ਬਾਰਾਮੁੱਲਾ ਦੇ ਜੰਗਲਾਂ ’ਚ ਅੱਤਵਾਦੀ ਟਿਕਾਣੇ ਦਾ ਲੱਗਾ ਪਤਾ
Friday, Aug 08, 2025 - 11:22 PM (IST)

ਸ਼੍ਰੀਨਗਰ - ਪੁਲਸ ਨੇ ਸ਼ੁੱਕਰਵਾਰ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲੇ ’ਚ ਅੱਤਵਾਦੀਆਂ ਦੇ ਇਕ ਟਿਕਾਣੇ ਦਾ ਪਤਾ ਲਾਇਆ ਤੇ ਉੱਥੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ। ਪੁਲਸ ਨੇ ਕਿਹਾ ਕਿ ਇਕ ਖਾਸ ਸੂਚਨਾ ਦੇ ਆਧਾਰ ’ਤੇ ਉੱਤਰੀ ਕਸ਼ਮੀਰ ਦੇ ਤੰਗਮਾਰਗ ਦੇ ਜੰਗਲੀ ਖੇਤਰ ’ਚ ਉਕਤ ਅੱਤਵਾਦੀ ਟਿਕਾਣੇ ਦਾ ਪਤਾ ਲੱਗਾ। ਪੁਲਸ ਨੇ ਉਥੋਂ ਇਕ ਪਿਸਤੌਲ, ਇਕ ਮੈਗਜ਼ੀਨ, 9 ਰੌਂਦ ਗੋਲਾ ਬਾਰੂਦ, ਇਕ ਹੈਂਡ ਗ੍ਰਨੇਡ ਤੇ ਡਾਕਟਰੀ ਸਾਮਾਨ ਬਰਾਮਦ ਕੀਤਾ। ਇਸ ਸਬੰਧੀ ਤੰਗਮਾਰਗ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਹੈ।