15 ਦਿਨ ਵੈਂਟੀਲੇਟਰ ''ਤੇ ਰਹਿਣ ਮਗਰੋਂ ਐਂਬੂਲੈਂਸ ''ਚ ਦਿੱਤੀ 10ਵੀਂ ਦੀ ਪ੍ਰੀਖਿਆ, ਹਾਸਲ ਕੀਤੇ 94% ਅੰਕ

Sunday, Apr 19, 2026 - 10:19 AM (IST)

15 ਦਿਨ ਵੈਂਟੀਲੇਟਰ ''ਤੇ ਰਹਿਣ ਮਗਰੋਂ ਐਂਬੂਲੈਂਸ ''ਚ ਦਿੱਤੀ 10ਵੀਂ ਦੀ ਪ੍ਰੀਖਿਆ, ਹਾਸਲ ਕੀਤੇ 94% ਅੰਕ

ਪਲਵਲ : ਮੁਸ਼ਕਲ ਹਾਲਾਤ ਹੀ ਅਸਲੀ ਸਫਲਤਾ ਦੀ ਕਹਾਣੀ ਲਿਖਦੇ ਹਨ ਅਤੇ ਇਸ ਗੱਲ ਨੂੰ ਪਲਵਲ ਦੇ ਸ਼ਲੋਕ ਪਾਂਡੇ ਨੇ ਸੱਚ ਕਰਕੇ ਦਿਖਾ ਦਿੱਤਾ ਹੈ। ਇਕ ਗੰਭੀਰ ਬੀਮਾਰੀ ਨਾਲ ਜੂਝਦੇ ਹੋਏ ਸ਼ਲੋਕ ਨੇ ਸੀਬੀਐੱਸਈ 10ਵੀਂ ਦੀ ਪ੍ਰੀਖਿਆ ਵਿਚੋਂ 94 ਫੀਸਦੀ ਅੰਕ ਹਾਸਲ ਕਰਕੇ ਮੈਰਿਟ ਲਿਸਟ ਵਿਚ ਆਪਣੀ ਜਗ੍ਹਾ ਬਣਾਈ ਹੈ।

ਇਹ ਵੀ ਪੜ੍ਹੋ - ਪੱਤਰਕਾਰਾਂ ਨੂੰ ਹਰ ਮਹੀਨੇ ਮਿਲੇਗਾ 5000 ਰੁਪਏ ਭੱਤਾ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ

ਗੰਭੀਰ ਬੀਮਾਰੀ ਵੀ ਨਾ ਰੋਕ ਸਕੀ ਸਫਲਤਾ
ਜਾਣਕਾਰੀ ਮੁਤਾਬਕ ਸਾਲ 2025 ਵਿਚ ਨਵੰਬਰ ਦੇ ਮਹੀਨੇ ਸ਼ਲੋਕ ਨੂੰ ਗਿਲੀਅਨ ਬੈਰੇ ਸਿੰਡਰੋਮ ਨਾਮ ਦੀ ਇਕ ਗੰਭੀਰ ਬੀਮਾਰੀ ਹੋ ਗਈ ਸੀ, ਜਿਸ ਕਾਰਨ ਉਹ ਪੈਰਾਲਾਈਜ਼ ਹੋ ਗਿਆ। ਉਸ ਨੂੰ  ਗਾਜ਼ੀਆਬਾਦ ਦੇ ਇਕ ਨਿੱਜੀ ਹਸਪਤਾਲ ਵਿਚ ਇਕ ਮਹੀਨੇ ਲਈ ਭਰਤੀ ਕਰਵਾਇਆ ਗਿਆ, ਜਿਥੇ ਉਹ 15 ਦਿਨਾਂ ਤੱਕ ਵੈਂਟੀਲੇਟਰ 'ਤੇ ਰਿਹਾ। ਬੀਮਾਰੀ ਦੇ ਕਾਰਨ ਸ਼ਲੋਕ ਦੀ ਪੜ੍ਹਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਪਰ ਉਸ ਨੇ ਹਾਰ ਨਹੀਂ ਮੰਨੀ। ਇਸ ਦੌਰਾਨ ਪਰਿਵਾਰ ਦੇ ਸਿਹਤ ਨੂੰ ਦੇਖਦੇ ਹੋਏ ਆਪਣੇ ਬੱਚੇ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਪਰ ਸਕੂਲ ਸੰਚਾਲਕ ਦੇ ਹੌਂਸਲਾ ਵਧਾਉਣ ਤੋਂ ਬਾਅਦ ਸ਼ਲੋਕ ਨੇ ਪੇਪਰ ਦੇਣ ਦਾ ਫੈਸਲਾ ਕੀਤਾ। ਸ਼ਲੋਕ ਹਰੇਕ ਪੇਪਰ ਨੂੰ ਦੇਣ ਸਮੇਂ ਐਂਬੂਲੈਂਸ ਰਾਹੀਂ ਪ੍ਰੀਖਿਆ ਕੇਂਦਰ ਜਾਂਦਾ ਸੀ। ਜਿਸ ਸਕਦਾ ਅੱਜ ਉਸ ਦੀ ਮਿਹਨਤ ਰੰਗ ਲਿਆਈ ਅਤੇ ਉਸ ਦਾ ਸ਼ਾਨਦਾਰ ਨਤੀਜਾ ਨਿਕਲਿਆ। 

ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ

ਜੈਨਬ ਨੇ ਵੀ ਕਾਇਮ ਕੀਤੀ ਮਿਸਾਲ
ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੀ ਦ੍ਰਿਸ਼ਟੀਹੀਣ ਵਿਦਿਆਰਥਣ ਜੈਨਬ ਬਿਲਾਲ ਨੇ ਵੀ ਸੀਬੀਐੱਸਈ ਦੀ 10ਵੀਂ ਜਮਾਤ ਦੀ ਪ੍ਰੀਖਿਆਂ ਵਿਚੋਂ 95 ਫੀਸਦੀ ਅੰਕ ਹਾਸਲ ਕੀਤੇ। ਇਸ ਤਰ੍ਹਾਂ ਜੈਨਬ ਬਿਨਾਂ ਕਿਸੇ ਲਿਖਾਰੀ ਦੇ ਲੈਪਟਾਪ ਦੀ ਵਰਤੋਂ ਕਰਕੇ ਪ੍ਰੀਖਿਆ ਦੇਣ ਵਾਲੀ ਪਹਿਲੀ ਦ੍ਰਿਸ਼ਟੀਹੀਣ ਵਿਦਿਆਰਥਣ ਬਣ ਗਈ।

ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 65 IAS ਅਤੇ IPS ਅਧਿਕਾਰੀਆਂ ਦੇ ਤਬਾਦਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News