ਜੰਮੂ-ਕਸ਼ਮੀਰ ''ਚ ਅੱਤਵਾਦੀ ਹਮਲਾ, ਪੁਲਸ ਨੇ ਇਲਾਕੇ ''ਚ ਕੀਤੀ ਘੇਰਾਬੰਦੀ
Tuesday, Apr 25, 2023 - 05:19 AM (IST)
ਸ਼੍ਰੀਨਗਰ (ਵਾਰਤਾ): ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੋਮਵਾਰ ਸ਼ਾਮ ਸ਼ੱਕੀ ਅੱਤਵਾਦੀ ਹਮਲੇ ਵਿਚ ਇਕ ਨਾਗਰਿਕ ਜ਼ਖ਼ਮੀ ਹੋ ਗਿਆ। ਪੁਲਸ ਨੇ ਕਿਹਾ ਕਿ ਮਰਹਾਮਾ ਬਿਜਬੇਹਰਾ ਵਾਸੀ ਆਕਿਬ ਅਹਿਮਦ ਡਾਰ ਨੂੰ ਅੱਤਵਾਦੀਆਂ ਨੇ ਉਸ ਦੇ ਘਰ ਨੇੜੇ ਗੋਲ਼ੀ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ 'ਚ ਥਾਣੇ 'ਤੇ ਹੋਇਆ ਆਤਮਘਾਤੀ ਹਮਲਾ, 8 ਪੁਲਸ ਮੁਲਾਜ਼ਮਾਂ ਸਣੇ 10 ਲੋਕਾਂ ਦੀ ਗਈ ਜਾਨ
ਪੁਲਸ ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਨੇ ਅਨੰਤਨਾਗ ਦੇ ਬਿਜਬੇਹਰਾ ਇਲਾਕੇ ਦੇ ਜਫਰਪੋਰਾ ਮਾਰਹਾਮਾ ਦੇ ਅਕੀਬ ਡਾਰ ਨੂੰ ਉਸ ਦੇ ਘਰ ਨੇੜੇ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੋਲ਼ੀਬਾਰੀ ਤੋਂ ਤੁਰੰਤ ਬਾਅਦ ਹਮਲਾਵਰਾਂ ਨੂੰ ਫੜਣ ਲਈ ਇਲਾਕੇ ਦੇੀ ਘੇਰਾਬੰਦੀ ਕਰ ਦਿੱਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।