ਵਾਰਾਣਸੀ ਤੋਂ PM ਮੋਦੀ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੇ ਤੇਜ ਬਹਾਦਰ

02/18/2020 6:31:16 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਵਾਰਾਣਸੀ ਸੰਸਦੀ ਸੀਟ ਤੋਂ ਚੋਣਾਂ ਦੇ ਖਿਲਾਫ ਬੀ.ਐੱਸ.ਐੱਫ. ਦੇ ਸਾਬਕਾ ਜਵਾਨ ਤੇਜ ਬਹਾਦਰ ਯਾਦਵ ਨੇ ਸੁਪਰੀਮ ਕੋਰਟ 'ਚ ਅਰਜੀ ਦਾਇਰ ਕੀਤੀ ਹੈ। ਦਾਇਰ ਅਰਜੀ 'ਚ ਇਲਾਹਾਬਾਦ ਹਾਈ ਕੋਰਟ ਵੱਲੋਂ ਪਟੀਸ਼ਨ ਰੱਦ ਹੋਣ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ।

PunjabKesari

ਦਰਅਸਲ ਪਿਛਲੇ ਸਾਲ ਹੋਈਆ ਲੋਕ ਸਭਾ ਚੋਣਾਂ 'ਚ ਵਾਰਾਣਸੀ ਸੰਸਦੀ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਚੋਣ ਲੜਨ ਦੇ ਇਛੁੱਕ ਤੇਜ ਬਹਾਦਰ ਦੀ ਨਾਮਜ਼ਦਗੀ 'ਚ ਗਲਤ ਜਾਣਕਾਰੀ ਦੇਣ ਕਾਰਨ ਰੱਦ ਕਰ ਦਿੱਤੀ ਗਈ ਸੀ। ਇਲਾਹਾਬਾਦ ਹਾਈ ਕੋਰਟ ਨੇ ਤੇਜ ਬਹਾਦਰ ਦੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਤੇਜ ਬਹਾਦਰ ਨਾ ਤਾਂ ਵਾਰਾਣਸੀ ਦਾ ਵੋਟਰ ਹੈ ਅਤੇ ਨਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਉਮੀਦਵਾਰ ਸੀ। ਇਸ ਆਧਾਰ 'ਤੇ ਉਨ੍ਹਾਂ ਦੀ ਚੋਣ ਸਬੰਧੀ ਪਟੀਸ਼ਨ ਦਾਖਲ ਕਰਨਾ ਉੱਚਿਤ ਨਹੀਂ ਹੈ।

ਜ਼ਿਕਰਯੋਗ ਹੈ ਕਿ ਤੇਜ ਬਹਾਦਰ ਦੇ ਇਕ ਵੀਡੀਓ ਨੇ ਵਿਵਾਦ ਖੜ੍ਹਾ ਕਰ ਦਿੱਤਾ ਸੀ, ਜਿਸ 'ਚ ਉਹ ਦੋਸ਼ ਲਾਉਂਦੇ ਹੋਏ ਕਹਿ ਰਹੇ ਸਨ ਕਿ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਘਟੀਆ ਕਿਸਮਾਂ ਦਾ ਖਾਣਾ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਬੀ.ਐੱਸ.ਐੱਫ. ਤੋਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।


Iqbalkaur

Content Editor

Related News