ਅੱਜ ਨਜ਼ਰ ਆਵੇਗਾ ਸਭ ਤੋਂ ਵੱਡਾ ਸੁਪਰ ਮੂਨ

Wednesday, Nov 05, 2025 - 03:14 AM (IST)

ਅੱਜ ਨਜ਼ਰ ਆਵੇਗਾ ਸਭ ਤੋਂ ਵੱਡਾ ਸੁਪਰ ਮੂਨ

ਨਵੀਂ ਦਿੱਲੀ (ਵਿਸ਼ੇਸ਼) - ਇਸ ਸਾਲ ਦਾ ਸਭ ਤੋਂ ਵੱਡਾ ਸੁਪਰ ਮੂਨ ਬੁੱਧਵਾਰ ਕੱਤਕ ਦੀ ਪੂਰਨਮਾਸ਼ੀ ਮੌਕੇ ਸ਼ਾਮ ਤੋਂ ਲੈ ਕੇ ਪੂਰੀ ਰਾਤ ਦਿਖਾਈ ਦੇਵੇਗਾ। ਇਹ ਆਮ ਤੌਰ ’ਤੇ ਪੂਰਨਮਾਸ਼ੀ ’ਤੇ ਦਿਖਾਈ ਦੇਣ ਵਾਲੇ ਚੰਦਰਮਾ ਨਾਲੋਂ 8 ਫੀਸਦੀ ਵੱਡਾ ਅਤੇ 16 ਫੀਸਦੀ ਚਮਕਦਾਰ ਹੋਵੇਗਾ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਹੈ। ਇਸ ਤੋਂ ਬਾਅਦ ਅਗਲੇ ਸਾਲ 24 ਨਵੰਬਰ ਤੱਕ ਕੋਈ ਵੀ ਸੁਪਰ ਮੂਨ ਦਿਖਾਈ ਨਹੀਂ ਦੇਵੇਗਾ।

ਬੁੱਧਵਾਰ ਨੂੰ ਚੰਦਰਮਾ ਆਮ ਦਿਨਾਂ ਦੀ ਤੁਲਨਾ ’ਚ ਧਰਤੀ ਦੇ 27,400 ਕਿਲੋਮੀਟਰ ਜ਼ਿਆਦਾ ਨੇੜੇ ਹੋਵੇਗਾ।  ਆਮ ਦਿਨਾਂ ’ਚ ਚੰਦਰਮਾ ਦੀ ਧਰਤੀ ਤੋਂ ਦੂਰੀ 3,84,400 ਕਿਲੋਮੀਟਰ ਹੁੰਦੀ ਹੈ, ਜਦੋਂ ਕਿ ਬੁੱਧਵਾਰ ਨੂੰ ਇਹ 3,57,000 ਕਿਲੋਮੀਟਰ ਦੀ ਦੂਰੀ ’ਤੇ ਹੋਵੇਗਾ। 


author

Inder Prajapati

Content Editor

Related News