ਪੁੰਛ ''ਚ ਮੌਕ ਡਰਿੱਗ ਤੇ ਬਲੈਕਾਊਟ ਅਭਿਆਸ ਦੌਰਾਨ ਛਾਇਆ ਸੰਨਾਟਾ, 10 ਮਿੰਟਾਂ ਲਈ ਰੁਕ ਗਿਆ ਜੀਵਨ
Saturday, Apr 25, 2026 - 04:42 PM (IST)
ਪੁੰਛ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਮੌਕ ਡਰਿੱਲ ਅਤੇ ਬਲੈਕਆਊਟ ਅਭਿਆਸ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪੂਰੇ ਜ਼ਿਲ੍ਹੇ 'ਚ ਕਰੀਬ 10 ਮਿੰਟਾਂ ਤੱਕ ਸੰਨਾਟਾ ਪਸਰਿਆ ਰਿਹਾ। ਇਸ ਅਭਿਆਸ ਦੇ ਅਧੀਨ ਸ਼ਾਮ 8 ਵਜੋਂ ਤੋਂ 810 ਵਜੇ ਤੱਕ ਸ਼ਹਿਰ, ਪਿੰਡਾਂ ਅਤੇ ਮੁਹੱਲਿਆਂ 'ਚ ਪੂਰੀ ਤਰ੍ਹਾਂ ਬਿਜਲੀ ਬੰਦ ਰੱਖੀ ਗਈ, ਜਿਸ ਨਾਲ ਆਮ ਜਨਜੀਵਨ ਕੁਝ ਸਮੇਂ ਲਈ ਠੱਪ ਹੋ ਗਿਆ। ਇਹ ਅਭਿਆਸ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਦੀ ਤਰ੍ਹਾਂ ਪੁੰਛ 'ਚ ਵੀ ਸੁਰੱਖਿਆ ਅਤੇ ਐਮਰਜੈਂਸੀ ਤਿਆਰੀਆਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤਾ ਗਿਆ। ਖ਼ਾਸ ਤੌਰ 'ਤੇ ਕੰਟਰੋਲ ਰੇਖਾ (ਐੱਲਓਸੀ) ਨਾਲ ਲੱਗਦੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਜੰਗ ਵਰਗੀ ਸਥਿਤੀ 'ਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਪ੍ਰਤੀ ਜਾਗਰੂਕ ਕਰਨਾ ਇਸ ਦਾ ਮੁੱਖ ਮਕਸਦ ਰਿਹਾ।
ਮੌਕ ਡਰਿੱਲ ਤੋਂ ਪਹਿਲਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਪੁੰਛ ਅਸ਼ੋਕ ਕੁਮਾਰ ਸ਼ਰਮਾ ਨੇ ਸ਼ੁੱਕਰਵਾਰ ਸਵੇਰੇ ਇਕ ਪ੍ਰੈੱਸ ਕਾਨਫਰੰਸ ਆਯੋਜਿਤ ਕਰ ਕੇ ਇਸ ਅਭਿਆਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਅਭਿਆਸ ਮਿਆਰੀ ਸੁਰੱਖਿਆ ਪ੍ਰੋਟੋਕਾਲ ਦਾ ਹਿੱਸਾ ਹੈ ਅਤੇ ਇਸ ਦਾ ਮਕਸਦ ਲੋਕਾਂ ਨੂੰ ਐਮਰਜੈਂਸੀ ਸਥਿਤੀਆਂ ਲਈ ਤਿਆਰ ਕਰਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੌਰਾਨ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਨਾਗਰਿਕਾਂ ਨੂੰ ਸ਼ਾਂਤ ਰਹਿ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ।
ਬਲੈਕਆਊਟ ਦੌਰਾਨ, ਪੂਰਾ ਜ਼ਿਲ੍ਹਾ ਹਨ੍ਹੇਰੇ 'ਚ ਡੁੱਬ ਗਿਆ, ਜਿਸ ਨਾਲ ਇਕ ਵਿਲੱਖਣ ਮਾਹੌਲ ਬਣ ਗਿਆ। ਹਾਲਾਂਕਿ, ਕੰਟਰੋਲ ਰੇਖਾ 'ਤੇ ਲੱਗੀ ਤਾਰਬੰਦੀ 'ਤੇ ਸੁਰੱਖਿਆ ਕਾਰਨਾਂ ਕਰ ਕੇ ਲਾਈਟਾਂ ਚਾਲੂ ਰੱਖੀਆਂ ਗਈਆਂ। ਪ੍ਰਸ਼ਾਸਨ ਨੇ ਪਹਿਲਾਂ ਜਨਤਾ ਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਤੋਂ ਬਚਣ ਦੀ ਅਪੀਲ ਕੀਤੀ ਸੀ। ਅਭਿਆਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਥਾਨਕ ਨਿਵਾਸੀਆਂ ਨੇ ਵੀ ਅਭਿਆਸ 'ਚ ਪੂਰਾ ਸਹਿਯੋਗ ਦਿੱਤਾ ਅਤੇ ਤੈਅ ਸਮੇਂ 'ਤੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
