ਸ਼੍ਰੀਨਗਰ ’ਚ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ’ਤੇ ਸੁੱਟਿਆ ਗ੍ਰੇਨੇਡ, ਪੁਲਸ ਕਰਮਚਾਰੀ ਤੇ ਨਾਗਰਿਕ ਜ਼ਖਮੀ

Tuesday, Jan 18, 2022 - 06:10 PM (IST)

ਸ਼੍ਰੀਨਗਰ ’ਚ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ’ਤੇ ਸੁੱਟਿਆ ਗ੍ਰੇਨੇਡ, ਪੁਲਸ ਕਰਮਚਾਰੀ ਤੇ ਨਾਗਰਿਕ ਜ਼ਖਮੀ

ਸ਼੍ਰੀਨਗਰ (ਅਰੀਜ)- ਮੱਧ ਕਸ਼ਮੀਰ ਦੇ ਸ਼੍ਰੀਨਗਰ ਜ਼ਿਲ੍ਹੇ ਦੇ ਸਫਾਕਲਦਲ ਇਲਾਕੇ ਵਿਚ ਐਤਵਾਰ ਸ਼ਾਮ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ’ਤੇ ਗ੍ਰੇਨੇਡ ਸੁੱਟਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਦੀ 23 ਬਟਾਲੀਅਨ ’ਤੇ ਗ੍ਰੇਨੇਡ ਸੁੱਟਿਆ, ਜਿਸ ਵਿਚ ਇਕ ਪੁਲਸ ਕਰਮਚਾਰੀ ਅਤੇ ਨਾਗਰਿਕ ਜ਼ਖਮੀ ਹੋ ਗਏ। 

ਪੁਲਸ ਕਰਮਚਾਰੀ ਦੀ ਪਛਾਣ ਪੁਲਸ ਚੌਕੀ ਫਤਿਹ ਕਦਲ ਵਿਚ ਤਾਇਨਾਤ ਐੱਸ. ਜੀ. ਸੀ. ਟੀ. ਮਹਿਰਾਜ ਅਹਿਮਦ, ਜਦਕਿ ਨਾਗਰਿਕ ਦੀ ਪਛਾਣ ਸਰਤਾਜ ਅਹਿਮਦ ਭੱਟ ਪੁੱਤਰ ਮੁਸ਼ਤਾਕ ਅਹਿਮਦ ਭੱਟ ਵਾਸੀ ਸਰਾਫ ਕਦਲ ਦੇ ਰੂਪ ਵਿਚ ਕੀਤੀ ਗਈ ਹੈ। ਇਸ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News