ਡੋਡਾ ’ਚ ਅੱਤਵਾਦੀ ਟਿਕਾਣੇ ਦਾ ਲੱਗਾ ਪਤਾ, ਗੋਲਾ-ਬਾਰੂਦ ਬਰਾਮਦ

Monday, Dec 08, 2025 - 12:11 AM (IST)

ਡੋਡਾ ’ਚ ਅੱਤਵਾਦੀ ਟਿਕਾਣੇ ਦਾ ਲੱਗਾ ਪਤਾ, ਗੋਲਾ-ਬਾਰੂਦ ਬਰਾਮਦ

ਜੰਮੂ, (ਭਾਸ਼ਾ)- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਇਕ ਸੰਘਣੇ ਜੰਗਲ ’ਚ ਐਤਵਾਰ ਇਕ ਅੱਤਵਾਦੀ ਟਿਕਾਣੇ ਦਾ ਪਤਾ ਲੱਗਾ। ਉੱਥੋਂ ਇਕ ਰਾਈਫਲ ਤੇ ਗੋਲਾ-ਬਾਰੂਦ ਬਰਾਮਦ ਹੋਇਆ।

ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ. ਓ. ਜੀ.) ਤੇ ਸੀ. ਆਰ. ਪੀ. ਐੱਫ. ਨੇ ਥਾਥਰੀ ਦੇ ਭੱਲਾਰਾ ਜੰਗਲ ਖੇਤਰ ’ਚ ਇਕ ਸਾਂਝਾ ਆਪ੍ਰੇਸ਼ਨ .ਚਲਾਇਆ।

ਆਪਰੇਸ਼ਨ ਦੌਰਾਨ ਜੰਗਲ ’ਚ ਇਕ ਟਿਕਾਣੇ ਤੋਂ ਇਕ ਰਾਈਫਲ, 2 ਮੈਗਜ਼ੀਨ ਤੇ 20 ਕਾਰਤੂਸ ਬਰਾਮਦ ਕੀਤੇ ਗਏ। ਐਤਵਾਰ ਰਾਤ ਤਕ ਕਾਰਵਾਈ ਜਾਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।


author

Rakesh

Content Editor

Related News