ਮੁੰਬਈ ਦੇ ਜੁਹੂ ਬੀਚ ''ਤੇ ਲੱਗ ਗਏ ਕੂੜੇ ਦੇ ਢੇਰ ! ਵਾਇਰਲ ਵੀਡੀਓ ਬਣੀ ਚਿੰਤਾ ਦਾ ਵਿਸ਼ਾ

Wednesday, Jun 17, 2026 - 11:13 AM (IST)

ਮੁੰਬਈ ਦੇ ਜੁਹੂ ਬੀਚ ''ਤੇ ਲੱਗ ਗਏ ਕੂੜੇ ਦੇ ਢੇਰ ! ਵਾਇਰਲ ਵੀਡੀਓ ਬਣੀ ਚਿੰਤਾ ਦਾ ਵਿਸ਼ਾ

ਨੈਸ਼ਨਲ ਡੈਸਕ : ਮੁੰਬਈ ਦਾ ਜੁਹੂ ਬੀਚ ਭਾਰਤ ਦੇ ਸਭ ਤੋਂ ਮਸ਼ਹੂਰ ਅਤੇ ਪ੍ਰਸਿੱਧ ਬੀਚਾਂ ਵਿੱਚੋਂ ਇੱਕ ਹੈ। ਲਗਭਗ 6 ਕਿਲੋਮੀਟਰ ਤੱਕ ਫੈਲਿਆ ਹੋਇਆ ਇਹ ਬੀਚ ਸ਼ਹਿਰ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹੈ, ਜਿਸ ਨੂੰ ਦੇਖਣ ਲਈ ਲੋਕ ਬਹੁਤ ਦੂਰ-ਦੂਰ ਤੋਂ ਆਉਂਦੇ ਹਨ। ਇਸ ਸਮੇਂ ਜੇਕਰ ਮੁੰਬਈ ਦੇ ਜੁਹੂ ਬੀਚ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੱਡੀ ਮਾਤਰਾ ਵਿੱਚ ਪਲਾਸਟਿਕ ਦਾ ਸਾਮਾਨ ਅਤੇ ਕੂੜਾ ਇੱਕਠਾ ਹੋਇਆ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਬੀਚ ਦੀ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਬੀਚ ਦੀ ਸੁਰੱਖਿਆ ਅਤੇ ਸਾਫ-ਸਫ਼ਾਈ ਨੂੰ ਲੈ ਕੇ ਕਈ ਤਰ੍ਹਾਂ ਦਾ ਸਵਾਲ ਖੜੇ ਕਰ ਦਿੱਤੇ ਹਨ।

ਪੜ੍ਹੋ ਇਹ ਵੀ - ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ UP ਦੇ ਸਕੂਲ

ਜੁਹੂ ਬੀਚ ਦੀ ਵਾਇਰਲ ਹੋ ਰਹੀ ਵੀਡੀਓ ਵਿਚ ਬਹੁਤ ਸਾਰੇ ਸੈਲਾਨੀ ਕੂੜੇ ਦੇ ਢੇਰ ਵਿੱਚ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ, ਜੋ ਸਫਾਈ ਅਤੇ ਨਾਗਰਿਕ ਜਾਗਰੂਕਤਾ 'ਤੇ ਚਿੰਤਾ ਪ੍ਰਗਟ ਕਰਦੇ ਹਨ। ਜੁਹੂ ਬੀਚ ਦੀ ਇਹ ਹਾਲਾਤ ਦੇਖ ਕੇ ਲੋਕਾਂ ਦਾ ਮਨ ਖ਼ਰਾਬ ਹੋ ਰਿਹਾ ਹੈ। ਮਾਨਸੂਨ ਦੀ ਸ਼ੁਰੂਆਤ ਅਤੇ ਤੇਜ਼ ਲਹਿਰਾਂ ਦੌਰਾਨ ਅਰਬ ਸਾਗਰ ਤੋਂ ਕਿਨਾਰੇ 'ਤੇ ਆਉਣ ਵਾਲਾ ਪਲਾਸਟਿਕ ਅਤੇ ਮਲਬਾ ਇਸ ਬੀਚ 'ਤੇ ਇਕੱਠਾ ਹੋ ਜਾਂਦਾ ਹੈ, ਜੋ "ਕੂੜੇ ਦੇ ਡੰਪ" ਵਿੱਚ ਬਦਲ ਜਾਂਦਾ ਹੈ। ਬੀਚ 'ਤੇ ਭਾਰੀ ਮਾਤਰਾ ਵਿੱਚ ਪਲਾਸਟਿਕ ਬੈਗ, ਖਾਲੀ ਬੋਤਲਾਂ, ਭੋਜਨ ਦੇ ਪੈਕਿੰਗ ਡੱਬੇ ਅਤੇ ਹੋਰ ਕੂੜਾ ਇਕੱਠਾ ਹੈ, ਜੋ ਖ਼ਤਰਨਾਕ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ

ਬੀਚ 'ਤੇ ਇਕੱਠੇ ਹੋਏ ਕੂੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਵੀਡੀਓ ਨੂੰ ਦੇਖ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਹੀ ਇਸ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਲਈ ਉਪਭੋਗਤਾਵਾਂ ਨੇ ਅਧਿਕਾਰੀਆਂ ਅਤੇ ਇਥੇ ਘੁੰਮਣ ਆਉਣ ਵਾਲੇ ਸੈਲਾਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬ੍ਰਿਹਨਮੁੰਬਈ ਨਗਰ ਨਿਗਮ (BMC) ਨਿਯਮਿਤ ਤੌਰ 'ਤੇ ਸਟਾਫ਼ ਦੀ ਮਦਦ ਨਾਲ ਮਸ਼ੀਨਾਂ ਦੀ ਵਰਤੋਂ ਕਰਕੇ ਵੱਡੀ ਮਾਤਰਾ ਵਿੱਚ ਕੂੜੇ ਨੂੰ ਸਾਫ਼ ਕਰਦਾ ਹੈ ਪਰ ਮਾਨਸੂਨ ਦੌਰਾਨ ਇਸ ਸਮੱਸਿਆ ਦਾ ਸਾਹਮਣਾ ਫਿਰ ਤੋਂ ਕਰਨਾ ਪੈਦਾ ਹੈ। 

ਪੜ੍ਹੋ ਇਹ ਵੀ - ਮਹਿੰਗੀ ਹੋਵੇਗੀ ਬਿਜਲੀ, ਹੁਣ ਦੇਣੇ ਪੈਣਗੇ ਵਾਧੂ ਪੈਸੇ, ਦਿੱਲੀ ਵਾਲਿਆਂ ਨੂੰ ਵੱਡਾ ਝਟਕਾ

ਦੱਸ ਦੇਈਏ ਕਿ ਮੁੰਬਈ ਦਾ ਜੁਹੂ ਬੀਚ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਇੱਥੇ ਜਾਣ ਲਈ ਕੋਈ ਐਂਟਰੀ ਫੀਸ ਨਹੀਂ ਹੈ। ਇੱਥੇ ਜੁਹੂ ਚੌਪਾਟੀ ਬਹੁਤ ਮਸ਼ਹੂਰ ਹੈ, ਜਿੱਥੇ ਤੁਸੀਂ ਪਾਵ ਭਾਜੀ, ਭੇਲ ਪੁਰੀ, ਸੇਵ ਪੁਰੀ, ਪਾਣੀ ਪੁਰੀ ਅਤੇ ਵੱਡਾ ਪਾਵ ਵਰਗੇ ਸੁਆਦੀ ਸਟ੍ਰੀਟ ਫੂਡ ਦਾ ਆਨੰਦ ਲੈ ਸਕਦੇ ਹੋ। ਸੈਲਾਨੀ ਇੱਥੇ ਠੰਢੀ ਸਮੁੰਦਰੀ ਹਵਾ ਦਾ ਆਨੰਦ ਲੈਣ, ਡੁੱਬਦਾ ਸੂਰਜ ਦੇਖਣ, ਘੋੜਸਵਾਰੀ ਕਰਨ ਲਈ ਆਉਂਦੇ ਹਨ। ਜੁਹੂ ਨੂੰ 'ਬੇਵਰਲੀ ਹਿਲਸ ਆਫ਼ ਬਾਲੀਵੁੱਡ' ਕਿਹਾ ਜਾਂਦਾ ਹੈ।

ਪੜ੍ਹੋ ਇਹ ਵੀ - ਸਕੂਲਾਂ 'ਚ ਪੜ੍ਹ ਰਹੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਤੇਲੰਗਾਨਾ ਸਰਕਾਰ ਨੇ ਕਰ 'ਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News