ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਸਾਜਿਦ ਜੱਟ ਬੇਨਕਾਬ, ਪਾਕਿਸਤਾਨ ’ਚ ਛੁਪੇ ਹੋਣ ਦੇ ਸਬੂਤ ਆਏ ਸਾਹਮਣੇ

Thursday, Apr 23, 2026 - 02:13 PM (IST)

ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਸਾਜਿਦ ਜੱਟ ਬੇਨਕਾਬ, ਪਾਕਿਸਤਾਨ ’ਚ ਛੁਪੇ ਹੋਣ ਦੇ ਸਬੂਤ ਆਏ ਸਾਹਮਣੇ

ਗੁਰਦਾਸਪੁਰ (ਵਿਨੋਦ)- ਪਹਿਲਗਾਮ ਅੱਤਵਾਦੀ ਹਮਲੇ ਦੀ ਬਰਸੀ ਦੇ ਮੌਕੇ ’ਤੇ ਉਸ ਸਾਜ਼ਿਸ਼ ਨਾਲ ਜੁੜੇ ਕਥਿਤ ਮਾਸਟਰਮਾਈਂਡ ਸਾਜਿਦ ਜੱਟ ਨੂੰ ਲੈ ਕੇ ਵੱਡਾ ਦਾਅਵਾ ਸਾਹਮਣੇ ਆਇਆ ਹੈ। ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਦੇ ਪਿੱਛੇ ਸਾਜਿਦ ਜੱਟ ਦੀ ਭੂਮਿਕਾ ਉਜਾਗਰ ਹੋਈ ਹੈ ਅਤੇ ਉਸ ਦੀ ਪਹਿਲੀ ਤਸਵੀਰ ਤੇ ਪਾਕਿਸਤਾਨ ਵਿਚ ਮੌਜੂਦਗੀ ਨਾਲ ਜੁੜੇ ਦਸਤਾਵੇਜ਼ ਸਾਹਮਣੇ ਆਏ ਹਨ।

ਦਾਅਵਿਆਂ ਅਨੁਸਾਰ, ਸਾਜਿਦ ਜੱਟ ਲਸ਼ਕਰ-ਏ-ਤੋਇਬਾ ਅਤੇ ਟੀ.ਆਰ.ਐੱਫ. ਨਾਲ ਜੁੜਿਆ ਇਕ ‘ਮੋਸਟ ਵਾਂਟੇਡ’ ਅੱਤਵਾਦੀ ਹੈ, ਜੋ ਕਥਿਤ ਰੂਪ ਵਿਚ ਪਾਕਿਸਤਾਨ ਵਿਚ ਆਪਣੀ ਪਛਾਣ ਅਤੇ ਹੁਲੀਆ ਬਦਲ ਕੇ ਲੁਕਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਨਕਲੀ ਨਾਵਾਂ ਜਿਵੇਂ ਸਲੀਮ ਲੰਗੜਾ ਅਤੇ ਹਬੀਬੁੱਲ੍ਹਾ ਤਬੱਸੁਮ ਦੇ ਸਹਾਰੇ ਜੀਵਨ ਜੀ ਰਿਹਾ ਹੈ।

ਇਹ ਵੀ ਪੜ੍ਹੋ- 25-28 ਰੁਪਏ ਤੱਕ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਵੋਟਾਂ ਤੋਂ ਬਾਅਦ ਲੱਗੇਗਾ ਵੱਡਾ ਝਟਕਾ

ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹ ਆਈ.ਐੱਸ.ਆਈ. ਦੀ ਮਦਦ ਨਾਲ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿਚ ਸੁਰੱਖਿਅਤ ਟਿਕਾਣਿਆਂ ’ਤੇ ਰਹਿ ਰਿਹਾ ਹੈ ਅਤੇ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਦੀਆਂ ਸਾਜ਼ਿਸ਼ਾਂ ਵਿਚ ਸ਼ਾਮਲ ਰਿਹਾ ਹੈ। ਭਾਰਤੀ ਜਾਂਚ ਏਜੰਸੀ ਐੱਨ.ਆਈ.ਏ. ਨੇ ਉਸ ’ਤੇ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਹੈ। ਸੂਤਰਾਂ ਮੁਤਾਬਕ, ਸਾਜਿਦ ਜੱਟ ’ਤੇ ਦੋਸ਼ ਹੈ ਕਿ ਉਸ ਨੇ ਬੈਰਸਨ ਘਾਟੀ ਵਿਚ ਹੋਏ ਹਮਲੇ ਦੀ ਯੋਜਨਾ ਵਿਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਹੁਣ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਥਾਨ ਬਦਲ ਰਿਹਾ ਹੈ।

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News