ਅੱਤਵਾਦੀ ਸਾਜ਼ਿਸ਼ ਨਾਲ ਜੁੜੇ ਇਕ ਮਾਮਲੇ ’ਚ NIA ਦੀ ਪੁੰਛ ’ਚ ਛਾਪੇਮਾਰੀ

Friday, Mar 13, 2026 - 09:43 AM (IST)

ਅੱਤਵਾਦੀ ਸਾਜ਼ਿਸ਼ ਨਾਲ ਜੁੜੇ ਇਕ ਮਾਮਲੇ ’ਚ NIA ਦੀ ਪੁੰਛ ’ਚ ਛਾਪੇਮਾਰੀ

ਪੁੰਛ - ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦੀ ਸਾਜ਼ਿਸ਼ ਨਾਲ ਜੁੜੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਸਬੰਧ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਜ਼ਿਲ੍ਹੇ ਦੀ ਤਹਿਸੀਲ ਸੂਰਨਕੋਟ ਤੋਂ ਲੈ ਕੇ ਪੁੰਛ ਨਗਰ ਤੱਕ ਜਾਰੀ ਰਹੀ। ਵੀਰਵਾਰ ਸਵੇਰੇ ਰਾਸ਼ਟਰੀ ਜਾਂਚ ਏਜੰਸੀ ਦੇ ਵਿਸ਼ੇਸ਼ ਦਸਤੇ ਨੇ ਜੰਮੂ-ਕਸ਼ਮੀਰ ਪੁਲਸ ਦੇ ਨਾਲ ਮਿਲ ਕੇ ਨਾਇਬ ਤਹਿਸੀਲਦਾਰ ਦੀ ਮੌਜੂਦਗੀ ’ਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਐੱਨ. ਆਈ. ਏ. ਦੀਆਂ ਟੀਮਾਂ ਨੇ ਪੁੰਛ ਨਗਰ ਸਥਿਤ ਮੁਹੱਲਾ ਖੋੜੀਨਾੜ ਅਤੇ ਸੂਰਨਕੋਟ ਤਹਿਸੀਲ ਦੇ ਹਾੜੀ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ।

ਇਹ ਵੀ ਪੜ੍ਹੋ - 93 ਲੱਖ ਸਕੂਲੀ ਬੱਚਿਆਂ ਦੀ 'ਬੱਲੇ-ਬੱਲੇ'! ਵਰਦੀ ਲਈ ਇਸ ਸੂਬੇ ਦੀ ਸਰਕਾਰ ਨੇ ਖਾਤਿਆਂ 'ਚ ਪਾਏ 1047 ਕਰੋੜ ਰੁਪਏ

ਇਹ ਕਾਰਵਾਈ ਉਸ ਮਾਮਲੇ ਨਾਲ ਜੁੜੀ ਹੈ, ਜਿਸ ’ਚ ਸਾਲ 2024 ’ਚ ਸਰਹੱਦ ਨਾਲ ਲੱਗਦੇ ਜ਼ਿਲ੍ਹੇ ’ਚ 2 ਲੋਕਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ, ਜਿਨ੍ਹਾਂ ’ਚ ਇਕ ਪਿਸਤੌਲ ਅਤੇ 2 ਗ੍ਰੇਨੇਡ ਸ਼ਾਮਲ ਸਨ, ਬਰਾਮਦ ਕੀਤੇ ਗਏ ਸਨ। ਸੂਤਰਾਂ ਨੇ ਦੱਸਿਆ ਕਿ ਐੱਨ. ਆਈ. ਏ. ਇਸ ਮਾਮਲੇ ’ਚ ਪਹਿਲਾਂ ਹੀ ਅਬਦੁਲ ਅਜ਼ੀਜ਼ ਅਤੇ ਮੁਨੱਵਰ ਹੁਸੈਨ ਨਾਮੀ ਮੁਲਜ਼ਮਾਂ ਖਿਲਾਫ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰ ਨਜ਼ੀਰ ਹੁਸੈਨ ਦੇ ਨਾਲ ਪਿਛਲੇ ਸਾਲ ਅਪ੍ਰੈਲ ’ਚ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਉੱਥੇ ਹੀ, ਵੀਰਵਾਰ ਨੂੰ ਇਸ ਸੰਦਰਭ ’ਚ ਅੱਗੇ ਦੀ ਕਾਰਵਾਈ ਕਰ ਕੇ ਇਕੱਠਿਆਂ ਛਾਪੇਮਾਰੀ ਕੀਤੀ ਗਈ, ਜਿਸ ’ਚ ਸਾਰੇ ਰਿਕਾਰਡ ਦਸਤਾਵੇਜ਼ਾਂ ਸਣੇ ਮੋਬਾਈਲ ਅਤੇ ਇਲੈਕਟ੍ਰਾਨਿਕ ਉਪਕਰਣਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ। ਸੂਤਰਾਂ ਅਨੁਸਾਰ ਐੱਨ. ਆਈ. ਏ. ਦੀਆਂ ਟੀਮਾਂ ਮਾਮਲੇ ਨਾਲ ਜੁੜੇ ਹੋਰ ਸੰਭਾਵੀ ਨੈੱਟਵਰਕ ਅਤੇ ਲਿੰਕ ਦੀ ਵੀ ਜਾਂਚ ਕਰ ਰਹੀਆਂ ਹਨ।

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News