ਮਕਬੂਜ਼ਾ ਕਸ਼ਮੀਰ ਦੇ ਲਾਂਚਪੈਡ ’ਤੇ ਅੱਤਵਾਦੀਆਂ ’ਚ ਮਚੀ ਖਲਬਲੀ, ਸਿਰਫ 43 ਅੱਤਵਾਦੀ ਬਚੇ

Sunday, Apr 04, 2021 - 02:53 AM (IST)

ਮਕਬੂਜ਼ਾ ਕਸ਼ਮੀਰ ਦੇ ਲਾਂਚਪੈਡ ’ਤੇ ਅੱਤਵਾਦੀਆਂ ’ਚ ਮਚੀ ਖਲਬਲੀ, ਸਿਰਫ 43 ਅੱਤਵਾਦੀ ਬਚੇ

ਜੰਮੂ - ਲਾਈਨ ਆਫ ਕੰਟਰੋਲ ’ਤੇ ਭਾਰਤੀ ਸੁਰੱਖਿਆ ਬਲਾਂ ਦੀ ਸਖਤ ਕਾਰਵਾਈ ਅਤੇ ਭਾਰਤ ਦੇ ਸਿਆਸਤੀ ਦਬਾਅ ਨਾਲ ਅੱਤਵਾਦੀਆਂ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਹੌਸਲੇ ਪਸਤ ਹੋ ਚੁੱਕੇ ਹਨ। ਇਹੀ ਵਜ੍ਹਾ ਹੈ ਕਿ ਮਕਬੂਜ਼ਾ ਕਸ਼ਮੀਰ ਦੇ ਲਾਂਚਪੈਡ ’ਤੇ ਅੱਤਵਾਦੀਆਂ ’ਚ ਖਲਬਲੀ ਮਚੀ ਹੋਈ ਹੈ।

ਇਹ ਵੀ ਪੜ੍ਹੋ- ਪੈਗੰਬਰ ਖ਼ਿਲਾਫ਼ ਟਿੱਪਣੀ 'ਤੇ ਭੜਕੇ ਓਵੈਸੀ, ਅਮਾਨਤੁੱਲਾਹ ਨੇ ਕਿਹਾ- ਜ਼ੁਬਾਨ ਅਤੇ ਗਰਦਨ ਵੱਢ ਦੇਣੀ ਚਾਹੀਦੀ ਹੈ

ਜਾਣਕਾਰਾਂ ਦਾ ਕਹਿਣਾ ਹੈ ਕਿ ਲਾਂਚਪੈਡ ’ਤੇ ਕੋਈ ਵੀ ਅੱਤਵਾਦੀ ਨਹੀਂ ਆਉਣਾ ਚਾਹੁੰਦਾ। ਸੁਰੱਖਿਆ ਬਲਾਂ ਦੀ ਇਕ ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਅੱਤਵਾਦੀਆਂ ਦੀ ਗਿਣਤੀ ’ਚ ਭਾਰੀ ਗਿਰਾਵਟ ਵੇਖੀ ਗਈ ਹੈ। ਸੂਤਰਾਂ ਮੁਤਾਬਕ ਲਾਂਚਪੈਡ ’ਤੇ ਜਨਵਰੀ-ਫਰਵਰੀ ਵਿਚ ਭਾਰੀ ਗਿਰਾਵਟ ਦੇਖੀ ਗਈ। ਇਸ ਸਾਲ ਫਰਵਰੀ ਵਿਚ ਖੁਫੀਆ ਰਿਪੋਰਟਾਂ ਦੀਆਂ ਮੰਨੀਏ ਤਾਂ 43 ਅੱਤਵਾਦੀਆਂ ਦੇ ਲਾਈਨ ਆਫ ਕੰਟਰੋਲ ਦੇ ਉਸ ਪਾਰ ਬਣੇ ਲਾਂਚਪੈਡ ’ਤੇ ਦੇਖੇ ਜਾਣ ਦੀ ਖਬਰ ਹੈ। ਉਥੇ ਹੀ ਜੰਮੂ ਬਾਰਡਰ ਸਾਹਮਣੇ ਬਣੇ ਲਾਂਚਪੈਡ ’ਤੇ 28 ਅਤੇ ਕਸ਼ਮੀਰ ਘਾਟੀ ਸਾਹਮਣੇ ਸਰਗਰਮ ਲਾਂਚਪੈਡ ’ਤੇ ਸਿਰਫ 15 ਅੱਤਵਾਦੀ ਹਨ। ਉਥੇ ਹੀ 108 ਅੱਤਵਾਦੀ ਜਨਵਰੀ ਵਿਚ ਵੇਖੇ ਗਏ ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News