ਅੱਤਵਾਦ ਵਿਰੁੱਧ ਲੜਾਈ ''ਚ ਭਾਰਤ-ਜਰਮਨੀ ਇਕੱਠੇ, ਦੋਹਾਂ ਦੇਸ਼ਾਂ ''ਚ ਹੋਏ 17 ਸਮਝੌਤੇ

11/01/2019 6:03:25 PM

ਨਵੀਂ ਦਿੱਲੀ— ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਇੱਥੇ ਦੋ-ਪੱਖੀ ਵਾਰਤਾ ਕੀਤੀ ਅਤੇ ਅੱਤਵਾਦ ਵਿਰੁੱਧ ਲੜਾਈ 'ਚ ਇਕ-ਦੂਜੇ ਦਾ ਸਾਥ ਦੇਣ ਦੀ ਗੱਲ ਕਹੀ। ਭਾਰਤ ਅਤੇ ਜਰਮਨੀ ਦਰਮਿਆਨ ਇਸ ਦੌਰਾਨ ਕੁੱਲ 17 ਸਮਝੌਤੇ ਹੋਏ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਅੱਤਵਾਦ ਵਿਰੁੱਧ ਲੜਾਈ 'ਚ ਇਕੱਠੇ ਹਨ।
PunjabKesariਕੀਤੀ ਸਾਂਝੀ ਪ੍ਰੈੱਸ ਕਾਨਫਰੰਸ
ਸਾਂਝੀ ਪ੍ਰੈੱਸ ਕਾਨਫੰਰਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚਾਂਸਲਰ ਮਾਰਕੇਲ ਨੂੰ ਜਰਮਨੀ ਅਤੇ ਯੂਰਪ ਹੀ ਨਹੀਂ ਸਗੋਂ ਵਿਸ਼ਵ ਦੀ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਮੁੱਖ ਨੇਤਾਵਾਂ 'ਚ ਗਿਣਿਆ ਜਾਂਦਾ ਹੈ। ਪਿਛਲੇ ਲਗਭਗ ਡੇਢ ਦਹਾਕੇ ਤੋਂ ਚਾਂਸਲਰ ਦੇ ਰੂਪ 'ਚ ਉਨ੍ਹਾਂ ਨੇ ਭਾਰਤ-ਜਰਮਨੀ ਸੰਬੰਧਾਂ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਇਸ ਲਈ ਮੈਂ ਉਨ੍ਹਾਂ ਦੇ ਪ੍ਰਤੀ ਆਭਾਰ ਜ਼ਾਹਰ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਹਰ 2 ਸਾਲ ਦੇ ਅੰਤਰਾਲ 'ਤੇ ਹੋਣ ਵਾਲੀਆਂ ਤਿੰਨ ਆਈ.ਜੀ.ਸੀ. ਬੈਠਕਾਂ 'ਚ ਚਾਂਸਲਰ ਮਾਰਕੇਲ ਨਾਲ ਹਿੱਸਾ ਲੈਣ ਦਾ ਮੈਨੂੰ ਮੌਕਾ ਮਿਲਿਆ ਹੈ, ਇਸ ਨਾਲ ਹਰ ਖੇਤਰ 'ਚ ਸਾਡਾ ਸਹਿਯੋਗ ਹੋਰ ਵੀ ਡੂੰਘਾ ਹੋਇਆ ਹੈ। ਅੱਜ ਜਿਨ੍ਹਾਂ ਸਮਝੌਤਿਆਂ 'ਤੇ ਦਸਤਖ਼ਤ ਹੋਏ ਹਨ, ਉਹ ਇਸ ਗੱਲ ਦਾ ਪ੍ਰਤੀਕ ਹੈ।
PunjabKesari2022 ਤੱਕ ਨਿਊ ਇੰਡੀਆ ਦੇ ਨਿਰਮਾਣ ਦਾ ਟੀਚਾ
ਪੀ.ਐੱਮ. ਮੋਦੀ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਅਤੇ ਜਰਮਨੀ ਦਰਮਿਆਨ ਹਰ ਖੇਤਰ 'ਚ, ਖਾਸ ਤੌਰ 'ਤੇ ਨਵੀਂ ਅਤੇ ਉੱਨਤ ਤਕਨਾਲੋਜੀ 'ਚ ਦੂਰਗਾਮੀ ਅੇਤ ਰਣਨੀਤਕ ਸਹਿਯੋਗ ਅੱਗੇ ਵਧ ਰਿਹਾ ਹੈ। 2022 'ਚ ਸੁਤੰਤਰ ਭਾਰਤ 75 ਸਾਲ ਦਾ ਹੋਵੇਗਾ, ਉਦੋਂ ਤੱਕ ਅਸੀਂ ਨਿਊ ਇੰਡੀਆ ਦੇ ਨਿਰਮਾਣ ਦਾ ਟੀਚਾ ਰੱਖਿਆ ਹੈ। ਇਸ ਬਹੁਪੱਖੀ ਕੋਸ਼ਿਸ਼ 'ਚ ਜਰਮਨੀ ਵਰਗੇ ਤਕਨੀਕੀ ਅਤੇ ਆਰਥਿਕ ਬਿਜਲੀ ਘਰਾਂ ਦੀਆਂ ਸਮਰੱਥਾਵਾਂ ਭਾਰਤ ਦੀਆਂ ਤਰਜੀਹਾਂ ਅਤੇ ਜ਼ਰੂਰਤਾਂ ਲਈ ਲਾਭਦਾਇਕ ਹੋਣਗੀਆਂ।
 

ਵਪਾਰ ਤੇ ਉਦਯੋਗ ਦੇ ਨੇਤਾਵਾਂ ਨਾਲ ਕਰਾਂਗੇ ਮੁਲਾਕਾਤ
ਮੋਦੀ ਨੇ ਕਿਹਾ ਕਿ ਅਸੀਂ ਨਵੀਂ ਅਤੇ ਐਡਵਾਂਸਡ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਹੁਨਰ, ਸਿੱਖਿਆ, ਸਾਈਬਰ ਸਕਿਓਰਿਟੀ ਵਰਗੇ ਖੇਤਰਾਂ 'ਚ ਸਹਿਯੋਗ ਵਧਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰ ਅਤੇ ਨਿਵੇਸ਼ 'ਚ ਆਪਣੀ ਵਧਦੀ ਹੋਈ ਹਿੱਸੇਦਾਰੀ ਨੂੰ ਹੋਰ ਗਤੀ ਦੇਣ ਲਈ ਅਸੀਂ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹ ਕਰ ਰਹੇ ਹਾਂ। ਚਾਂਸਲਰ ਮਾਰਕੇਲ ਅਤੇ ਮੈਂ ਦੋਹਾਂ ਦੇਸ਼ਾਂ ਦੇ ਕੁਝ ਪ੍ਰਮੁੱਖ ਵਪਾਰ ਅਤੇ ਉਦਯੋਗ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
 

ਭਾਰਤ-ਜਰਮਨੀ ਦਰਮਿਆਨ ਦੋਸਤਾਨਾ ਸੰਬੰਧ
ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦਰਮਿਆਨ ਭਰੋਸੇਯੋਗ ਅਤੇ ਦੋਸਤਾਨਾ ਸੰਬੰਧ ਲੋਕਤੰਤਰ, ਕਾਨੂੰਨ ਦਾ ਸ਼ਾਸਨ ਵਰਗੇ ਸਾਂਝੇ ਮੁੱਲਾਂ 'ਤੇ ਆਧਾਰਤ ਹਨ। ਇਸ ਲਈ ਸੰਸਾਰ ਦੀਆਂ ਗੰਭੀਰ ਚੁਣੌਤੀਆਂ ਬਾਰੇ ਸਾਡੇ ਦ੍ਰਿਸ਼ਟੀਕੌਣ 'ਚ ਸਮਾਨਤਾ ਹੈ, ਇਨ੍ਹਾਂ ਵਿਸ਼ਿਆਂ 'ਤੇ ਸਾਡੇ ਵਿਚ ਵਿਸਥਾਰ ਨਾਲ ਚਰਚਾ ਸ਼ਾਮ ਨੂੰ ਜਾਰੀ ਰਹੇਗੀ। ਅਸੀਂ ਜਰਮਨੀ ਨੂੰ ਸੱਦਾ ਦਿੱਤਾ ਹੈ ਕਿ ਰੱਖਿਆ ਉਤਪਾਦਨ ਦੇ ਖੇਤਰ 'ਚ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਰੱਖਿਆ ਗਲਿਆਰੇ 'ਚ ਮੌਕਿਆਂ ਦਾ ਲਾਭ ਚੁੱਕਣ।
 

ਇਹ ਬੋਲੀ ਜਰਮਨ ਚਾਂਸਲਰ
ਦੂਜੇ ਪਾਸੇ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਕਿਹਾ ਕਿ ਭਾਰਤ 'ਚ ਆਉਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ ਹੈ। ਦੋਹਾਂ ਦੇਸ਼ਾਂ ਦੀ ਦੋਸਤੀ ਅਟੁੱਟ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਕਲਾਈਮੇਟ ਚੇਂਜ ਦੇ ਮੁੱਦੇ ਇਕੱਠੇ ਹਨ ਅਤੇ ਇਸ ਨੂੰ ਲੈ ਕੇ ਕਦਮ ਚੁੱਕਣਗੇ। ਉਨ੍ਹਾਂ ਨੇ ਇਸ ਦੌਰਾਨ ਭਾਰਤ ਤੋਂ ਜਰਮਨੀ ਆਉਣ ਵਾਲੇ ਨਾਗਰਿਕਾਂ ਨੂੰ ਉੱਥੇ ਪੜ੍ਹਾਈ ਕਰਨ ਦਾ ਸੱਦਾ ਦਿੱਤਾ।


DIsha

Content Editor

Related News