ਪੁਲਸ ਨੇ ਕਿਸ਼ਤਵਾੜ ''ਚ ਅੱਤਵਾਦੀ ਸਮਰਥਨ ਨੈੱਟਵਰਕ ਨੂੰ ਕੀਤਾ ਨਸ਼ਟ, 2 ਗ੍ਰਿਫ਼ਤਾਰ

Friday, Jun 19, 2026 - 05:21 PM (IST)

ਪੁਲਸ ਨੇ ਕਿਸ਼ਤਵਾੜ ''ਚ ਅੱਤਵਾਦੀ ਸਮਰਥਨ ਨੈੱਟਵਰਕ ਨੂੰ ਕੀਤਾ ਨਸ਼ਟ, 2 ਗ੍ਰਿਫ਼ਤਾਰ

ਜੰਮੂ- ਜੰਮੂ ਕਸ਼ਮੀਰ ਪੁਲਸ ਨੇ ਸ਼ੁੱਕਰਵਾਰ ਨੂੰ ਕਿਸ਼ਤਵਾੜ ਜ਼ਿਲ੍ਹੇ 'ਚ ਅੱਤਵਾਦੀਆਂ ਦੇ 2 ਸ਼ੱਕੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਵਾਲੇ ਸਥਾਨਕ ਨੈੱਟਵਰਕ ਅਤੇ ਰਾਸ਼ਟਰ ਵਿਰੋਧੀ ਤੱਤਾਂ ਖ਼ਿਲਾਫ਼ ਜਾਰੀ ਵਿਆਪਕ ਮੁਹਿੰਮ ਦੇ ਅਧੀਨ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 2 ਨਵੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 4 ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਕਿਸ਼ਤਵਾੜ ਪੁਲਸ ਸਟੇਸ਼ਨ 'ਚ ਦਰਜ ਇਕ ਮਾਮਲੇ 'ਚ ਕੀਤੀਆਂ ਗਈਆਂ ਹਨ। ਕਿਸ਼ਤਵਾੜ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਨਰੇਸ਼ ਸਿੰਘ ਨੇ ਦੱਸਿਆ ਕਿ ਪੂਰੀ ਜਾਂਚ ਤੋਂ ਬਾਅਦ ਪੁਲਸ ਨੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਤਾਰਿਕ ਅਹਿਮਦ ਗਿਨੂ ਅਤੇ ਮੁਹੰਮਦ ਇਕਬਾਲ ਨੂੰ ਗ੍ਰਿਫ਼ਤਾਰ ਕੀਤਾ, ਦੋਵੇਂ ਡਚਨ ਦੇ ਤੰਦਰ ਖੇਤਰ ਦੇ ਵਸਨੀਕ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ 'ਤੇ ਇਲਾਕੇ 'ਚ ਸਰਗਰਮ ਸਥਾਨਕ ਅੱਤਵਾਦੀਆਂ ਨੂੰ ਸਹਾਇਤਾ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਦਾ ਸ਼ੱਕ ਹੈ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸੇ ਮਾਮਲੇ 'ਚ ਛੱਤਰੂ ਖੇਤਰ ਦੇ ਵਸਨੀਕ ਮੁਨੀਰ ਅਹਿਮਦ ਅਤੇ ਮਸ਼ਕੂਰ ਅਹਿਮਦ ਨੂੰ ਵੀ ਇਸੇ ਤਰ੍ਹਾਂ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News