ਪਾਕਿਸਤਾਨ ਦੀ ਨਵੀਂ ਘਿਨੌਣੀ ਸਾਜ਼ਿਸ਼ ਦਾ ਖੁਲਾਸਾ! ISI ਹੁਣ ਭਾਰਤੀ ਨਾਬਾਲਗਾਂ ਨੂੰ ਬਣਾ ਰਿਹੈ ਆਪਣਾ ਹਥਿਆਰ
Friday, Apr 17, 2026 - 05:35 PM (IST)
ਜੰਮੂ/ਦਿੱਲੀ: ਪਾਕਿਸਤਾਨ ਦੀ ਖੁਫੀਆ ਏਜੰਸੀ ISI ਭਾਰਤ ਵਿਰੁੱਧ ਲਗਾਤਾਰ ਨਵੀਆਂ ਸਾਜ਼ਿਸ਼ਾਂ ਘੜ ਰਹੀ ਹੈ। 'ਆਪ੍ਰੇਸ਼ਨ ਸਿੰਦੂਰ' ਵਿੱਚ ਮੂੰਹ ਦੀ ਖਾਣ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਤਾਜ਼ਾ ਰਿਪੋਰਟਾਂ ਅਨੁਸਾਰ, ISI ਨੇ ਹੁਣ ਭਾਰਤ ਵਿੱਚ ਇੱਕ 'ਹਾਇਬ੍ਰਿਡ ਜਾਸੂਸੀ ਮਾਡਿਊਲ' ਤਿਆਰ ਕੀਤਾ ਹੈ, ਜਿਸ ਦੇ ਤਹਿਤ 16-17 ਸਾਲ ਦੇ ਭਾਰਤੀ ਕਿਸ਼ੋਰਾਂ ਦੀ ਭਰਤੀ ਕੀਤੀ ਜਾ ਰਹੀ ਹੈ।
ISI ਦੀ ਇਸ ਨਵੀਂ ਰਣਨੀਤੀ ਵਿੱਚ ਖਾਸ ਤੌਰ 'ਤੇ ਉਨ੍ਹਾਂ ਨਾਬਾਲਗਾਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਜੋ ਨਸ਼ੇ ਦੇ ਆਦੀ ਹਨ ਜਾਂ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹਨ। ਇਨ੍ਹਾਂ ਕਿਸ਼ੋਰਾਂ ਨੂੰ ਜਾਲ ਵਿੱਚ ਫਸਾਉਣ ਲਈ ਤੁਰੰਤ ਨਕਦ ਪੈਸੇ ਅਤੇ ਨਸ਼ੀਲੇ ਪਦਾਰਥਾਂ ਦਾ ਲਾਲਚ ਦਿੱਤਾ ਜਾਂਦਾ ਹੈ।
ਇਸ ਸਾਜ਼ਿਸ਼ ਦਾ ਮੁੱਖ ਮਕਸਦ ਭਾਰਤ ਦੇ ਰੇਲਵੇ, ਰੱਖਿਆ ਸਥਾਨਾਂ, ਜਨਤਕ ਕੇਂਦਰਾਂ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣਾ ਹੈ। ਇਸ ਦਾ ਇੱਕ ਵੱਡਾ ਖੁਲਾਸਾ 'ਮੇਰਠ ਮਾਡਿਊਲ' ਰਾਹੀਂ ਹੋਇਆ ਹੈ, ਜਿਸ ਦਾ ਮਾਸਟਰਮਾਈਂਡ ਸੁਹੇਲ ਮਲਿਕ ਸੀ। ਇਹ ਨੈੱਟਵਰਕ 21 ਮੈਂਬਰਾਂ ਦਾ ਸੀ, ਜਿਸ 'ਚ 9 ਨਾਬਾਲਗ ਸ਼ਾਮਲ ਸਨ। ਇਨ੍ਹਾਂ ਕਿਸ਼ੋਰਾਂ ਦਾ ਮੁੱਖ ਕੰਮ ਦਿੱਲੀ ਅਤੇ ਸੋਨੀਪਤ ਰੇਲਵੇ ਸਟੇਸ਼ਨਾਂ ਅਤੇ ਹੋਰ ਸੁਰੱਖਿਆ ਖੇਤਰਾਂ 'ਚ ਚੋਰੀ-ਛਿਪੇ ਸੀ.ਸੀ.ਟੀ.ਵੀ. ਕੈਮਰੇ ਲਗਾਉਣਾ ਸੀ। ਇਹ ਕੈਮਰੇ ਪਾਕਿਸਤਾਨ ਵਿੱਚ ਬੈਠੇ ਸੰਚਾਲਕਾਂ (handlers) ਨੂੰ ਭਾਰਤੀ ਟਿਕਾਣਿਆਂ ਦੀ ਲਾਈਵ ਵੀਡੀਓ ਫੀਡ ਉਪਲਬਧ ਕਰਵਾਉਂਦੇ ਸਨ।
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਹਾਲ ਹੀ 'ਚ ਕਈ ਰਾਜਾਂ ਸਮੇਤ ਜੰਮੂ-ਕਸ਼ਮੀਰ ਦੇ ਕਠੂਆ 'ਚ ਵੀ ਸੁਰੱਖਿਆ ਪੱਖੋਂ ਅਹਿਮ ਸਥਾਨਾਂ 'ਤੇ ਸੋਲਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਤੇ ਸੁਰੱਖਿਆ ਏਜੰਸੀਆਂ ਹੁਣ ਇਸ ਨਵੇਂ ਹਾਇਬ੍ਰਿਡ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਰਗਰਮ ਹੋ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
