ਭਾਰਤ-ਅਮਰੀਕਾ ਰੱਖਿਆ ਨੀਤੀ ਸਮੂਹ ਦੀ 16ਵੀਂ ਬੈਠਕ ਵਾਸ਼ਿੰਗਟਨ ''ਚ ਆਯੋਜਿਤ

Sunday, Oct 10, 2021 - 01:25 AM (IST)

ਭਾਰਤ-ਅਮਰੀਕਾ ਰੱਖਿਆ ਨੀਤੀ ਸਮੂਹ ਦੀ 16ਵੀਂ ਬੈਠਕ ਵਾਸ਼ਿੰਗਟਨ ''ਚ ਆਯੋਜਿਤ

ਨਵੀਂ ਦਿੱਲੀ-ਰੱਖਿਆ ਮੰਤਰਾਲਾ ਨੇ ਦੱਸਿਆ ਕਿ ਭਾਰਤ-ਅਮਰੀਕਾ ਰੱਖਿਆ ਨੀਤੀ ਸਮੂਹ (ਡੀ.ਪੀ.ਜੀ.) ਦੀ 16ਵੀਂ ਬੈਠਕ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ ਹੋਈ, ਜਿਸ 'ਚ ਦੋਵੇਂ ਦੇਸ਼ਾਂ ਦਰਮਿਆਨ ਵੱਖ-ਵੱਖ ਰੱਖਿਆ ਸਹਿਯੋਗ ਦੇ ਮੁੱਦਿਆਂ 'ਤੇ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਮੰਤਰਾਲਾ ਵੱਲੋਂ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਬੈਠਕ ਦੌਰਾਨ ਦੋਵਾਂ ਪੱਖਾਂ ਨੇ ਖੇਤਰੀ ਸੁਰੱਖਿਆ ਦ੍ਰਿਸ਼ਟੀਕੋਣ ਸਾਂਝਾ ਕੀਤੇ ਅਤੇ ਹਿੰਦ-ਪ੍ਰਸ਼ਾਂਤ ਖੇਤਰ 'ਚ ਸਾਂਝੇ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਮਿਲ ਕੇ ਕੰਮ ਕਰਨ ਨੂੰ ਲੈ ਕੇ ਸਹਿਯੋਗ ਕਰਨ 'ਤੇ ਸਹਿਮਤ ਹੋਏ।

ਇਹ ਵੀ ਪੜ੍ਹੋ : ਅਮਰੀਕਾ : 19 ਮਹੀਨਿਆਂ ਬਾਅਦ ਸਾਨ ਫ੍ਰਾਂਸਿਸੋਕ ਵੱਲ ਕਰੂਜ਼ ਜਹਾਜ਼ ਦੀ ਯਾਤਰਾ ਸ਼ੁਰੂ

ਬਿਆਨ 'ਚ ਕਿਹਾ ਗਿਆ ਹੈ ਕਿ ਡੀ.ਪੀ.ਜੀ. ਬੈਠਕ ਦੀ ਸਹਿ-ਪ੍ਰਧਾਨਗੀ ਭਾਰਤੀ ਰੱਖਿਆ ਸਕੱਤਰ ਅਜੇ ਕੁਮਾਰ ਅਤੇ ਅਮਰੀਕੀ ਉਪ-ਰੱਖਿਆ ਮੰਤਰੀ ਕਾਲਿਨ ਕਹਿਰ ਨੇ ਕੀਤੀ। ਬਿਆਨ 'ਚ ਕਿਹਾ ਗਿਆ ਹੈ ਕਿ ਡੀ.ਪੀ.ਜੀ. ਦੁਵੱਲੇ ਰੱਖਿਆ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਵਪਾਰਕ ਸਮੀਖਿਆ ਅਤੇ ਮਾਰਗ ਦਰਸ਼ਨ ਕਰਨ ਲਈ ਭਾਰਤ ਦੇ ਰੱਖਿਆ ਮੰਤਰਾਲਾ ਅਤੇ ਅਮਰੀਕੀ ਰੱਖਿਆ ਵਿਭਾਗ ਦਰਮਿਆਨ ਅਧਿਕਾਰਕ ਪੱਧਰ ਦਾ ਤੰਤਰ ਹੈ।

ਇਹ ਵੀ ਪੜ੍ਹੋ :  ਫਰਿਜ਼ਨੋ: ਸਟਾਫ ਦੇ ਕੋਰੋਨਾ ਪੀੜਤ ਹੋਣ ਕਾਰਨ ਐਲੀਮੈਂਟਰੀ ਸਕੂਲ ਹੋਇਆ ਬੰਦ

ਬਿਆਨ ਮੁਤਾਬਕ ਬੈਠਕ ਦੌਰਾਨ ਦੋਵਾਂ ਪੱਖਾਂ ਨੇ ਫੌਜੀ ਸੰਬੰਧਾਂ 'ਚ ਪ੍ਰਗਤੀ, ਮੂਲਭੁਤ ਰੱਖਿਆ ਸਮਝੌਤਿਆਂ, ਰੱਖਿਆ ਮੁਹਿੰਮ, ਤਕਨਾਲੋਜੀ ਸਹਿਯੋਗ ਅਤੇ ਰੱਖਿਆ ਵਪਾਰ ਨੂੰ ਮਜ਼ਬੂਤ ਕਰਨ ਦੀ ਸਮੀਖਿਆ ਕੀਤੀ। ਸਹਿ-ਪ੍ਰਧਾਨਾਂ ਨੇ ਰੱਖਿਆ ਤਕਨਾਲੋਜੀ ਅਤੇ ਵਪਾਰ ਪਹਿਲ ਤਹਿਤ ਮਨੁੱਖੀ ਰਹਿਤ ਹਵਾਈ ਵਾਹਨਾਂ (ਯੂ.ਏ.ਵੀ.) ਦੇ ਸਹਿ-ਵਿਕਾਸ ਲਈ ਸੰਯੁਕਤ ਪ੍ਰੋਜੈਕਟ ਦਾ ਜਾਇਜ਼ਾ ਲਿਆ। ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਪੱਖਾਂ ਨੇ ਆਗਾਮੀ 'ਟੂ ਪਲੱਸ ਟੂ' ਮੰਤਰੀ ਪੱਧਰੀ ਗੱਲਬਾਤ ਦੀ ਤਿਆਰੀ ਦੀ ਸਮੀਖਿਆ ਕੀਤੀ। 

ਇਹ ਵੀ ਪੜ੍ਹੋ :  ਸਾਲ 1985 'ਚ ਜਹਾਜ਼ ਅਗਵਾ ਕਾਂਡ 'ਚ ਸ਼ਾਮਲ ਹਿਜ਼ਬੁੱਲਾ ਦੇ ਅੱਤਵਾਦੀ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News