ਅੱਤਵਾਦੀਆਂ ਨੇ ਦਿੱਤੀ ਦੇਸ਼ਭਰ ’ਚ 20 ਰੇਲਵੇ ਸਟੇਸ਼ਨਾਂ ਤੇ ਮੰਦਰਾਂ ਨੂੰ ਉਡਾਉਣ ਦੀ ਧਮਕੀ

Monday, Sep 16, 2019 - 06:59 PM (IST)

ਅੱਤਵਾਦੀਆਂ ਨੇ ਦਿੱਤੀ ਦੇਸ਼ਭਰ ’ਚ 20 ਰੇਲਵੇ ਸਟੇਸ਼ਨਾਂ ਤੇ ਮੰਦਰਾਂ ਨੂੰ ਉਡਾਉਣ ਦੀ ਧਮਕੀ

ਰੋਹਤਕ – ਜੰਮੂ ਕਸ਼ਮੀਰ ’ਤੇ ਭਾਰਤ ਸਰਕਾਰ ਦੇ ਫੈਸਲੇ ਤੋਂ ਪਾਕਿਸਤਾਨ ਦੇ ਨਾਲ-ਨਾਲ ਅੱਤਵਾਦੀ ਸੰਗਠਨ ਵੀ ਬੌਖਲਾਏ ਹੋਏ ਹਨ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਭਾਰਤ ’ਚ ਇਕ ਵਾਰ ਫਿਰ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹਨ। ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕਥਿਤ ਤੌਰ ’ਤੇ ਇਕ ਪੱਤਰ ਰਾਹੀਂ ਮੁੰਬਈ, ਚੇਨਈ, ਬੈਂਗਲੁਰੂ ਸਣੇ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਹ ਜਾਣਕਾਰੀ ਐਤਵਾਰ ਨੂੰ ਪੁਲਸ ਨੇ ਦਿੱਤੀ। ਇੰਨਾ ਹੀ ਨਹੀਂ ਜੈਸ਼-ਏ-ਮੁਹੰਮਦ ਨੇ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਮੰਦਰਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।

ਰੋਹਤਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਿੰਦੀ ’ਚ ਲਿਖੇ ਪੱਤਰ ਨੂੰ ਸਾਧਾਰਣ ਡਾਕ ਰਾਹੀਂ ਰੇਲਵੇ ਪੁਲਸ ਨੂੰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੋ ਪੱਤਰ ਮਿਲਿਆ ਹੈ, ਉਸ ’ਤੇ ਮਸੂਦ ਅਜ਼ਹਰ ਦੇ ਦਸਤਖਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਪੱਤਰ ਸ਼ਨੀਵਾਰ ਨੂੰ ਮਿਲਿਆ ਹੈ। ਦੱਸ ਦਈਏ ਕਿ ਜੈਸ਼-ਏ-ਮੁਹੰਮਦ ਦਾ ਸਰਗਨਾ ਅੱਤਵਾਦੀ ਮਸੂਦ ਅਜ਼ਹਰ ਹੈ।

ਜਾਣਕਾਰੀ ਮੁਤਾਬਕ ਪੱਤਰ ’ਚ ਲਿਖਿਆ ਹੈ ਕਿ ਜੈਸ਼-ਏ-ਮੁਹੰਮਦ 8 ਅਕਤੂਬਰ ਨੂੰ ਦੇਸ਼ ਦੇ ਤਮਾਮ ਹਿੱਸਿਆ ’ਚ ਰੇਲਵੇ ਸਟੇਸ਼ਨਾਂ ਨੂੰ ਉਡਾ ਕੇ ਅੱਤਵਾਦੀਆਂ ਦੀ ਮੌਤ ਦਾ ਬਦਲਾ ਲਵੇਗਾ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਲਰਟ ਹੋ ਗਈ ਹੈ।


author

Inder Prajapati

Content Editor

Related News