70 ਸਾਲ ਦੇ ਬਜ਼ੁਰਗ ਨੇ ਦਿੱਤੀ 5 ਮਾਸੂਮਾਂ ਨੂੰ ਦਿੱਤੀ ਦਿਲ ਦਹਿਲਾ ਦੇਣ ਵਾਲੀ ਸਜ਼ਾ!

Tuesday, Jan 24, 2017 - 10:15 AM (IST)

70 ਸਾਲ ਦੇ ਬਜ਼ੁਰਗ ਨੇ ਦਿੱਤੀ 5 ਮਾਸੂਮਾਂ ਨੂੰ ਦਿੱਤੀ ਦਿਲ ਦਹਿਲਾ ਦੇਣ ਵਾਲੀ ਸਜ਼ਾ!

ਨਵੀਂ ਦਿੱਲੀ— ਦਿੱਲੀ ਦੇ ਭਾਰਤ ਨਗਰ ਇਲਾਕੇ ''ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 70 ਸਾਲਾ ਬਜ਼ੁਰਗ ਨੇ ਇਕ ਛੋਟੀ ਜਿਹੀ ਗੱਲ ''ਤੇ 5 ਮਾਸੂਮ ਬੱਚਿਆਂ ''ਤੇ ਤੇਜ਼ਾਬ ਸੁੱਟ ਦਿੱਤਾ। ਘਟਨਾ ''ਚ 5 ਬੱਚਿਆਂ ਸਮੇਤ 8 ਲੋਕ ਜ਼ਖਮੀ ਹੋ ਗਏ। ਪੀੜਤਾਂ ਦੀ ਸ਼ਿਕਾਇਤ ''ਤੇ ਪੁਲਸ ਬਜ਼ੁਰਗ ਨੂੰ ਹਿਰਾਸਤ ''ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਪੁਲਸ ਅਨੁਸਾਰ 70 ਸਾਲਾ ਵਿਨੋਦ ਕੁਮਾਰ ਪੂਰੀ ਪਰਿਵਾਰ ਸਮੇਤ ਸ਼ਕਤੀ ਨਗਰ ਐਕਸਟੇਂਸ਼ਨ ਸਥਿਤ ਕੋਠੀ ''ਚ ਰਹਿੰਦਾ ਹੈ, ਜਿਸ ਕੋਲ ਕੁਝ ਝੁੱਗੀਆਂ ਹਨ। ਝੁੱਗੀ ਦੇ ਰਹਿਣ ਵਾਲੇ ਬੱਚੇ ਹਮੇਸ਼ਾ ਕੋਠੀ ''ਚ ਆ ਕੇ ਖੇਡ ਅਤੇ ਰੌਲਾ ਪਾ ਰਹੇ ਸਨ।
ਐਤਵਾਰ ਦੀ ਸਵੇਰ ਜਦੋਂ ਵਿਨੋਦ ਕੋਠੀ ਦੀ ਛੱਤ ''ਤੇ ਧੁੱਪ ਸੇਕ ਰਿਹਾ ਸੀ, ਉਦੋਂ ਕੁਝ ਬੱਚੇ ਕੰਧ ਕੋਲ ਆ ਕੇ ਖੇਡਣ ਅਤੇ ਰੌਲਾ ਪਾਉਣ ਲੱਗੇ। ਇਸ ਤੋਂ ਬਾਅਦ ਵਿਨੋਦ ਕੁਮਾਰ ਨੇ ਬੱਚਿਆਂ ਨੂੰ ਉੱਥੋਂ ਜਾਣ ਲਈ ਕਿਹਾ ਪਰ ਬੱਚਿਆਂ ਨੇ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਨਾਰਾਜ਼ ਵਿਨੋਦ ਨੇ ਬੋਤਲ ''ਚ ਰੱਖੇ ਤੇਜ਼ਾਬ ਨੂੰ ਬੱਚਿਆਂ ''ਤੇ ਸੁੱਟ ਦਿੱਤਾ। ਤੇਜ਼ਾਬ ਡਿੱਗਦੇ ਹੀ ਉੱਥੇ ਮੌਜੂਦ ਬੱਚੇ ਸੜਨ ਕਾਰਨ ਚੀਕਣ ਲੱਗੇ। ਉਨ੍ਹਾਂ ਦੇ ਸਰੀਰ ''ਤੇ ਕਾਲੇ ਨਿਸ਼ਾਨ ਅਤੇ ਛਾਲੇ ਪੈ ਗਏ। ਕਿਸੇ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ। ਮੌਕੇ ''ਤੇ ਪੁੱਜੀ ਪੁਲਸ ਨੇ ਸਾਰਿਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ''ਚ ਭਰਤੀ ਕਰਵਾਇਆ। ਜਿੱਥੋਂ ਸ਼ੁਰੂਆਤੀ ਇਲਾਜ ਤੋਂ ਬਾਅਦ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ।


author

Disha

News Editor

Related News