ਇੰਡੀਆ ਗੇਟ ''ਤੇ ਫਿਰ ਦਿੱਸਿਆ 2012 ਦੇ ਨਿਰਭਿਆ ਕਾਂਡ ਵਰਗਾ ਨਜ਼ਾਰਾ, ਨਹੀਂ ਬਦਲੇ ਹਾਲਾਤ

Friday, Apr 13, 2018 - 11:00 AM (IST)

ਇੰਡੀਆ ਗੇਟ ''ਤੇ ਫਿਰ ਦਿੱਸਿਆ 2012 ਦੇ ਨਿਰਭਿਆ ਕਾਂਡ ਵਰਗਾ ਨਜ਼ਾਰਾ, ਨਹੀਂ ਬਦਲੇ ਹਾਲਾਤ

ਨਵੀਂ ਦਿੱਲੀ— ਕਠੁਆ ਅਤੇ ਓਨਾਵ 'ਚ ਗੈਂਗਰੇਪ ਦੀਆਂ ਘਟਨਾਵਾਂ ਦੇ ਵਿਰੋਧ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਤ 12 ਵਜੇ ਇੰਡੀਆ ਗੇਟ 'ਤੇ ਕੈਂਡਲ ਮਾਰਚ ਕਰਨ ਪੁੱਜੇ। ਉਨ੍ਹਾਂ ਨੇ ਇੱਥੇ ਆਉਣ ਤੋਂ ਪਹਿਲਾਂ ਹੀ ਦਿੱਲੀ ਦੀਆਂ ਵੱਖ-ਵੱਖ ਥਾਂਵਾਂ ਤੋਂ ਲੋਕ ਇੱਥੇ ਪੁੱਜਣ ਲੱਗੇ। ਇੰਡੀਆ ਗੇਟ 'ਤੇ ਇੰਨੀ ਭੀੜ ਦਿੱਸੀ ਕਿ 2012 'ਚ ਹੋਏ ਨਿਰਭਿਆ ਕਾਂਡ ਦੀ ਵੀ ਯਾਦ ਤਾਜ਼ਾ ਹੋ ਗਈ। ਉਸ ਸਮੇਂ ਵੀ ਇੰਡੀਆ ਗੇਟ 'ਤੇ ਇਸੇ ਤਰ੍ਹਾਂ ਲੋਕ ਇਕੱਠੇ ਹੋਏ ਸਨ। ਹਾਲਾਂਕਿ 5 ਸਾ ਪਹਿਲਾਂ ਸੱਤਾ 'ਚ ਕਾਂਗਰਸ ਸੀ ਅਤੇ ਹੁਣ ਸੱਤਾ 'ਚ ਭਾਜਪਾ ਹੈ। ਇੰਡੀਆ ਗੇਟ 'ਤੇ ਪੁੱਜੇ ਲੋਕ ਆਪਣੇ ਨਾਲ ਘਰ ਦੇ ਬੱਚਿਆਂ ਨੂੰ ਵੀ ਮਾਰਚ 'ਚ ਲੈ ਕੇ ਆਏ ਸਨ। ਨਾਲ ਹੀ ਲੋਕ ਪੋਸਟਰ ਅਤੇ ਬੈਨਰ ਵੀ ਲੈ ਕੇ ਪੁੱਜੇ ਸਨ। ਇੱਥੇ ਪੁੱਜੇ ਲੋਕ ਕਠੁਆ ਅਤੇ ਓਨਾਵ 'ਚ ਹੋਈ ਘਟਨਾ ਦਾ ਵਿਰੋਧ ਕਰਦੇ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਜੇਕਰ ਬੇਟੀ ਬਚਾਓ ਦਾ ਨਾਅਰਾ ਦਿੰਦੀ ਹੈ ਤਾਂ ਉਸ ਨੂੰ ਇਸ ਨਾਅਰੇ ਨੂੰ ਨਿਭਾਉਣਾ ਵੀ ਚਾਹੀਦਾ। ਇੰਡੀਆ ਗੇਟ ਪੁੱਜੇ ਲੋਕਾਂ ਨੇ ਕਠੁਆ ਗੈਂਗਰੇਪ ਦੀ ਘਟਨਾ ਨੂੰ ਨਿਰਭਿਆ ਵਰਗਾ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਦੇਸ਼ 'ਚ ਬੱਚੀਆਂ ਨਾਲ ਇਸ ਤਰ੍ਹਾਂ ਦੀ ਬੇਰਹਿਮੀ ਹੋ ਰਹੀ ਹੈ। ਇਹ ਸ਼ਰਮਨਾਕ ਹੈ। ਭਾਜਪਾ ਸਰਕਰਾ ਨੂੰ ਇਸ ਦੇ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ। ਇੱਥੇ ਪੁੱਜੇ ਜ਼ਿਆਦਾਤਰ ਲੋਕਾਂ ਨੇ ਨਿਰਭਿਆ ਕਾਂਡ ਨੂੰ ਵੀ ਯਾਦ ਕੀਤਾ।
ਕੀ ਸੀ ਨਿਰਭਿਆ ਕਾਂਡ
16 ਦਸੰਬਰ 2012 ਨੂੰ ਇਹ ਦਰਦਨਾਕ ਹਾਦਸਾ ਦਿੱਲੀ ਦੇ ਚਿਹਰੇ 'ਤੇ ਇਕ ਦਾਗ਼ ਦੀ ਤਰ੍ਹਾਂ ਬਣ ਗਿਆ। ਉਸ ਰਾਤ ਇਕ ਚੱਲਦੀ ਬੱਸ 'ਚ 5 ਬਾਲਗ ਅਤੇ ਇਕ ਨਾਬਾਲਗ ਦਰਿੰਦੇ ਨੇ 23 ਸਾਲਾ ਨਿਰਭਿਆ ਨਾਲ ਹੈਵਾਨੀਅਤ ਦਾ ਜੋ ਖੇਡ ਖੇਡਿਆ, ਉਸ ਨੂੰ ਜਾਣ ਕੇ ਹਰ ਦੇਸ਼ ਵਾਸੀ ਦਾ ਕਲੇਜਾ ਕੰਬ ਉੱਠਿਆ। ਉਹ ਲੜਕੀ ਪੈਰਾ-ਮੈਡੀਕਲ ਦੀ ਵਿਦਿਆਰਥਣ ਸੀ। ਨਿਰਭਿਆ ਫਿਲਮ ਦੇਖਣ ਤੋਂ ਬਾਅਦ ਆਪਣੇ ਦੋਸਤ ਨਾਲ ਬੱਸ 'ਚ ਸਵਾਰ ਹੋ ਕੇ ਮੁਨਿਰਕਾ ਤੋਂ ਦਵਾਰਕਾ ਜਾ ਰਹੀ ਸੀ। ਬੱਸ 'ਚ ਉਨ੍ਹਾਂ ਦੋਹਾਂ ਤੋਂ ਇਲਾਵਾ ਸਿਰਫ 6 ਲੋਕ ਸਨ, ਜਿਨ੍ਹਾਂ ਨੇ ਨਿਰਭਿਆ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਵਿਰੋਧ ਕਰਨ 'ਤੇ ਦੋਸ਼ੀਆਂ ਨੇ ਨਿਰਭਿਆ ਦੇ ਦੋਸਤ ਨੂੰ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਨਿਰਭਿਆ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਅਤੇ ਉਸ ਨੂੰ ਅੱਧ ਮਰੀ ਹਾਲਤ 'ਚ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਲਗਾਤਾਰ ਮੌਤ ਨਾਲ ਜੰਗ ਲੜਦੇ ਹੋਏ ਨਿਰਭਿਆ ਨੇ ਸਿੰਗਾਪੁਰ ਦੇ ਮਾਊਂਟ ਐਲਿਜਾਬੇਥ ਹਸਪਤਾਲ 'ਚ 29 ਦਸੰਬਰ ਨੂੰ ਦਮ ਤੋੜ ਦਿੱਤਾ ਸੀ।


Related News