ਦਿੱਲੀ ਦੇ ਚਾਂਦਨੀ ਚੌਕ 'ਚ ਕੱਪੜਿਆਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ

Monday, Sep 05, 2022 - 11:00 AM (IST)

ਦਿੱਲੀ ਦੇ ਚਾਂਦਨੀ ਚੌਕ 'ਚ ਕੱਪੜਿਆਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ

ਨੈਸ਼ਨਲ ਡੈਸਕ- ਦਿੱਲੀ ਦੇ ਚਾਂਦਨੀ ਚੌਕ 'ਚ ਕੱਪੜਿਆਂ ਨਾਲ ਭਰੀ ਇਕ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਚਾਰ ਮੰਜ਼ਿਲਾਂ ਇਮਾਰਤ 'ਚ ਇਹ ਅੱਗ ਬੇਹੱਦ ਤੇਜ਼ੀ ਨਾਲ ਫੈਲੀ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਕੱਪੜੇ ਭਰੇ ਹੋਏ ਹਨ। ਉੱਥੇ ਹੀ ਡਿਪਟੀ ਫਾਇਰ ਅਫ਼ਸਰ ਧਰਮਪਾਲ ਭਾਰਦਵਾਜ ਦਾ ਕਹਿਣਾ ਹੈ ਕਿ ਮੌਕੇ 'ਤੇ ਅੱਗ ਬੁਝਾਉਣ ਲਈ 35 ਵਾਹਨ ਭੇਜੇ ਗਏ ਹਨ। ਉੱਥੇ ਹੀ ਇਲਾਕਾ ਤੰਗ ਹੋਣ ਕਾਰਨ ਅੱਗ ਬੁਝਾਉਣ 'ਚ ਪਰੇਸ਼ਾਨੀ ਹੋ ਰਹੀ ਹੈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।

PunjabKesari

ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ 10.40 ਦੇ ਨੇੜੇ-ਤੇੜੇ ਮਿਲੀ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਅਨੁਸਾਰ, ਇੱਥੇ ਅੱਗ ਬੁਝਾਉਣ ਲਈ 35 ਗੱਡੀਆਂ ਨਾਲ 100 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਅਧਿਕਾਰੀ ਤਾਇਨਾਤ ਹਨ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਬਾਹਰੋਂ ਕੂਲਿੰਗ ਆਪਰੇਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ ਹੈ। ਫਿਲਹਾਲ ਕਿਸੇ ਦਾ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News