ਵਿਦੇਸ਼ ਤੋਂ ਚੱਲ ਰਹੇ ਫਿਰੌਤੀ ਤੇ ਡਕੈਤੀ ਗੈਂਗ ਦੇ 3 ਸ਼ੂਟਰ ਗ੍ਰਿਫ਼ਤਾਰ, 7 ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮ
Tuesday, Jun 23, 2026 - 11:37 AM (IST)
ਅੰਮ੍ਰਿਤਸਰ(ਸੰਜੀਵ)- ਕਮਿਸ਼ਨਰੇਟ ਪੁਲਸ ਨੇ ਲੋਹਾਰਕਾ ਰੋਡ ਪੈਟਰੋਲ ਪੰਪ ’ਤੇ ਹਥਿਆਰਾਂ ਦੀ ਨੋਕ ’ਤੇ ਹੋਈ ਡਕੈਤੀ ਅਤੇ ਫਾਇਰਿੰਗ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ, ਜਿਸ ਵਿਚ ਪੁਲਸ ਨੇ 3 ਸ਼ੂਟਰਾਂ ਗੁਰਦੇਵ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹਰਪਾਰਸਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਖੁਲਾਸਾ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਥਾਣਾ ਕੰਟੋਨਮੈਂਟ ਦੀ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਵੱਲੋਂ 22 ਮਈ ਨੂੰ ਰਾਤ ਕਰੀਬ 1 ਵਜੇ ਲੋਹਾਰਕਾ ਰੋਡ ਸਥਿਤ ਪੈਟਰੋਲ ਪੰਪ ’ਤੇ ਫਾਇਰਿੰਗ ਕਰਨ ਤੋਂ ਬਾਅਦ 25 ਹਜ਼ਾਰ ਰੁਪਏ ਲੁੱਟੇ ਗਏ ਸਨ।
ਇਹ ਵੀ ਪੜ੍ਹੋ-ਪੰਜਾਬ 'ਚ 1,35,00,00,000 ਕਰੋੜ ਦੀ ਹੈਰੋਇਨ ਜ਼ਬਤ, ਸਰਹੱਦੀ ਪਿੰਡ 'ਚ ਸੁੱਟੀ ਗਈ ਵੱਡੀ ਖੇਪ
ਜਸ਼ਨਪ੍ਰੀਤ ਸਿੰਘ ਤੋਂ ਹੋਈ ਜਾਂਚ ਤੋਂ ਬਾਅਦ ਪੁਲਸ ਨੇ ਉਸ ਦੀ ਨਿਸ਼ਾਨਦੇਹੀ ’ਤੇ 30 ਬੋਰ ਦੀ ਇਕ ਜ਼ਿਗਾਨਾ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮ ਆਪਣੇ ਫ਼ਰਾਰ ਚੱਲ ਰਹੇ ਸਾਥੀ ਮਹੀਪ ਸਿੰਘ ਨਾਲ ਮਿਲ ਕੇ ਯੂਰਪ ਦੇ ਹੈਂਡਲਰ ਜਜਬੀਰ ਸਿੰਘ ਉਰਫ਼ ਕਰਨ ਦੇ ਹੁਕਮਾਂ ’ਤੇ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ, ਜੋ ਕਿ ਖਤਰਨਾਕ ਗੈਂਗਸਟਰ ਡੋਨੀ ਬੱਲ ਅਤੇ ਪ੍ਰਭ ਦਾਸੂਵਾਲ ਦੇ ਸਾਥੀ ਹਨ। ਇਹ ਵੀ ਸਾਹਮਣੇ ਆਇਆ ਕਿ ਮੁਹੱਬਤ ਰੰਧਾਵਾ ਅਤੇ ਆਦੇਸ਼ ਜਮਾਰਾਈ ਉਕਤ ਗੈਂਗਸਟਰਾਂ ਦੀ ਤਰਫ਼ੋਂ ਫਿਰੌਤੀ ਦੇ ਫ਼ੋਨ ਕਰਦੇ ਸਨ। ਪੂਰਾ ਗੈਂਗ ਤਰਨਤਾਰਨ, ਅੰਮ੍ਰਿਤਸਰ ਦਿਹਾਤੀ ਅਤੇ ਫਿਰੋਜ਼ਪੁਰ ਸੈਕਟਰ ਵਿਚ ਸਰਗਰਮ ਸੀ। ਵਿਦੇਸ਼ੀ ਹੈਂਡਲਰ ਦੇ ਇਸ਼ਾਰਿਆਂ ’ਤੇ ਮੁਲਜ਼ਮ ਟਾਰਗੇਟ ਹਮਲੇ, ਫਿਰੌਤੀ ਨਾਲ ਜੁੜੇ ਅਪਰਾਧ ਅਤੇ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਦੇ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਦਾ ਅਲਰਟ, ਤੇਜ਼ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਮੁਲਜ਼ਮਾਂ ਨੇ ਇਨ੍ਹਾਂ ਵਾਰਦਾਤਾਂ ਨੂੰ ਦਿੱਤਾ ਅੰਜਾਮ
-ਗੁਰਦੇਵ ਸਿੰਘ ਅਤੇ ਹਰਪਾਰਸਦੀਪ ਸਿੰਘ ਨੇ ਤਰਨਤਾਰਨ ਵਿਚ ਗੋਇੰਦਵਾਲ ਸਾਹਿਬ ਦੇ ਨੇੜੇ ਇਕ ਘਰ ’ਤੇ ਫਾਈਰਿੰਗ ਕੀਤੀ ਸੀ।
-ਜਸ਼ਨਪ੍ਰੀਤ ਅਤੇ ਗੁਰਦੇਵ ਸਿੰਘ ਨੇ ਥਾਣਾ ਸੀ ਡਵੀਜ਼ਨ ਦੇ ਪਿੱਛੇ ਸਥਿਤ ਇਕ ਪੈਟਰੋਲ ਪੰਪ ਤੋਂ 7 ਹਜ਼ਾਰ ਰੁਪਏ ਲੁੱਟੇ ਸਨ।
-ਗੁਰਦੇਵ ਸਿੰਘ ਅਤੇ ਹਰਪਾਰਸਦੀਪ ਸਿੰਘ ਨੇ ਰਈਆ ਵਿਚ ਇਕ ਦੁਕਾਨਦਾਰ ਦੇ ਲੋਕਾਂ ਨੂੰ ਡਰਾਉਣ-ਧਮਕਾਉਣ ਲਈ ਉਨ੍ਹਾਂ ’ਤੇ ਤਾਬੜਤੋੜ ਗੋਲੀਆਂ ਚਲਾਈਆਂ ਸਨ।
-5 ਜੂਨ 2026 ਨੂੰ ਜਸ਼ਨਪ੍ਰੀਤ ਸਿੰਘ, ਗੁਰਦੇਵ ਸਿੰਘ ਅਤੇ ਹਰਪਾਰਸਦੀਪ ਸਿੰਘ ਨੇ ਤਰਨਤਾਰਨ ਦੇ ਨੇੜੇ ਸਥਿਤ ਇਕ ਘਰ ’ਤੇ ਫਾਈਰਿੰਗ ਕੀਤੀ ਸੀ।
-ਗੁਰਦੇਵ ਸਿੰਘ ਅਤੇ ਮਹੀਪ ਸਿੰਘ ਨੇ ਤਰਨਤਾਰਨ ਵਿਚ ਸਰਹਾਲੀ ਮੇਨ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਗੋਲੀਆਂ ਚਲਾ ਕੇ 8 ਹਜ਼ਾਰ ਰੁਪਏ ਲੁੱਟੇ ਸਨ।
-13 ਜੂਨ ਨੂੰ ਗੁਰਦੇਵ ਸਿੰਘ ਅਤੇ ਹਰਪਾਰਸਦੀਪ ਸਿੰਘ ਨੇ ਫਿਰੋਜ਼ਪੁਰ ਦੇ ਕਮਾਲਗੜ੍ਹ ਪਿੰਡ ਵਿਚ ਇਕ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ।
ਇਹ ਵੀ ਪੜ੍ਹੋ- ਗਮੀ 'ਚ ਬਦਲੀ ਖੁਸ਼ੀ, ਜਨਮਦਿਨ ਤੋਂ ਇਕ ਦਿਨ ਪਹਿਲਾਂ ਮੌਤ, ਆਪਣੇ ਹੀ ਟਰੈਕਟਰ ਹੇਠ ਆਇਆ ਨੌਜਵਾਨ
ਜਸ਼ਨਪ੍ਰੀਤ ਸਿੰਘ ਵਿਦੇਸ਼ ਵਿਚ ਬੈਠੇ ਗੈਂਗਸਟਰ ਜਜਬੀਰ ਸਿੰਘ ਕਰਨ ਦਾ ਕਰੀਬੀ ਰਿਸ਼ਤੇਦਾਰ
ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਗ੍ਰਿਫ਼ਤਾਰ ਕੀਤਾ ਗਿਆ ਜਸ਼ਨਪ੍ਰੀਤ ਸਿੰਘ ਵਿਦੇਸ਼ ਵਿਚ ਬੈਠੇ ਗੈਂਗਸਟਰ ਜਜਬੀਰ ਸਿੰਘ ਕਰਨ ਦਾ ਕਰੀਬੀ ਰਿਸ਼ਤੇਦਾਰ ਮਾਮਾ ਲੱਗਦਾ ਹੈ। ਜਸ਼ਨਪ੍ਰੀਤ ਸਿੰਘ ਸਿੱਧਾ ਵਿਦੇਸ਼ ਵਿਚ ਬੈਠੇ ਜਜਬੀਰ ਸਿੰਘ ਦੇ ਸੰਪਰਕ ਵਿਚ ਸੀ। ਗ੍ਰਿਫ਼ਤਾਰ ਕੀਤਾ ਗਿਆ ਗੁਰਦੇਵ ਸਿੰਘ ਪੇਸ਼ੇ ਤੋਂ ਡਰਾਈਵਰ ਹੈ ਅਤੇ 12ਵੀਂ ਪਾਸ ਹੈ ਜਦਕਿ ਜਸ਼ਨਪ੍ਰੀਤ ਸਿੰਘ 8ਵੀਂ ਪਾਸ ਅਤੇ ਪੇਸ਼ੇ ਤੋਂ ਖੇਤੀਬਾੜੀ ਦਾ ਕੰਮ ਕਰਦਾ ਸੀ। ਇਸੇ ਤਰ੍ਹਾਂ ਹਰਪਾਰਸਦੀਪ ਸਿੰਘ 12ਵੀਂ ਪਾਸ ਹੈ ਜੋ ਬੇਰੋਜ਼ਗਾਰ ਸੀ। ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
