ਕੋਚਿੰਗ ਸੈਂਟਰ ਹਾਦਸਾ : ਅਨੁਰਾਗ ਠਾਕੁਰ ਨੇ 'ਆਪ' ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
Monday, Jul 29, 2024 - 12:33 PM (IST)
ਸ਼ਿਮਲਾ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਦਿੱਲੀ 'ਚ ਕੋਚਿੰਗ ਸੈਂਟਰ ਦੇ 'ਬੇਸਮੈਂਟ' 'ਚ ਪਾਣੀ ਭਰਨ ਕਾਰਨ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ (2 ਵਿਦਿਆਰਥਣਾਂ ਅਤੇ ਇਕ ਵਿਦਿਆਰਥੀ) ਦੀ ਮੌਤ ਦੀ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ। ਅਨੁਰਾਗ ਠਾਕੁਰ ਨੇ ਇਸ ਹਾਦਸੇ ਨੂੰ ਲੈ ਕੇ ਕਿਹਾ,''ਅੱਜ ਦਿੱਲੀ 'ਚ ਕੀ ਹਾਲ ਕਰ ਦਿੱਤਾ? ਰਾਜਧਾਨੀ 'ਚ ਤਿੰਨ ਨੌਜਵਾਨ ਇਮਾਰਤ ਦੇ ਬੇਸਮੈਂਟ 'ਚ ਡੁੱਬ ਗਏ। ਕੀ ਇਹ ਅਰਵਿੰਦ ਕੇਜਰੀਵਾਲ ਮਾਡਲ ਹੈ? ਕਈ ਇਹ ਆਮ ਆਦਮੀ ਪਾਰਟੀ ਦਾ ਮਾਡਲ ਹੈ? ਉਨ੍ਹਾਂ ਪਰਿਵਾਰਾਂ ਤੋਂ ਪੁੱਛੋ ਜਿਨ੍ਹਾਂ ਨੇ ਆਪਣੇ ਬੱਚੇ ਗੁਆ ਦਿੱਤੇ ਹਨ। ਉਹ ਕੀ ਝੱਲ ਰਹੇ ਹਨ?''
ਦਿੱਲੀ ਦੇ ਓਲਡ ਰਾਜੇਂਦਰ ਨਗਰ ਇਲਾਕੇ 'ਚ ਸ਼ਨੀਵਾਰ ਨੂੰ ਮੀਂਹ ਤੋਂ ਬਾਅਦ ਇਕ ਕੋਚਿੰਗ ਸੈਂਟਰ ਦੇ 'ਬੇਸਮੈਂਟ' 'ਚ ਪਾਣੀ ਭਰਨ ਕਾਰਨ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਭਾਜਪਾ ਨੇਤਾ ਨੇ ਨੀਤੀ ਕਮਿਸ਼ਨ ਦੀ ਬੈਠਕ 'ਚ ਸ਼ਾਮਲ ਨਾ ਹੋਣ ਲਈ ਵਿਰੋਧੀ ਦਲਾਂ ਵਲੋਂ ਸ਼ਾਸਿਤ ਸੂਬਾ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਵਿਰੋਧੀ ਗਠਜੋੜ 'ਇੰਡੀਆ' 'ਚ ਸ਼ਾਮਲ ਕਈ ਦਲਾਂ ਦੇ ਮੁੱਖ ਮੰਤਰੀਆਂ ਨੇ ਨੀਤੀ ਆਯੋਗ ਦੀ ਬੈਠਕ 'ਚ ਹਿੱਸਾ ਨਹੀਂ ਲਿਆ ਸੀ, ਜਿਸ ਦੀ ਪ੍ਰਧਾਨਗੀ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8