ਨਵੇਂ ਕੋਰੋਨਾ ਵੇਰੀਐਂਟ ਨੇ ਵਧਾਈ ਚਿੰਤਾ, ਦਿੱਲੀ ਹਵਾਈ ਅੱਡੇ ’ਤੇ ਜਾਂਚ ’ਚ ਹਰ 5 ’ਚੋਂ 1 ਵਿਅਕਤੀ ਓਮੀਕਰੋਨ ਪਾਜ਼ੇਟਿਵ

Friday, Dec 24, 2021 - 10:59 AM (IST)

ਨੈਸ਼ਨਲ ਡੈਸਕ– ਦੱਖਣੀ ਅਫਰੀਕਾ ’ਚ ਪਾਏ ਗਏ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਦੇਸ਼ ਭਰ ਦੀ ਚਿੰਤਾ ਵਧਾ ਦਿੱਤੀ ਹੈ। ਦੱਸ ਦੇਈਏ ਕਿ ਰੋਜ਼ਾਨਾ ਦੇਸ਼ ’ਚ ਓਮੀਕਰੋਨ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ, ਜਿਸਨੂੰ ਵੇਖਦੇ ਹੋਏ ਸੂਬਾ ਸਰਕਾਰਾਂ ਵੀ ਸਖ਼ਤ ਹੋ ਗਈਆਂ ਹਨ। 

ਉਥੇ ਹੀ ਇਸ ਵਿਚਕਾਰ ਇੰਸਟੀਚਿਊਟ ਆਫ ਜੀਨੋਮਿਕ ਐਂਡ ਇੰਟੀਗ੍ਰੇਟਿਵ ਬਾਇਓਲੋਜੀ (IGIB) ਨੇ ਇਕ ਵੱਡੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਾਂਚ ਕਰਨ ਵਾਲੇ ਹਰੇਕ 5 ਯਾਤਰੀਆਂ ’ਚੋਂ ਇਕ ਮਾਮਲਾ ਓਮੀਕਰੋਨ ਦਾ ਪਾਜ਼ੇਟਿਵ ਮਿਲ ਰਿਹਾ ਹੈ। 

ਇਕ ਉੱਗੇ ਵਿਗਿਆਨੀ ਨੇਕਿਹਾ ਕਿ IGIB ’ਚ ਰੋਜ਼ਾਨਾ 15 ਤੋਂ 20 ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਸੀ। ਦਿੱਲੀ ’ਚ ਦੋ ਦਸੰਬਰ ਨੂੰ ਤੰਜਾਨੀਆ ਤੋਂ ਪਰਤੇ 37 ਸਾਲਾ ਵਿਅਕਤੀ ’ਚ ਓਮੀਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ 20 ਦਿਨਾਂ ’ਚ ਇਹ ਗਿਣਤੀ 57 ਹੋ ਗਈ ਹੈ। ਬਿਤੇ 24 ਘੰਟਿਆਂ ’ਚ ਇਸ ਵੇਰੀਐਂਟ ਦੇ 3 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 

ਦੱਸ ਦੇਈਏ ਕਿ ਦੇਸ਼ ’ਚ ਰਿਪੋਰਟ ਕੀਤੇ ਗਏ ਕੁੱਲ 213 ਮਾਮਲਿਆਂ ’ਚੋਂ ਲਗਭਗ 27 ਫੀਸਦੀ ਮਾਮਲੇ ਦਿੱਲੀ ’ਚ ਹਨ। ਦਿੱਲੀ ਤੋਂ ਬਾਅਦ ਸਾਰੇ ਮਹਾਨਗਰਾਂ ’ਚ ਮੁੰਬਈ ’ਚ ਸਭ ਤੋਂ ਜ਼ਿਆਦਾ ਮਾਮਲੇ ਮਿਲੇ ਹਨ। ਲੋਕ ਨਾਇਕ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਦਿੱਲੀ ਅਤੇ ਮੁੰਬਈ ਦੋਵਾਂ ’ਚ ਸਭ ਤੋਂ ਵਿਅਸਤ ਹਵਾਏ ਅੱਡੇ ਹਨ, ਜਿੱਥੇ ਰੋਜ਼ਾਨਾ ਸੈਂਕੜੇ ਅੰਤਰਰਾਸ਼ਟਰੀ ਯਾਤਰੀ ਆਉਂਦੇ ਹਨ। ਇਹੀ ਕਾਰਨ ਹੈ ਕਿ ਦੋਵਾਂ ਸ਼ਹਿਰਾਂ ’ਚ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੈ। 


Rakesh

Content Editor

Related News