ਗੁਰੂਗ੍ਰਾਮ: ਅੱਤਵਾਦੀ ਹਾਫਿਜ਼ ਸਈਅਦ ਨਾਲ ਜੁੜਿਆ ਬੰਗਲਾ ਜ਼ਬਤ, ਕੀਮਤ ਇਕ ਕਰੋੜ

03/12/2019 5:11:03 PM

ਗੁਰੂਗ੍ਰਾਮ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਗੁਰੂਗ੍ਰਾਮ 'ਚ ਲਸ਼ਕਰ ਮੁਖੀ ਹਾਫਿਜ਼ ਸਈਅਦ ਨਾਲ ਜੁੜਿਆ ਇਕ ਬੰਗਲਾ ਜ਼ਬਤ ਕੀਤਾ ਹੈ। ਇਸ ਦੀ ਕੀਮਤ 1 ਕਰੋੜ ਰੁਪਏ ਹੈ। ਇਹ ਬੰਗਲਾ ਸ਼੍ਰੀਨਗਰ ਦੇ ਕਾਰੋਬਾਰੀ ਜਹੂਰ ਅਹਿਮਦ ਸ਼ਾਹ ਵਟਾਲੀ ਦਾ ਸੀ, ਜਿਸ ਨੂੰ ਹਾਫਿਜ਼ ਸਈਅਦ ਨੇ ਫੰਡ ਦਿੱਤਾ ਸੀ। ਲਸ਼ਕਰ ਮੁਖੀ ਹਾਫਿਜ਼ ਸਈਅਦ ਮੁੰਬਈ 'ਚ 2008 'ਚ ਹੋਏ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਹੈ। ਇਸ ਤੋਂ ਪਹਿਲਾਂ ਵਟਾਲੀ ਨੂੰ ਐੱਨ.ਆਈ.ਏ. ਨੇ ਅਗਸਤ 'ਚ ਅੱਤਵਾਦੀ ਫੰਡਿੰਗ ਕੇਸ 'ਚ ਗ੍ਰਿਫਤਾਰ ਕਰ ਲਿਆ ਸੀ।PunjabKesariਈ.ਡੀ. ਦਾ ਮੰਨਣਾ ਹੈ ਕਿ ਬੰਗਲੇ ਨੂੰ ਪਾਕਿਸਤਾਨ ਸਥਿਤ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਵਲੋਂ ਫੰਡ ਕਰਨ ਤੋਂ ਬਾਅਦ ਖਰੀਦਿਆ ਸੀ। ਇਸ ਫਾਊਂਡੇਸ਼ਨ ਨੂੰ ਸਈਅਦ ਹੀ ਚਲਾਉਂਦਾ ਹੈ। ਜਾਂਚ ਏਜੰਸੀ ਦਾ ਮੰਨਣਾ ਹੈ ਕਿ ਬੰਗਲਾ ਹਵਾਲਾ ਅਤੇ ਯੂ.ਈ.ਏ. ਤੋਂ ਆਏ ਪੈਸਿਆਂ ਨਾਲ ਖਰੀਦਿਆ ਗਿਆ ਸੀ। ਅੱਤਵਾਦੀ ਗਤੀਵਿਧੀਆਂ ਸਪਾਂਸਰ ਕਰਨ ਲਈ ਫੰਡਿੰਗ ਕੀਤੀ ਗਈ ਸੀ। ਐੱਨ.ਆਈ.ਏ. ਦੀ ਜਾਂਚ ਦੇ ਆਧਾਰ 'ਤੇ ਈ.ਡੀ. ਨੇ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੀ ਜਾਂਚ ਕੀਤੀ ਗਈ ਸੀ। ਈ.ਡੀ. ਨੂੰ ਇਹ ਵੀ ਪਤਾ ਲੱਗਿਆ ਸੀ ਕਿ ਸਲਮਾਨ ਨਾਂ ਦੇ ਵਿਅਕਤੀ ਨੂੰ ਵੀ ਪਾਕਿਸਤਾਨ ਦੇ ਐੱਫ.ਆਈ.ਐੱਫ. ਅਤੇ ਯੂ.ਈ.ਏ. ਤੋਂ ਅੱਤਵਾਦੀ ਗਤੀਵਿਧੀ ਲਈ ਫੰਡ ਦਿੱਤਾ ਗਿਆ ਸੀ।PunjabKesari


DIsha

Content Editor

Related News