ਸੋਪੋਰ ’ਚ ਸਰਗਰਮ ਅੱਤਵਾਦੀ ਅਤੇ ਉਸ ਦਾ ਸਾਥੀ ਗ੍ਰਿਫਤਾਰ
Tuesday, Dec 07, 2021 - 02:25 AM (IST)
ਸ਼੍ਰੀਨਗਰ/ਜੰਮੂ (ਉਦੇ) – ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਦਸਤਿਆਂ ਨੇ ਤਲਾਸ਼ੀ ਮੁਹਿੰਮ ਦੌਰਾਨ ਸੋਮਵਾਰ ਨੂੰ ਸੋਪੋਰ ਤੋਂ ਇਕ ਸਰਗਰਮ ਅੱਤਵਾਦੀ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੁਰੱਖਿਆ ਦਸਤਿਆਂ ਨੂੰ ਸੋਪੋਰ ਦੇ ਨਿੰਗਲੀ ਇਲਾਕੇ ’ਚ ਅੱਤਵਾਦੀ ਦੇ ਲੁਕੇ ਹੋਣ ਦੀ ਸੂਚਨਾ ਮਿਲੀ, ਜਿਸ ’ਤੇ ਪੁਲਸ, 52 ਆਰ. ਆਰ. ਅਤੇ 177 ਬਟਾਲੀਅਨ ਸੀ. ਆਰ. ਪੀ. ਐੱਫ. ਜਵਾਨਾਂ ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੇ ਅੱਤਵਾਦੀ ਅਤੇ ਉਸ ਦੇ ਸਹਿਯੋਗੀ ਨੂੰ ਜਦ ਚੁਣੌਤੀ ਦਿੱਤੀ ਤਾਂ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਵਾਨਾਂ ਨੇ ਦੋਵਾਂ ਨੂੰ ਦਬੋਚ ਲਿਆ। ਸਰਗਰਮ ਅੱਤਵਾਦੀ ਦੀ ਪਛਾਣ ਤੌਫੀਕ ਕਾਬੂ ਪੁੱਤਰ ਗੁਲਾਮ ਰਸੂਲ ਕਾਬੂ ਨਿਵਾਸੀ ਕਾਬੂ ਮੁਹੱਲਾ ਅਰਾਮਪੋਰਾ ਸੋਪੋਰ ਅਤੇ ਸਹਿਯੋਗੀ ਦੀ ਪਛਾਣ ਬਿਲਾਲ ਅਹਿਮਦ ਕਾਲੂ ਪੁੱਤਰ ਅਬਦੁਲ ਰਹਿਮਾਨ ਕਾਲੂ ਨਿਵਾਸੀ ਟਾਕਿਆਬਲ ਸੋਪੋਰ ਦੇ ਰੂਪ ’ਚ ਹੋਈ ਹੈ। ਪੁਲਸ ਨੇ ਇਸ ਸਬੰਧ ’ਚ ਤੈਅ ਨਿਯਮਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਦੋਵੇਂ ਕਿਸ ਅੱਤਵਾਦੀ ਸੰਗਠਨ ਨਾਲ ਜੁੜੇ ਹੋਏ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।