ਥਾਲੀ ’ਤੇ ਮਹਿੰਗਾਈ ਦੀ ਮਾਰ, ਸ਼ਾਕਾਹਾਰੀ 4 ਅਤੇ ਮਾਸਾਹਾਰੀ ਖਾਣਾ 9 ਫੀਸਦੀ ਮਹਿੰਗਾ
Saturday, Aug 08, 2026 - 11:48 AM (IST)
ਮੁੰਬਈ (ਏਜੰਸੀ)- ਘਰ ’ਚ ਬਣਨ ਵਾਲੀ ਥਾਲੀ ਜੁਲਾਈ ’ਚ ਹੋਰ ਮਹਿੰਗੀ ਹੋ ਗਈ। ਕ੍ਰਿਸਲ ਇੰਟੈਲੀਜੈਂਸ ਦੀ ਰਿਪੋਰਟ ਅਨੁਸਾਰ ਸ਼ਾਕਾਹਾਰੀ ਥਾਲੀ ਦੀ ਔਸਤ ਲਾਗਤ ਸਾਲਾਨਾ ਆਧਾਰ ’ਤੇ 4 ਫੀਸਦੀ ਵਧੀ, ਜਦੋਂਕਿ ਮਾਸਾਹਾਰੀ ਥਾਲੀ 9 ਫੀਸਦੀ ਮਹਿੰਗੀ ਹੋ ਗਈ। ਪਿਆਜ਼, ਖਾਣ ਵਾਲੇ ਤੇਲ, ਰਸੋਈ ਗੈਸ ਅਤੇ ਚਿਕਨ ਦੀਆਂ ਕੀਮਤਾਂ ’ਚ ਵਾਧਾ ਇਸ ਦਾ ਮੁੱਖ ਕਾਰਨ ਰਿਹਾ।
ਰਿਪੋਰਟ ਮੁਤਾਬਕ ਪਿਆਜ਼ ਦੇ ਭਾਅ 20 ਫੀਸਦੀ ਵਧੇ, ਜਦੋਂਕਿ ਖਾਣ ਵਾਲਾ ਤੇਲ 11 ਫੀਸਦੀ ਅਤੇ ਰਸੋਈ ਗੈਸ 10 ਫੀਸਦੀ ਮਹਿੰਗੀ ਹੋਈ। ਮਾਸਾਹਾਰੀ ਥਾਲੀ ’ਚ ਬ੍ਰਾਇਲਰ ਚਿਕਨ ਦੀ ਕੀਮਤ 14 ਫੀਸਦੀ ਵਧਣ ਨਾਲ ਲਾਗਤ ’ਤੇ ਵਧੇਰੇ ਅਸਰ ਪਿਆ ਕਿਉਂਕਿ ਕੁੱਲ ਲਾਗਤ ’ਚ ਚਿਕਨ ਦਾ ਹਿੱਸਾ ਲੱਗਭਗ ਅੱਧਾ ਹੁੰਦਾ ਹੈ। ਹਾਲਾਂਕਿ ਆਲੂ ਦੇ ਭਾਅ 12 ਫੀਸਦੀ ਅਤੇ ਟਮਾਟਰ ਦੇ ਭਾਅ 2 ਫੀਸਦੀ ਘਟਣ ਨਾਲ ਮਹਿੰਗਾਈ ਦਾ ਅਸਰ ਕੁੱਝ ਘੱਟ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
