ਮੁੰਬਈ ਤੋਂ ਫਰਾਰ ਅੱਤਵਾਦੀ ਹੁਜ਼ੈਫਾ ਗ੍ਰਿਫ਼ਤਾਰ, ਦਾਊਦ ਦੇ ਕਰੀਬੀ ਮੁੰਨਾ ਝਿੰਗਾੜਾ ਨਾਲ ਸੀ ਸਬੰਧ

Wednesday, Jun 03, 2026 - 02:51 AM (IST)

ਮੁੰਬਈ ਤੋਂ ਫਰਾਰ ਅੱਤਵਾਦੀ ਹੁਜ਼ੈਫਾ ਗ੍ਰਿਫ਼ਤਾਰ, ਦਾਊਦ ਦੇ ਕਰੀਬੀ ਮੁੰਨਾ ਝਿੰਗਾੜਾ ਨਾਲ ਸੀ ਸਬੰਧ

ਮੁੰਬਈ : ਮਹਾਰਾਸ਼ਟਰ ਏਟੀਐਸ (ATS) ਅਤੇ ਸਪੈਸ਼ਲ ਸੈੱਲ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੰਬਈ ਤੋਂ ਫਰਾਰ ਚੱਲ ਰਹੇ ਅੱਤਵਾਦੀ ਹੁਜ਼ੈਫਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਰੱਖਿਆ ਏਜੰਸੀਆਂ ਪਿਛਲੇ ਤਿੰਨ ਦਿਨਾਂ ਤੋਂ ਮਹਾਰਾਸ਼ਟਰ ਵਿੱਚ ਉਸ ਦੇ ਵੱਖ-ਵੱਖ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਸਨ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੁਜ਼ੈਫਾ ਪਾਕਿਸਤਾਨ ਵਿੱਚ ਬੈਠੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਬੇਹੱਦ ਕਰੀਬੀ ਸੱਯਦ ਮੁਦੱਸਰ ਹੁਸੈਨ ਉਰਫ਼ ਮੁੰਨਾ ਜਿੰਗਾੜਾ ਦੇ ਸਿੱਧੇ ਸੰਪਰਕ ਵਿੱਚ ਸੀ। ਜਾਂਚ ਏਜੰਸੀਆਂ ਅਨੁਸਾਰ ਮੁੰਨਾ ਝਿੰਗਾੜਾ ਹੀ ਪਾਕਿਸਤਾਨ ਤੋਂ ਇਸ ਪੂਰੇ ਅੱਤਵਾਦੀ ਨੈੱਟਵਰਕ ਨੂੰ ਚਲਾ ਰਿਹਾ ਸੀ ਅਤੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦਾ ਹੈਂਡਲਰ ਵੀ ਉਹੀ ਸੀ।

ਸੁਰੱਖਿਆ ਏਜੰਸੀਆਂ ਹੁਣ ਹੁਜ਼ੈਫਾ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀਆਂ ਹਨ ਤਾਂ ਜੋ ਉਸ ਦੇ ਨੈੱਟਵਰਕ, ਸੰਪਰਕਾਂ ਅਤੇ ਆਉਣ ਵਾਲੇ ਸਮੇਂ ਦੀਆਂ ਕਿਸੇ ਵੀ ਸੰਭਾਵਿਤ ਸਾਜ਼ਿਸ਼ਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਪੁੱਛਗਿੱਛ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਜੁੜੇ ਹੋਰ ਵੀ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ ਅਤੇ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਭਾਲ ਵੀ ਤੇਜ਼ ਕਰ ਦਿੱਤੀ ਗਈ ਹੈ।
 


author

Inder Prajapati

Content Editor

Related News