ਰਾਜਪਥ ''ਤੇ ਹਿਮਾਚਲ ਦੀ ਅਦਭੁੱਤ ਝਲਕ, ਕੀ-ਗੋਂਪਾ ਦੀ ਦਿਖੀ ਝਾਕੀ
Saturday, Jan 27, 2018 - 12:40 PM (IST)
ਕੁੱਲੂ— ਅੱਜ ਦੇਸ਼ ਆਪਣਾ 69ਵਾਂ ਗਣਤੰਤਰ ਦਿਵਸ ਮਨਾ ਰਹੇ ਹਨ। ਇਸ ਮੌਕੇ 'ਤੇ ਰਾਜਪਥ 'ਤੇ ਜਿਥੇ ਦੇਸ਼ ਦੀ ਸੰਸਕ੍ਰਿਤੀ ਦੀ ਝਾਕੀਆਂ ਕੱਢੀਆਂ ਗਈਆਂ, ਉਥੇ ਹੀ ਤਾਕਤ ਦਾ ਵੀ ਪ੍ਰਦਰਸ਼ਨ ਹੋਇਆ। ਗਣਤੰਤਰ ਦਿਵਸ 'ਤੇ ਹਿਮਾਚਲ ਦੀ ਝਾਕੀ ਰਾਜਪਥ 'ਤੇ ਨਜ਼ਰ ਆਈ। ਪ੍ਰਾਚੀਨ ਕਾਲ 'ਚ ਚੱਲੀ ਆ ਰਹੀ ਭਾਰਤ ਦੀ ਅਨੌਖੀ ਏਕਤਾ 'ਚ ਪਰੋਈ ਹੋਈ ਇਹ ਵਿਰਾਸਤ, ਅਧੁਨਿਕ ਯੁੱਗ ਦੀ ਉਪਲੱਬਧੀ ਅਤੇ ਦੇਸ਼ ਦੀ ਗਾਰੰਟੀ ਦੇਣ ਵਾਲੀ ਫੌਜ ਦੀ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ। ਚੰਬਾ ਰੂਮਾਲ ਤੋਂ ਬਾਅਦ ਸਮੀਤੀ ਦੇ ਕੀ-ਗੋਂਪਾ ਨੂੰ ਪਰੇਡ 'ਚ ਸ਼ਾਮਲ ਕੀਤਾ ਗਿਆ।

ਜਾਣਕਾਰੀ ਮੁਤਾਬਕ ਕੀ-ਗੋਂਪਾ ਲਾਹੌਲ ਸਮੀਤੀ ਜ਼ਿਲੇ 'ਚ ਕਾਜਾ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਮਠ ਦੀ ਸਥਾਪਨਾ 13ਵੀਂ ਸ਼ਤਾਬਦੀ 'ਚ ਹੋਈ ਸੀ। ਇਹ ਸਮੀਤੀ ਇਲਾਕੇ ਦਾ ਸਭ ਤੋਂ ਵੱਡਾ ਮਠ ਹੈ। ਇਹ ਮਠ ਦੂਰ ਤੋਂ ਲੇਹ 'ਚ ਸਥਿਤ ਥਿਕਸੇ ਮਠ ਵਰਗਾ ਲੱਗਦਾ ਹੈ। ਇਹ ਮਠ ਸਮੁੰਦਰ ਤਲ ਤੋਂ 13504 ਫੁੱਟ ਦੀ ਉਚਾਈ 'ਤੇ ਇਕ ਸ਼ੰਕਵਾਕਾਰ ਚੱਟਾਨ 'ਤੇ ਨਿਰਮਿਰਤ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਰਿੰਗਛੇਨ ਸੰਗਪੋ ਨੇ ਬਣਵਾਇਆ ਸੀ। ਇਸ ਮਠ 'ਤੇ 19ਵੀਂ ਸ਼ਤਾਬਦੀ 'ਚ ਸਿੱਖਾਂ ਅਤੇ ਡੋਗਰਾ ਰਾਜਾਵਾਂ ਨੇ ਕਈ ਹਮਲੇ ਵੀ ਕੀਤੇ ਸੀ। ਇਸ ਤੋਂ ਇਲਾਵਾ ਇਹ 1975 ਈ. 'ਚ ਆਏ ਭੂਚਾਲ 'ਚ ਵੀ ਸੁਰੱਖਿਅਤ ਰਿਹਾ। ਦੱਸਿਆ ਜਾ ਰਿਹਾ ਹੈ ਕਿ 26 ਜਨਵਰੀ ਲਈ ਤਿੰਨ ਮਾਡਲ ਭੇਜੇ ਗਏ ਸਨ, ਜਿਨ੍ਹਾਂ 'ਚ ਕੀ-ਗੋਂਪਾ, ਢੰਕਖਰ-ਮੋਨਾਸਟਰੀ ਅਤੇ ਹਿਮਾਚਲ ਪ੍ਰਦੇਸ਼ ਦੇ ਮਹਾਸਵੀ ਦੇਵ ਸੰਸਕ੍ਰਿਤੀ ਦੇ ਮਾਡਲ ਸ਼ਾਮਲ ਸਨ, ਪਰ ਕੀ-ਗੋਂਪਾ ਦਾ ਮਾਡਲ ਹੀ ਚੁਣਿਆ ਗਿਆ।

ਕਿਨੌਰ ਦੀ ਸੰਸਕ੍ਰਿਤੀ ਦੀ ਝਲਕ ਆਈ ਨਜ਼ਰ
ਲਾਹੌਲ-ਸਮੀਤੀ ਦੀ ਸੰਸਕ੍ਰਿਤੀ ਨੂੰ ਜਨਪਥ ਤੋਂ ਪਹਿਲਾਂ ਵੀ 26 ਜਨਵਰੀ, 2017 ਨੂੰ ਲਾਹੌਲ-ਸਮੀਤੀ ਦੀ ਝਾਕੀ ਕੱਢੀ ਗਈ ਸੀ। ਇਸ ਤੋਂ ਪਹਿਲਾਂ 2013 'ਚ ਕਿਨੌਰ ਦੀ ਸੰਸਕ੍ਰਿਤੀ ਦੀ ਝਲਕ ਜਨਪਥ 'ਤੇ ਦੇਖਣ ਨੂੰ ਮਿਲੀ ਸੀ, ਨਾਲ 2017 'ਚ ਚੰਬਾ ਦੇ ਰੂਮਾਲ ਅਤੇ ਚੰਬਾ ਦੀ ਸੰਸਕ੍ਰਿਤੀ 'ਤੇ ਝਾਕੀ ਕੱਢੀ ਗਈ। ਕੀ-ਗੋਂਪਾ ਦੀ ਝਾਕੀ 'ਚ ਸਭ ਤੋਂ ਪਹਿਲਾਂ ਵੈਰੋਚਨ ਯੁੱਧ ਦੀ ਮੂਰਤੀ ਬਣਾਈ ਗਈ ਹੈ।
