ਖੁਸ਼ਖ਼ਬਰੀ: ਜਲਦ ਆਵੇਗੀ ਬੱਚਿਆਂ ਲਈ ਸਪੂਤਨਿਕ-ਵੀ ਦੀ ਨੇਜ਼ਲ ਸਪ੍ਰੇ ਵੈਕਸੀਨ, ਪ੍ਰੀਖਣ ਸ਼ੁਰੂ

Sunday, Jun 13, 2021 - 05:19 AM (IST)

ਖੁਸ਼ਖ਼ਬਰੀ: ਜਲਦ ਆਵੇਗੀ ਬੱਚਿਆਂ ਲਈ ਸਪੂਤਨਿਕ-ਵੀ ਦੀ ਨੇਜ਼ਲ ਸਪ੍ਰੇ ਵੈਕਸੀਨ, ਪ੍ਰੀਖਣ ਸ਼ੁਰੂ

ਮਾਸਕੋ/ਨਵੀਂ ਦਿੱਲੀ - ਤੀਜੀ ਲਹਿਰ ਵਿੱਚ ਬੱਚਿਆਂ ਨੂੰ ਜ਼ਿਆਦਾ ਖ਼ਤਰੇ ਦੇ ਖਦਸ਼ੇ ਵਿੱਚ ਰੂਸ ਨੇ 8 ਤੋਂ 12 ਸਾਲ ਤੱਕ ਦੇ ਬੱਚਿਆਂ ਲਈ ਆਪਣੀ ਕੋਰੋਨਾ ਰੋਕੂ ਵੈਕਸੀਨ ਸਪੂਤਨਿਕ-ਵੀ ਦੇ ਨੇਜ਼ਲ ਸਪ੍ਰੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਬੱਚਿਆਂ ਦੀ ਨੱਕ ਵਿੱਚ ਦਵਾਈ ਦਾ ਸਪ੍ਰੇ ਕਰ ਉਨ੍ਹਾਂ ਨੂੰ ਡੋਜ਼ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਰਸਾਇਣ ਕੰਪਨੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਅੱਠ ਲੋਕਾਂ ਦੀ ਮੌਤ, ਤਿੰਨ ਬੀਮਾਰ

ਰੂਸ ਦੇ ਗਮਲੇਆ ਰਿਸਰਚ ਇੰਸਟੀਚਿਊਟ ਆਫ ਐਪਿਡੇਮਯੋਲਾਜੀ ਐਂਡ ਮਾਇਕ੍ਰੋਬਾਇਓਲਾਜੀ ਦੇ ਪ੍ਰਮੁੱਖ ਅਲੈਕਜ਼ੈਡਰ ਗਿੰਟਸਬਰਗ ਨੇ ਕਿਹਾ ਕਿ ਬੱਚਿਆਂ ਲਈ ਉਹ ਆਪਣੀ ਕੋਵਿਡ-19 ਰੋਕੂ ਵੈਕਸੀਨ ਦਾ ਨੇਜ਼ਲ ਸਪ੍ਰੇ ਤਿਆਰ ਕਰ ਰਿਹਾ ਹੈ। ਇਹ 15 ਸਤੰਬਰ ਤੱਕ ਤਿਆਰ ਹੋ ਜਾਵੇਗਾ। ਟੀ.ਏ.ਐੱਸ.ਐੱਸ. ਸਮਾਚਾਰ ਏਜੰਸੀ ਨੇ ਦੱਸਿਆ ਕਿ ਗਿੰਟਸਬਰਗ ਨੇ ਕਿਹਾ ਕਿ ਬੱਚਿਆਂ ਲਈ ਸਪ੍ਰੇ ਵਿੱਚ ਇੱਕ ਹੀ ਵੈਕਸੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਸਿਰਫ ਸੂਈ ਦੀ ਬਜਾਏ, ਇੱਕ ਨੋਜ਼ਲ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ- ਸੀਰਮ ਇੰਸਟੀਚਿਊਟ ਦੇ ਸੀ.ਈ.ਓ, WHO ਅਤੇ ਹੋਰਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ, ਜਾਣੋਂ ਕੀ ਹੈ ਮਾਮਲਾ

ਇਸ ਨੇਜ਼ਲ ਸਪ੍ਰੇ ਦਾ ਪ੍ਰੀਖਣ ਕਰ ਰਹੀ ਟੀਮ ਨੇ 8 ਤੋਂ 12 ਸਾਲ ਦੇ ਬੱਚਿਆਂ ਦੇ ਵਿੱਚ ਇਸ ਦਾ ਪ੍ਰੀਖਣ ਕੀਤਾ ਅਤੇ ਉਸ ਦਾ ਉਨ੍ਹਾਂ ਵਿੱਚ ਕੋਈ ਮਾੜਾ ਪ੍ਰਭਾਵ ਨਹੀਂ ਮਿਲਿਆ। ਇਸ ਦੇ ਬੱਚਿਆਂ ਦੇ ਸਰੀਰ ਦੇ ਤਾਪਮਾਨ ਵਿੱਚ ਵੀ ਵਾਧਾ ਨਹੀਂ ਵੇਖਿਆ ਗਿਆ।  ਗਿੰਟਸਬਰਗ ਨੇ ਕਿਹਾ ਕਿ ਅਸੀਂ ਆਪਣੀ ਵੈਕਸੀਨ ਨੂੰ ਨੱਕ ਦੇ ਜ਼ਰੀਏ ਇਨ੍ਹਾਂ ਛੋਟੇ ਮਰੀਜ਼ਾਂ ਨੂੰ ਦੇ ਰਹੇ ਹਾਂ। ਹਾਲਾਂਕਿ ਪ੍ਰੀਖਣ ਵਿੱਚ ਕਿੰਨੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ, ਇਸ ਬਾਰੇ ਉਨ੍ਹਾਂ ਨੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News