ਭਾਰਤ ''ਚ ਦਹਿਸ਼ਤਗਰਦੀ ਫੈਲਾਅ ਰਹੇ ਨੇ ਇਸਲਾਮੀ ਦਹਿਸ਼ਤਗਰਦ : ਅਮਰੀਕੀ ਸੰਸਦ ਮੈਂਬਰ

Friday, Nov 22, 2019 - 08:34 PM (IST)

ਭਾਰਤ ''ਚ ਦਹਿਸ਼ਤਗਰਦੀ ਫੈਲਾਅ ਰਹੇ ਨੇ ਇਸਲਾਮੀ ਦਹਿਸ਼ਤਗਰਦ : ਅਮਰੀਕੀ ਸੰਸਦ ਮੈਂਬਰ

ਵਾਸ਼ਿੰਗਟਨ - ਅਮਰੀਕਾ ਦੇ ਪ੍ਰਤੀਨਿਧੀ ਸਦਨ ਦੀ ਮੈਂਬਰ ਫ੍ਰਾਂਸਿਸ ਰੂਨੀ ਨੇ ਆਖਿਆ ਹੈ ਕਿ ਇਸਲਾਮੀ ਦਹਿਸ਼ਤਗਰਦ ਸਮੁੱਚੇ ਜੰਮੂ-ਕਸ਼ਮੀਰ ਅਤੇ ਭਾਰਤ ਦੀਆਂ ਹੋਰਨਾਂ ਥਾਵਾਂ 'ਤੇ ਲਗਾਤਾਰ ਖਤਰਾ ਪੈਦਾ ਕਰ ਰਹੇ ਹਨ ਅਤੇ ਦਹਿਸ਼ਤਗਰਦੀ ਫੈਲਾ ਰਹੇ ਹਨ। ਦਹਿਸ਼ਤਗਰਦੀ ਵਿਰੁੱਧ ਭਾਰਤ ਵੱਲੋਂ ਲੜੀ ਜਾ ਰਹੀ ਲੜਾਈ 'ਚ ਸਹਿਯੋਗ ਦਿੱਤੇ ਜਾਣ ਦੀ ਅਪੀਲ ਕਰਦੇ ਹੋਏ ਰੂਨੀ ਨੇ ਆਖਿਆ ਕਿ ਭਾਰਤ ਅੱਗੇ ਕਈ ਖੇਤਰੀ ਅਤੇ ਭੁਗੋਲਿਕ ਰਾਜਸੀ ਖਤਰੇ ਹਨ। ਇਸਲਾਮੀ ਦਹਿਸ਼ਤਗਰਦ ਭਾਰਤ 'ਚ ਲਗਾਤਾਰ ਖਤਰਾ ਪੈਦਾ ਕਰ ਰਹੇ ਹਨ, ਜਿਸ ਵਿਰੁੱਧ ਸਾਨੂੰ ਨਵੀਂ ਦਿੱਲੀ ਦੀ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਫਲੋਰੀਡਾ ਤੋਂ ਬਣੀ ਸੰਸਦ ਮੈਂਬਰ ਨੇ ਦੱਸਿਆ ਕਿ ਹਰਸ਼ਵਰਧਨ ਸ਼੍ਰਿੰਗਲਾ ਨਾਲ ਪਿੱਛੇ ਜਿਹੇ ਉਨ੍ਹਾਂ ਦੀ ਮੀਟਿੰਗ ਹੋਈ ਸੀ, ਜਿਸ 'ਚ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧਾਂ ਦੀ ਅਹਿਮੀਅਤ ਅਤੇ ਭਾਰਤ ਅੱਗੇ ਮੌਜੂਦ ਅਹਿਮ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਹੋਇਆ ਸੀ। ਉਨ੍ਹ੍ਹਾਂ ਆਖਿਆ ਕਿ ਚੀਨ ਦਾ ਵਿਵਹਾਰ ਭਾਰਤ ਦੇ ਗੁਆਂਢੀਆਂ ਨੂੰ ਅਸਥਿਰ ਕਰ ਰਿਹਾ ਹੈ। ਉਹ ਗੁਆਂਢੀਆਂ 'ਤੇ ਅਜਿਹੇ ਕਰਜ਼ੇ ਲੱਦ ਰਿਹਾ ਹੈ, ਜਿਸ ਨੂੰ ਉਹ ਅਦਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਦੁਸ਼ਮਣ ਦੇਸ਼ ਅਤੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਪਾਕਿਸਤਾਨ ਕਾਰਣ ਹਮੇਸ਼ਾ ਚੌਕਸ ਰਹਿੰਦਾ ਹੈ। ਭਾਰਤ ਨੂੰ ਅਮਰੀਕਾ ਦਾ ਅਹਿਮ ਕਾਰੋਬਾਰੀ ਸਹਿਯੋਗੀ ਦੱਸਦੇ ਹੋਏ ਰੂਨੀ ਨੇ ਕਿਹਾ ਕਿ ਸਾਨੂੰ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਲਗਾਤਾਰ ਕੰਮ ਕਰਨਾ ਚਾਹੀਦਾ ਹੈ ਅਤੇ ਇਕਮੁਸ਼ਤ ਵਪਾਰ ਸਮਝੌਤੇ ਨੂੰ ਲੈ ਕੇ ਵਰਤਾਓ ਬਾਰੇ ਵਿਚਾਰ ਕਰਨੀ ਚਾਹੀਦੀ ਹੈ।


author

Khushdeep Jassi

Content Editor

Related News