ ਦੇਵੇਗਾ, ਜਿਸ ਨੂੰ ਐਸਟਰਾ ਜ਼ੇਨੇਕਾ ਅਤੇ ਨੋਵਾਵੈਕਸ ਦੀ ਭਾਈਵਾਲੀ ਨਾਲ ਵਿਕਸਤ ਕੀਤਾ ਜਾਵੇਗਾ। ਜੇ ਇਹ ਟੀਕਾ ਹਰ ਕਿਸਮ ਦੇ ਲਾਇਸੈਂਸ ਪ੍ਰਾਪਤ ਕਰਦਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਨਿਯਮਾਂ ਨੂੰ ਪੂਰਾ ਕਰਦਾ ਹੈ, ਤਾਂ ਇਹ ਖਰੀਦ ਲਈ ਉਪਲਬਧ ਕਰਾਇਆ ਜਾਵੇਗਾ। ਨੋਵਾਵੈਕਸ ਇੰਕ. ਨੇ ਬੁੱਧਵਾਰ ਨੂੰ ਕਿਹਾ ਕਿ ਇਸਨੂੰ ਸੰਭਾਵਿਤ ਕੋਵਿਡ -19 ਵੈਕਸੀਨ ਦੇ ਵਿਕਾਸ ਅਤੇ ਵਪਾਰੀਕਰਨ ਲਈ ਸੀਰਮ ਇੰਸਟੀਚਿਊਟ ਨਾਲ ਸਪਲਾਈ ਅਤੇ ਲਾਇਸੈਂਸ ਸਮਝੌਤਾ ਪ੍ਰਾਪਤ ਹੋਇਆ ਹੈ।
ਸੀਰਮ ਇੰਸਟੀਚਿਊਟ ਆਫ ਇੰਡੀਆ ਵਿਸ਼ਵ ਦੀ ਸਭ ਤੋਂ ਵੱਡੀਆਂ ਦਵਾਈ ਨਿਰਮਾਤਾ ਕੰਪਨੀਆਂ ਵਿਚ ਸ਼ੁਮਾਰ ਹੈ। ਜਿਸ ਵਿਚ ਵਧੇਰੇ ਦਵਾਈ ਖੁਰਾਕਾਂ ਤਿਆਰ ਕਰਨ ਦੀ ਯੋਗਤਾ ਹੈ। ਹੁਣ ਇਸ ਕੰਪਨੀ ਦੇ ਭਾਰਤ ਵਿਚ ਵੈਕਸੀਨ ਤਿਆਰ ਕਰਨ ਲਈ ਵਿਸ਼ੇਸ਼ ਅਧਿਕਾਰ ਹੋਣਗੇ। ਇਸ ਦੇ ਨਾਲ ਹੀ 'ਮਹਾਮਾਰੀ ਦੀ ਮਿਆਦ' ਲਈ ਦੂਜੇ ਦੇਸ਼ਾਂ ਲਈ ਐਕਸਕਲਿਊਸਿਵ ਅਧਿਕਾਰ ਹੋਣਗੇ। ਹਾਲਾਂਕਿ ਇਸ ਵਿਚ ਉਹ ਦੇਸ਼ ਸ਼ਾਮਲ ਨਹੀਂ ਹੋਣਗੇ, ਜਿਨ੍ਹਾਂ ਨੂੰ ਵਿਸ਼ਵ ਬੈਂਕ ਨੇ ਉੱਚ-ਮੱਧ ਵਰਗ ਜਾਂ ਉੱਚ ਆਮਦਨੀ ਵਾਲੇ ਦੇਸ਼ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: - RBI ਦੇ 5 ਵੱਡੇ ਫ਼ੈਸਲੇ; ਬਦਲੇ ਨਿਯਮਾਂ ਤਹਿਤ ਖਾਤਾਧਾਰਕਾਂ ਨੂੰ ਹੋਣਗੇ ਵੱਡੇ ਲਾਭ
ਨੋਵਾਵੈਕਸ ਦੀ ਤਕਨੀਕ ਦੇ ਦਮਦਾਰ
ਮੰਗਲਵਾਰ ਨੂੰ ਨੋਵਾਵੈਕਸ ਨੇ ਦਾਅਵਾ ਕੀਤਾ ਕਿ ਉਸਦੀ ਦਵਾਈ ਨੂੰ ਕੋਰੋਨਾ ਵਾਇਰਸ ਦੇ ਵਿਰੁੱਧ ਲੋੜੀਂਦੀਆਂ ਐਂਟੀਬਾਡੀਜ਼ ਪੈਦਾ ਕਰਨ ਵਿਚ ਸਹਾਇਤਾ ਮਿਲੀ ਹੈ। ਹਾਲਾਂਕਿ ਇਹ ਸ਼ੁਰੂਆਤੀ ਪੜਾਅ ਦੀ ਕਲੀਨਿਕਲ ਟ੍ਰਾਇਲ ਸੀ। ਕੰਪਨੀ ਨੇ ਕਿਹਾ ਕਿ ਸਤੰਬਰ ਦੇ ਅੰਤ ਤੱਕ ਇਹ ਵੱਡੇ ਪੱਧਰ 'ਤੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਸਕਦੀ ਹੈ। ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਦਰ ਪੂਨਾਵਾਲਾ ਨੇ ਕਿਹਾ ਕਿ ਨੋਵਾਵੈਕਸ ਦੇ ਨਾਲ ਮਿਲ ਕੇ ਅਸੀਂ ਮਲੇਰੀਆ ਟੀਕਾ ਤਿਆਰ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਵੈਕਸੀਨ ਤਕਨਾਲੋਜੀ ਕਿੰਨੀ ਸ਼ਕਤੀਸ਼ਾਲੀ ਹੈ।
ਇਹ ਵੀ ਪੜ੍ਹੋ: - ਭਾਰਤੀ ਬਾਜ਼ਾਰ 'ਚ ਲਾਂਚ ਹੋਇਆ ਕੋਰੋਨਾ ਦੇ ਕੀਟਾਣੂ ਖਤਮ ਕਰਨ ਵਾਲਾ ਅਤਿ-ਪ੍ਰਭਾਵਸ਼ਾਲੀ ਕੀਟਾਣੂਨਾਸ਼ਕ
ਆਕਸਫੋਰਡ ਦੇ ਟੀਕੇ ਦੀ ਉਮੀਦ ਹੈ
ਇਸ ਤੋਂ ਪਹਿਲਾਂ ਯੂਨੀਵਰਸਿਟੀ ਆਫ ਆਕਸਫੋਰਡ ਦੀ ਦਵਾਈ ਲਈ ਸੀਰਮ ਇੰਸਟੀਚਿਊਟ ਨੇ ਯੂਕੇ-ਸਵੀਡਨ ਦੀ ਕੰਪਨੀ ਐਸਟਰਾ ਜ਼ੇਨੇਕਾ ਨਾਲ ਭਾਈਵਾਲੀ ਕੀਤੀ। ਭਾਰਤ ਦੇ ਡਰੱਗਸ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੇ ਇਸ ਟੀਕੇ ਦੇ ਦੂਜੇ ਅਤੇ ਤੀਜੇ ਪੜਾਅ ਦੇ ਟਰਾਇਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: -ਸਾਵਧਾਨ! ਬਾਜ਼ਾਰ ਵਿਚ ਵਿਕ ਰਿਹੈ ਉੱਚ ਮੀਥੇਨੋਲ ਵਾਲਾ ਸੈਨੇਟਾਈਜ਼ਰ, ਹੋ ਸਕਦਾ ਹੈ ਨੁਕਸਾਨਦਾਇਕ
ਆਕਸਫੋਰਡ ਦੀ ਕੋਵਿਡ -19 ਵੈਕਸੀਨ ਨੇ ਹੁਣ ਤੱਕ ਸਕਾਰਾਤਮਕ ਨਤੀਜੇ ਦਿੱਤੇ ਹਨ। The Lancet ਨਾਮ ਦੇ ਇਕ ਮੈਡੀਕਲ ਜਰਨਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ ਵਿਚ ਇਸ ਵੈਕਸੀਨ ਨੇ ਦੋਹਰੀ ਇਮਿਊਨ ਪ੍ਰਤੀਕ੍ਰਿਆ ਦਿੱਤੀ ਹੈ।
ਇਹ ਵੀ ਪੜ੍ਹੋ: - ਰੋਹਤਕ PGI ਦਾ ਦਾਅਵਾ- ਇਨ੍ਹਾਂ ਮਰੀਜ਼ਾਂ ਨੂੰ ਪ੍ਰਭਾਵਤ ਨਹੀਂ ਕਰ ਰਿਹਾ ਕੋਰੋਨਾ!