17 ਸਾਲਾਂ ਤੋਂ ਫਰਾਰ ਲੋੜੀਂਦੇ ਬੰਗਲਾਦੇਸ਼ੀ ਨਾਗਰਿਕ ਸਹਾਰਨਪੁਰ ''ਚ ਗ੍ਰਿਫ਼ਤਾਰ

Saturday, Jun 13, 2026 - 04:26 PM (IST)

17 ਸਾਲਾਂ ਤੋਂ ਫਰਾਰ ਲੋੜੀਂਦੇ ਬੰਗਲਾਦੇਸ਼ੀ ਨਾਗਰਿਕ ਸਹਾਰਨਪੁਰ ''ਚ ਗ੍ਰਿਫ਼ਤਾਰ

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਪੁਲਸ ਅਤੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਦੀ ਸੰਯੁਕਤ ਟੀਮ ਨੇ 25 ਹਜ਼ਾਰ ਰੁਪਏ ਦੇ ਇਨਾਮੀ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਿਛਲੇ 17 ਸਾਲਾਂ ਤੋਂ ਫਰਾਰ ਸੀ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਅਹਿਮਦ ਫਕੀਰ ਦੇ ਬੇਟੇ ਜ਼ਾਹਿਦ ਵਜੋਂ ਹੋਈ ਹੈ। ਉਹ ਮੌਜੂਦਾ ਸਮੇਂ ਪੰਜਾਬ ਦੇ ਡੇਰਾਬੱਸੀ ਦਾ ਵਾਸੀ ਸੀ ਅਤੇ ਮੂਲ ਰੂਪ ਨਾਲ ਬੰਗਲਾਦੇਸ਼ ਦਾ ਰਹਿਣ ਵਾਲਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਉਸ ਨੂੰ ਸੈਫਨ ਪੁਲੀਆ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਨੁਸਾਰ ਜ਼ਾਹਿਦ ਕੋਲੋਂ ਇਕ ਫਰਜ਼ੀ ਆਧਾਰ ਕਾਰਡ, ਬੰਗਲਾਦੇਸ਼ ਦਾ ਪਛਾਣ ਪੱਤਰ ਅਤੇ ਹੋਰ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਕ ਖੁਫੀਆ ਇਕਾਈ ਦੇ ਅਧਿਕਾਰੀ ਨੇ 8 ਅਗਸਤ 2009 ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਕਈ ਬੰਗਲਾਦੇਸ਼ੀ ਨਾਗਰਿਕ ਬਿਨਾਂ ਵੈਧ ਦਸਤਾਵੇਜ਼ ਅਤੇ ਪਾਸਪੋਰਟ ਦੇ ਭਾਰਤ 'ਚ ਪ੍ਰਵੇਸ਼ ਕਰ ਕੇ ਗੈਰ-ਕਾਨੂੰਨੀ ਤੌਰ 'ਤੇ ਰਹਿਣ ਅਤੇ ਕੰਮ ਕਰਨ ਦੇ ਮਕਸਦ ਨਾਲ ਇੱਥੇ ਆਏ ਸਨ।

ਇਸ ਸੰਬੰਧ 'ਚ ਕੁਤੁਬਸ਼ੇਰ ਥਾਣੇ 'ਚ ਵਿਦੇਸ਼ੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਤਿੰਨ ਆਰੋਪੀਆਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ, ਜਦੋਂ ਕਿ ਜ਼ਮਾਨਤ 'ਤੇ ਰਿਹਾਅ ਜ਼ਾਹਿਦ ਸਾਲ 2009 ਤੋਂ ਫਰਾਰ ਚੱਲ ਰਿਹਾ ਸੀ। ਉਸ ਦੇ ਖ਼ਿਲਾਫ਼ ਅਦਾਲਤ ਵਲੋਂ ਗੈਰ-ਜ਼ਮਾਨਤ ਵਾਰੰਟ ਵੀ ਜਾਰੀ ਕੀਤੇ ਗਏ ਸਨ। ਸਹਾਰਨਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ ਅਭਿਸ਼ੇਕ ਦੇ ਨਿਰਦੇਸ਼ 'ਤੇ ਚਿਲਕਾਨਾ ਥਾਣਾ ਇੰਚਾਰਜ ਵਿਨੋਦ ਕੁਮਾਰ ਅਤੇ ਏਟੀਐੱਸ ਦੀ ਸਹਾਰਨਪੁਰ ਇਕਾਈ ਦੇ ਇੰਚਾਰਜ ਸੁਧੀਰ ਕੁਮਾਰ ਉੱਜਵਲ ਦੀ ਅਗਵਾਈ 'ਚ ਸੰਯੁਕਤ ਟੀਮ ਨੇ ਸ਼ੁੱਕਰਵਾਰ ਨੂੰ ਜ਼ਾਹਿਦ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਮੋਬਾਈਲ ਫੋਨ ਵੀ ਬਰਾਮਦ ਹੋਇਆ, ਜਿਸ 'ਚ ਆਧਾਰ ਕਾਰਡ ਅਤੇ ਹੋਰ ਸ਼ੱਕੀ ਦਸਤਾਵੇਜ਼ਾਂ ਦੀਆਂ ਤਸਵੀਰਾਂ ਮਿਲੀਆਂ। ਏਟੀਐੱਸ ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਜ਼ਾਹਿਦ ਸਾਲ 2009 ਤੋਂ ਪੁਲਸ ਅਤੇ ਅਦਾਲਤ ਦੀ ਕਾਰਵਾਈ ਤੋਂ ਬਚਣ ਲਈ ਵੱਖ-ਵੱਖ ਸੂਬਿਆਂ 'ਚ ਲੁੱਕ ਕੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਮਿਆਂਮਾਰ, ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਦੇ ਲੋਕਾਂ ਦੇ ਸੰਪਰਕ 'ਚ ਵੀ ਸੀ। ਪੁਲਸ ਨੇ ਕਿਹਾ ਕਿ ਭਾਰਤ 'ਚ ਰਹਿ ਰਹੇ ਉਸ ਦੇ ਹੋਰ ਸੰਭਾਵਿਤ ਸਹਿਯੋਗੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News