ਦਿੱਲੀ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ''ਚੋਂ ਕੀਮਤੀ ਸਾਮਾਨ ਹੋਇਆ ਗਾਇਬ, FIR ਦਰਜ

Monday, Feb 23, 2026 - 03:45 PM (IST)

ਦਿੱਲੀ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ''ਚੋਂ ਕੀਮਤੀ ਸਾਮਾਨ ਹੋਇਆ ਗਾਇਬ, FIR ਦਰਜ

ਨਵੀਂ ਦਿੱਲੀ- ਉੱਤਰ-ਪੱਛਮੀ ਦਿੱਲੀ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਕਮੇਟੀ ਦੇ ਤਿੰਨ ਅਹੁਦਾ ਅਧਿਕਾਰੀਆਂ ਖ਼ਿਲਾਫ਼ ਦਾਨ 'ਚ ਪ੍ਰਾਪਤ ਸੋਨੇ ਦੇ ਗਹਿਣਿਆਂ ਸਮੇਤ ਹੋਰ ਕੀਮਤੀ ਵਸਤੂਆਂ ਦੇ ਗਬਨ ਦੇ ਦੋਸ਼ 'ਚ ਐੱਫਆਈਆਰ ਦਰਜ ਕੀਤੀ ਗਈ ਹੈ। ਐੱਫਆਈਆਰ 'ਚ ਕਿਹਾ ਗਿਆ,''ਇਹ ਸ਼ਿਕਾਇਤ ਗੁਰੂ ਸਿੰਘ ਸਭਾ, ਮਾਡਲ ਟਾਊਨ ਦੀ ਸੰਗਤ ਵਲੋਂ ਉਸ ਦੇ ਸਾਬਕਾ ਸਕੱਤਰ ਗੁਰਸ਼ਰਨ ਸਿੰਘ ਵਲੋਂ ਦੋਸ਼ੀ ਜਗਜੀਤ ਸਿੰਘ ਅਤੇ ਕੰਵਰ ਪਾਲ ਸਿੰਘ ਖ਼ਿਲਾਫ਼ ਅਪਰਾਧ ਸਾਜਿਸ਼, ਚੋਰੀ, ਅਪਰਾਧਕ ਉਲੰਘਣਾ ਅਤੇ ਧੋਖਾਧੜੀ ਦੇ ਅਪਰਾਧਾਂ ਲਈ ਦਰਜ ਕਰਵਾਈ ਜਾ ਰਹੀ ਹੈ।'' 

ਇਨ੍ਹਾਂ ਅਹੁਦੇਦਾਰਾਂ 'ਤੇ ਲੱਗੇ ਗੰਭੀਰ ਇਲਜ਼ਾਮ 
ਪੁਲਸ ਨੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ, ਸਕੱਤਰ ਕੰਵਰ ਇੰਦਰ ਪਾਲ ਸਿੰਘ ਅਤੇ ਖਜ਼ਾਨਚੀ ਲੈਫਟੀਨੈਂਟ ਹਰਦਿਆਲ ਸਿੰਘ ਦੇ ਖਿਲਾਫ ਅਪਰਾਧਿਕ ਸਾਜ਼ਿਸ਼, ਚੋਰੀ, ਅਪਰਾਧਿਕ ਵਿਸ਼ਵਾਸਘਾਤ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਐੱਫਆਈਆਰ ਅਨੁਸਾਰ, ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਇਕ ਧਾਰਮਿਕ ਸੰਸਥਾ ਹੈ, ਜਿਸ ਦਾ ਸੰਚਾਲਨ ਚੁਣੀ ਹੋਈ ਕਮੇਟੀ ਕਰਦੀ ਹੈ। ਸਾਰੇ ਤੋਹਫ਼ੇ, ਦਾਨ 'ਸ੍ਰੀ ਗੁਰੂ ਸਿੰਘ ਸਭਾ' ਦੇ ਨਾਂ 'ਤੇ ਕਮੇਟੀ ਨੂੰ ਦਿੱਤੇ ਜਾਂਦੇ ਹਨ। ਗੁਰਦੁਆਰਾ ਦਾ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਮਾਡਲ ਟਾਊਨ ਬਰਾਂਚ 'ਚ ਇਕ ਬੈਂਕ ਖਾਤਾ ਅਤੇ ਲਾਕਰ ਵੀ ਹੈ। 

ਐੱਫਆਈਆਰ 'ਚ ਜ਼ਿਕਰ ਹੈ ਕਿ ਸਾਲ 2013 'ਚ ਲਾਕਰ 'ਚ ਮੌਜੂਦ ਕੀਮਤੀ ਸਾਮਾਨ ਦੀ ਸੂਚੀ ਨਵੀਂ ਕਮੇਟੀ ਨੂੰ ਸੌਂਪੀ ਗਈ ਸੀ। ਇਸ ਲਾਕਰ 'ਚ ਚਾਰ ਛੱਬੇ, 2 ਸੋਨੇ ਦੇ ਸਿੱਕੇ, 5 ਸੋਨੇ ਦੀਆਂ ਚੇਨਾਂ, 6 ਸੋਨੇ ਦੀਆਂ ਅੰਗੂਠੀਆਂ, 5 ਸੋਨੇ ਦੇ ਕੜੇ, ਇਕ ਸੋਨੇ ਦੀ ਕਿਰਪਾਨ ਅਤੇ 6 ਸੋਨੇ ਦੀਆਂ ਚੂੜੀਆਂ ਸਮੇਤ ਹੋਰ ਕੀਮਤੀ ਵਸਤੂਆਂ ਸ਼ਾਮਲ ਸਨ। ਨਿਯਮਾਂ ਅਨੁਸਾਰ, ਇਸ ਲਾਕਰ ਨੂੰ ਸਿਰਫ਼ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਦੇ ਸਾਂਝੇ ਦਸਤਖਤਾਂ ਨਾਲ ਹੀ ਖੋਲ੍ਹਿਆ ਜਾ ਸਕਦਾ ਸੀ। 

ਮਾਰਚ 2023 'ਚ ਸੰਗਤ ਨੂੰ ਜਾਣਕਾਰੀ ਮਿਲੀ ਕਿ ਅਹੁਦੇਦਾਰਾਂ ਨੇ ਸੰਗਤ ਨੂੰ ਸੂਚਿਤ ਕੀਤੇ ਬਿਨਾਂ ਹੀ ਲਾਕਰ ਖੋਲ੍ਹ ਕੇ ਸਾਰਾ ਕੀਮਤੀ ਸਾਮਾਨ ਕੱਢ ਲਿਆ ਹੈ। ਹਾਲਾਂਕਿ ਇਸ ਸਬੰਧੀ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ, ਪਰ ਹੁਣ ਦਿੱਲੀ ਪੁਲਸ ਨੇ ਰਸਮੀ ਤੌਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ, ਪਰ ਫਿਲਹਾਲ ਮੁਲਜ਼ਮਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News